Monty Panesar Birthday : ਇੰਗਲੈਂਡ ਦੇ ਸਪਿਨਰ ਦੇ ਇਹ 3 ਵਿਵਾਦਤ ਕਿੱਸੇ, ਜਾਣੋ ਇਨ੍ਹਾਂ ਬਾਰੇ

Monday, Apr 25, 2022 - 03:44 PM (IST)

Monty Panesar Birthday : ਇੰਗਲੈਂਡ ਦੇ ਸਪਿਨਰ ਦੇ ਇਹ 3 ਵਿਵਾਦਤ ਕਿੱਸੇ, ਜਾਣੋ ਇਨ੍ਹਾਂ ਬਾਰੇ

ਸਪੋਰਟਸ ਡੈਸਕ- ਇੰਗਲੈਂਡ ਦੇ ਸਪਿਨਰ ਮੋਂਟੀ ਪਨੇਸਰ 40 ਸਾਲ ਦੇ ਹੋ ਗਏ ਹਨ। ਯੂਨਾਈਟਿਡ ਕਿੰਗਡਮ ਦੇ ਲਿਊਟਨ 'ਚ ਜਨਮੇ ਮੋਂਟੀ ਨੇ ਇੰਗਲੈਂਡ ਵਲੋਂ ਖੇਡਦੇ ਹੋਏ 50 ਟੈਸਟ ਮੈਚਾਂ 'ਚ 167 ਵਿਕਟਾਂ ਲਈਆਂ। ਜਦੋਂ ਉਹ ਖੇਡਦੇ ਸਨ ਤਾਂ ਉਨ੍ਹਾਂ ਦੇ ਫੈਨਜ਼ ਨਕਲੀ ਦਾੜ੍ਹੀ ਦੇ ਨਾਲ ਪਟਕਾ ਬੰਨ੍ਹ ਕੇ ਮੈਦਾਨ 'ਤੇ ਉਨ੍ਹਾਂ ਨੂੰ ਚੀਅਰਸ ਕਰਨ ਆਉਂਦੇ ਸਨ। ਪਨੇਸਰ ਦੀ ਨਿੱਜੀ ਜ਼ਿੰਦਗੀ ਕਈ ਉਤਰਾਅ-ਚੜ੍ਹਾਅ ਨਾਲ ਭਰੀ ਰਹੀ ਹੈ। ਆਓ ਜਾਣਦੇ ਹਾਂ ਕਿ ਉਨ੍ਹਾਂ ਦੀ ਜ਼ਿੰਦਗੀ ਦੇ ਤਿੰਨ ਸਭ ਤੋਂ ਵਿਵਾਦਤ ਕਿੱਸਿਆਂ ਬਾਰੇ :-

ਇਹ ਵੀ ਪੜ੍ਹੋ : ਤੀਰਅੰਦਾਜ਼ੀ ਵਿਸ਼ਵ ਕੱਪ : ਰਾਏ ਤੇ ਰਿਧੀ ਨੇ ਪਹਿਲੀ ਵਾਰ ਮਿਕਸਡ ਟੀਮ ਪ੍ਰਤੀਯੋਗਿਤਾ ਦਾ ਸੋਨ ਤਮਗ਼ਾ ਜਿੱਤਿਆ

ਬਾਂਊਸਰ 'ਤੇ ਕਰ ਦਿੱਤਾ ਸੀ ਪੇਸ਼ਾਬ

PunjabKesari
ਮੋਂਟੀ ਕਲੱਬ ਬਾਊਂਸਰ 'ਤੇ ਪੇਸ਼ਾਬ ਕਰਨ ਦੇ ਚਲਦੇ ਵੀ ਚਰਚਾ 'ਚ ਆਏ ਸਨ। ਇਕ ਨਾਈਟ ਕਲੱਬ 'ਚ ਪੁੱਜੇ ਮੋਂਟੀ 'ਤੇ ਇਹ ਦੋਸ਼ ਲੱਗਾ ਸੀ। ਮਾਮਲਾ ਆਮ ਲੋਕਾਂ ਦੇ ਸਾਹਮਣੇ ਉਦੋਂ ਆਇਆ ਜਦੋਂ ਮੋਂਟੀ ਕਲੱਬ ਤੋਂ ਬਾਹਰ ਦੌੜਦੇ ਹੋਏ ਦਿਸੇ। ਬਾਊਂਸਰ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ। ਬਾਅਦ 'ਚ ਪਤਾ ਲੱਗਾ ਕਿ ਮੋਂਟੀ ਨੇ ਸ਼ਰਮਨਾਕ ਹਰਕਤ ਕੀਤੀ ਹੈ। ਮੌਕੇ 'ਤੇ ਪੁਲਸ ਬੁਲਾਈ ਗਈ ਜਿਨ੍ਹਾਂ ਨੇ ਮੋਂਟੀ ਨੂੰ ਹਿਰਾਸਤ 'ਚ ਲੈ ਲਿਆ। ਇੰਗਲੈਂਡ ਦਾ ਸਪਿਨਰ 90 ਪਾਊਂਡ ਜੁਰਮਾਨਾ ਦੇ ਕੇ ਬਚਿਆ ਸੀ।

ਕਾਰ ਪਾਰਕਿੰਗ ਵਿਵਾਦ ਦੇ ਬਾਅਦ ਹੋਇਆ ਤਲਾਕ

PunjabKesari
ਇੰਗਲੈਡ ਦੇ ਸਪਿਨਰ ਮੋਂਟੀ ਪਨੇਸਰ ਨੇ ਇੰਗਲੈਂਡ 'ਚ ਹੀ ਫਾਰਮਾਸਿਸਟ ਗੁਰਸ਼ਰਨ ਨਾਲ ਵਿਆਹ ਕੀਤਾ। ਉਦੋਂ ਮੋਂਟੀ ਸਸੇਕਸ ਕਲੱਬ ਦੇ ਨਾਲ ਖੇਡ ਰਹੇ ਸਨ। ਦੋ ਸਾਲ ਬਾਅਦ ਹੀ ਉਨ੍ਹਾਂ ਦਾ ਪਤਨੀ ਨਾਲ ਕਾਰ ਪਾਰਕਿੰਗ 'ਚ ਵਿਵਾਦ ਹੋ ਗਿਆ। ਵਿਵਾਦ ਇੰਨਾ ਵਧ ਗਿਆ ਕਿ ਗੁਰਸ਼ਰਨ ਨੇ ਪੁਲਸ ਨੂੰ ਮੌਕੇ 'ਤੇ ਬੁਲਾ ਲਿਆ। ਮੋਂਟੀ ਨੂੰ ਹਿਰਾਸਤ 'ਚ ਲੈ ਲਿਆ ਗਿਆ ਪਰ ਗੁਰਸ਼ਰਨ ਵਲੋਂ ਕੋਈ ਲਿਖਤੀ ਸ਼ਿਕਾਇਤ ਨਾ ਦੇਣ 'ਤੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਇਸ ਤੋਂ ਬਾਅਦ ਦੋਵਾਂ ਦੇ ਰਿਸ਼ਤੇ 'ਚ ਤਣਾਅ ਆ ਗਿਆ। ਮਾਮਲਾ ਤਲਾਕ ਲਈ ਕੋਰਟ 'ਚ ਪੁੱਜ ਗਿਆ। ਪਨੇਸਰ ਨੇ ਵਿਆਹ ਬਚਾਉਣ ਦੀ ਕੋਸ਼ਿਸ਼ ਕੀਤੀ ਸਫਲ ਨਾ ਹੋ ਸਕੇ।

ਇਹ ਵੀ ਪੜ੍ਹੋ : IPL 2022 : ਕੇ. ਐੱਲ. ਰਾਹੁਲ 'ਤੇ ਲੱਗਾ 24 ਲੱਖ ਦਾ ਜੁਰਮਾਨਾ, ਹੋਰਨਾਂ ਖਿਡਾਰੀਆਂ 'ਤੇ ਵੀ ਡਿੱਗੀ ਗਾਜ

ਕਸ਼ਮੀਰ ਪ੍ਰੀਮੀਅਰ ਲੀਗ 'ਚ ਲੈਣਾ ਚਾਹੁੰਦੇ ਸਨ ਹਿੱਸਾ

PunjabKesari
ਪਾਕਿਸਤਾਨ ਮਕਬੂਜ਼ਾ ਕਸ਼ਮੀਰ 'ਚ ਪਾਕਿਸਤਾਨ ਕਸ਼ਮੀਰ ਪ੍ਰੀਮੀਅਰ ਲੀਗ ਕਰਵਾਉਣਾ ਚਾਹੁੰਦਾ ਸੀ ਜਿਸ 'ਚ ਖੇਡਣ ਨੂੰ ਲੈ ਕੇ ਮੋਂਟੀ ਪਨੇਸਰ ਨੇ ਹਾਮੀ ਭਰ ਦਿੱਤੀ। ਪਰ ਇਸ ਬਾਬਤ ਜਦੋਂ ਬੀ. ਸੀ. ਸੀ. ਆਈ. ਨੂੰ ਪਤਾ ਲੱਗਾ ਤਾਂ ਉਸ ਨੇ ਲੀਗ 'ਚ ਖੇਡਣ ਵਾਲੇ ਸਾਰੇ ਕ੍ਰਿਕਟਰਾਂ ਲਈ ਐਡਵਾਈਜ਼ਰੀ ਜਾਰੀ ਕਰ ਦਿੱਤੀ। ਬੀ. ਸੀ. ਸੀ. ਆਈ. ਦਾ ਰੁਖ਼ ਦੇਖ ਕੇ ਮੋਂਟੀ ਵੀ ਪਿੱਛੇ ਹੱਟ ਗਏ। ਉਨ੍ਹਾਂ ਨੇ ਇਕ ਇੰਟਰਵਿਊ 'ਚ ਕਿਹਾ ਕਿ ਬੀ. ਸੀ. ਸੀ. ਆਈ. ਨੇ ਉਨ੍ਹਾਂ ਖਿਡਾਰੀਆਂ ਨੂੰ ਅੰਜਾਮ ਭੁਗਤਣ ਦੀ ਚਿਤਾਵਨੀ ਦਿੱਤੀ ਜੋ ਕਸ਼ਮੀਰ ਪ੍ਰੀਮੀਅਰ ਲੀਗ 'ਚ ਖੇਡਣਗੇ। ਮੈਂ ਭਾਰਤ 'ਚ ਕੰਮ ਕਰਨਾ ਚਾਹੁੰਦਾ ਹਾਂ। ਇਸ ਲਈ ਮੈਂ ਸੋਚਿਆ ਕਿ 'ਕਸ਼ਮੀਰ ਪ੍ਰੀਮੀਅਰ ਲੀਗ' 'ਚ ਨਾ ਖੇਡਣਾ ਹੀ ਬਿਹਤਰ ਹੋਵੇਗਾ।

ਮੋਂਟੀ ਦਾ ਕਰੀਅਰ
ਟੈਸਟ : 50, 167 ਵਿਕਟਾਂ
ਵਨ-ਡੇ : 26, 13 ਵਿਕਟਾਂ
ਪਹਿਲੇ ਦਰਜੇ ਦੇ : 219 ਮੈਚ, 709 ਵਿਕਟਾਂ
ਲਿਸਟ-ਏ : 85 ਮੈਚ, 83 ਵਿਕਟਾਂ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


author

Tarsem Singh

Content Editor

Related News