ਭਾਰਤ ਵਿਰੁੱਧ ਆਖਰੀ 2 ਵਨ ਡੇ ''ਚ ਨਹੀਂ ਖੇਡਣਗੇ ਮੋਰਗਨ

Friday, Mar 26, 2021 - 03:36 AM (IST)

ਭਾਰਤ ਵਿਰੁੱਧ ਆਖਰੀ 2 ਵਨ ਡੇ ''ਚ ਨਹੀਂ ਖੇਡਣਗੇ ਮੋਰਗਨ

ਪੁਣੇ- ਇੰਗਲੈਂਡ ਦੇ ਕਪਤਾਨ ਇਯੋਨ ਮੋਰਗਨ ਜ਼ਖਮੀ ਹੋਣ ਕਾਰਨ ਭਾਰਤ ਵਿਰੁੱਧ ਆਖਰੀ 2 ਵਨ ਡੇ ਅੰਤਰਰਾਸ਼ਟਰੀ ਮੈਚਾਂ 'ਚ ਨਹੀਂ ਖੇਡ ਸਕਣਗੇ। ਸੈਮ ਬਿਲਿੰਗਸ ਵੀ ਸ਼ੁੱਕਰਵਾਰ ਨੂੰ ਹੋਣ ਵਾਲੇ ਦੂਜੇ ਮੈਚ ਦੇ ਲਈ ਉਪਲੱਬਧ ਨਹੀਂ ਹੋਣਗੇ। ਉਸ ਦੇ ਐਤਵਾਰ ਨੂੰ ਹੋਣ ਵਾਲੇ ਮੈਚ 'ਚ ਖੇਡਣ ਤੋਂ ਬਾਅਦ 'ਚ ਫੈਸਲਾ ਕੀਤਾ ਜਾਵੇਗਾ। ਮੋਰਗਨ ਦੀ ਗੈਰ-ਹਾਜ਼ਰੀ 'ਚ ਜੋਸ ਬਟਲਰ ਟੀਮ ਦੀ ਅਗਵਾਈ ਕਰਨਗੇ ਜਦਕਿ ਲਿਆਮ ਵਿਲਿੰਗਸਟੋਨ ਨੂੰ ਵਨ ਡੇ 'ਚ ਡੈਬਿਊ ਦਾ ਮੌਕਾ ਮਿਲੇਗਾ। 

PunjabKesari

ਇਹ ਖ਼ਬਰ ਪੜ੍ਹੋ -33ਵੀਆਂ ਸਾਲਾਨਾ ਆਸਟ੍ਰੇਲੀਆਈ ਸਿੱਖ ਖੇਡਾਂ 2 ਅਪ੍ਰੈਲ ਤੋਂ ਪਰਥ ’ਚ


ਮੋਰਗਨ ਮੰਗਲਵਾਰ ਨੂੰ ਖੇਡੇ ਗਏ ਪਹਿਲੇ ਮੈਚ ਦੌਰਾਨ ਜ਼ਖਮੀ ਹੋ ਗਏ ਸਨ। ਉਸ ਦੇ ਅੰਗੂਠੇ ਤੇ ਉਸ ਦੇ ਨਾਲ ਦੀ ਉਂਗਲ 'ਤੇ ਸੱਟ ਲੱਗੀ ਹੈ। ਇੰਗਲੈਂਡ ਦੇ ਕਪਤਾਨ ਨੇ ਵੀਰਵਾਰ ਨੂੰ ਐੱਮ. ਸੀ. ਏ. ਸਟੇਡੀਅਮ 'ਚ ਫੀਲਡਿੰਗ ਦਾ ਅਭਿਆਸ ਕਰਨ ਤੋਂ ਬਾਅਦ ਖੁਦ ਨੂੰ ਅਨਫਿੱਟ ਕਰਾਰ ਦਿੱਤਾ। ਬਿਲੰਗਸ ਵੀ ਪਹਿਲੇ ਮੈਚ ਦੌਰਾਨ ਜ਼ਖਮੀ ਹੋ ਗਏ ਸਨ। ਉਨ੍ਹਾਂ ਨੇ ਵੀਰਵਾਰ ਨੂੰ ਅਭਿਆਸ 'ਚ ਹਿੱਸਾ ਨਹੀਂ ਲਿਆ। ਡੇਵਿਡ ਮਲਾਨ ਨੂੰ ਟੀਮ 'ਚ ਸਾਮਲ ਕਰ ਦਿੱਤਾ ਗਿਆ ਹੈ ਤੇ ਉਹ ਚੋਣ ਦੇ ਲਈ ਉਪਲੱਬਧ ਰਹਿਣਗੇ।

PunjabKesari

ਇਹ ਖ਼ਬਰ ਪੜ੍ਹੋ- ਯਕੀਨ ਸੀ ਕਿ ਕਰਨਾਟਕ ਤੋਂ ਅਗਲਾ ਖਿਡਾਰੀ ਪ੍ਰਸਿੱਧ ਹੀ ਹੋਵੇਗਾ : ਰਾਹੁਲ

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News