ਏਸ਼ੀਆਡ 'ਚ ਫਿਰ ਕਬੱਡੀ ਦਾ ਸੋਨ ਤਮਗਾ ਜਿੱਤ ਸਕਦੇ ਹਾਂ : ਗੋਇਤ

Friday, Jul 20, 2018 - 04:12 PM (IST)

ਏਸ਼ੀਆਡ 'ਚ ਫਿਰ ਕਬੱਡੀ ਦਾ ਸੋਨ ਤਮਗਾ ਜਿੱਤ ਸਕਦੇ ਹਾਂ : ਗੋਇਤ

ਮੁੰਬਈ— ਸਟਾਰ ਖਿਡਾਰੀ ਮੋਨੂ ਗੋਇਤ ਦਾ ਮੰਨਣਾ ਹੈ ਕਿ ਭਾਰਤੀ ਟੀਮ ਅਗਲੇ ਮਹੀਨੇ ਹੋਣ ਵਾਲੀਆਂ ਏਸ਼ੀਆਈ ਖੇਡਾਂ 'ਚ ਫਿਰ ਕਬੱਡੀ ਦਾ ਸੋਨ ਤਮਗਾ ਜਿੱਤ ਸਕਦੀ ਹੈ। ਭਾਰਤ ਅਜੇ ਤੱਕ 7 ਵਾਰ ਏਸ਼ੀਆਈ ਖੇਡਾਂ 'ਚ ਕਬੱਡੀ ਮੁਕਾਬਲਿਆਂ 'ਚ ਸੋਨ ਤਮਗਾ ਜਿੱਤ ਚੁੱਕਾ ਹੈ ਅਤੇ 18 ਅਗਸਤ ਤੋਂ 2 ਸਤੰਬਰ ਤੱਕ ਹੋਣ ਵਾਲੀਆਂ ਖੇਡਾਂ 'ਚ ਇਕ ਵਾਰ ਫਿਰ ਮਜ਼ਬੂਤ ਦਾਅਵੇਦਾਰ ਹੈ।

ਗੋਇਤ ਨੇ ਕਿਹਾ, ''ਅਸੀਂ ਇਸੇ ਲੈਅ ਨੂੰ ਕਾਇਮ ਰੱਖਣਾ ਚਾਹੁੰਦੇ ਹਾਂ। ਸਾਡਾ ਟੀਚਾ ਸੋਨ ਤਮਗਾ ਹੈ ਅਤੇ ਉਸ ਤੋਂ ਇਲਾਵਾ ਅਸੀਂ ਕੁਝ ਨਹੀਂ ਸੋਚ ਰਹੇ।'' ਉਨ੍ਹਾਂ ਕਿਹਾ, ''ਸਾਰੀਆਂ ਟੀਮਾਂ ਚੰਗੀਆਂ ਹਨ ਅਤੇ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਗੀਆਂ ਪਰ ਕੋਰੀਆ ਅਤੇ ਈਰਾਨ ਤੋਂ ਸਖਤ ਚੁਣੌਤੀ ਮਿਲੇਗੀ। ਪਾਕਿਸਤਾਨ ਅਤੇ ਬੰਗਲਾਦੇਸ਼ ਦੀਆਂ ਟੀਮਾਂ ਵੀ ਮਜ਼ਬੂਤ ਹਨ।'' ਉਨ੍ਹਾਂ ਕਿਹਾ ਕਿ ਦੁਬਈ 'ਚ ਕਬੱਡੀ ਮਾਸਟਰਸ ਜਿੱਤਣ ਨਾਲ ਟੀਮ ਦਾ ਮਨੋਬਲ ਕਾਫੀ ਵਧਿਆ ਹੈ।


Related News