ਨੈਤਿਕ ਅਧਿਕਾਰੀ ਤੇ COA ਵਿਚਾਲੇ ਹਿੱਤਾਂ ਦੇ ਟਕਰਾਅ ਦੇ ਮੁੱਦੇ ''ਤੇ ਮਤਭੇਦ : ਰਾਏ

09/10/2019 6:47:58 PM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦਾ ਸੰਚਾਲਨ ਕਰ ਰਹੀ ਅਧਿਕਾਰੀਆਂ ਦੀ ਕਮੇਟੀ ਦੇ ਪ੍ਰਮੁੱਖ ਵਿਨੋਦ ਰਾਏ ਨੇ ਵੀ ਮੰਨਿਆ ਹੈ ਕਿ ਹਿੱਤਾਂ ਦੇ ਟਕਰਾਅ ਦੇ ਮੁੱਦੇ 'ਤੇ ਸੀ. ਓ. ਏ. ਤੇ ਬੋਰਡ ਦੇ ਨੈਤਿਕ ਅਧਿਕਾਰੀਆਂ ਵਿਚਾਲੇ ਕੁਝ ਮਤਭੇਦ ਹਨ। ਪਿਛਲੇ ਕਾਫੀ ਸਮੇਂ ਤੋਂ ਹਿੱਤਾਂ ਦੇ ਟਕਰਾਅ ਦਾ ਮੁੱਦਾ ਸੁਰੱਖੀਆਂ ਵਿਚ ਬਣਿਆ ਹੋਇਆ ਹੈ। ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ, ਸੌਰਭ ਗਾਂਗੁਲੀ, ਵੀ. ਵੀ. ਐੱਸ. ਲਕਸ਼ਮਣ ਤੇ ਬੇਹੱਦ ਸਾਫ ਅਕਸ ਦੇ ਮੰਨੇ ਜਾਣ ਵਾਲੇ ਰਾਹੁਲ ਦ੍ਰਾਵਿੜ ਨੂੰ ਵੀ ਹਿੱਤਾਂ ਦੇ ਟਕਰਾਅ ਦਾ ਨੋਟਿਸ ਜਾਰੀ ਕੀਤਾ ਗਿਆ ਹੈ, ਜਿਸ ਤੋਂ ਬਾਅਦ ਇਸ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ ਹੈ। ਸੀ. ਓ. ਏ. ਮੁਖੀ ਰਾਏ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਬੀ. ਸੀ. ਸੀ. ਆਈ. ਦੇ ਨੈਤਿਕ ਅਧਿਕਾਰੀ ਜੱਜ ਡੀ. ਕੇ. ਜੈਨ ਤੇ ਅਧਿਕਾਰੀਆਂ ਦੀ ਕਮੇਟੀ ਵਿਚਾਲੇ ਹਿੱਤਾਂ ਦੇ ਟਕਰਾਅ ਦੀ ਪਰਿਭਾਸ਼ਾ ਨੂੰ ਲੈ ਕੇ ਕੁਝ ਮਤਬੇਦ ਹਨ।


Related News