ਮੋਂਟੇ ਕਾਰਲੋ : ਕੋਲਸ਼੍ਰੇਬਰ ਨੂੰ ਹਰਾਉਣ ਲਈ ਜੋਕੋਵਿਚ ਨੂੰ ਵਹਾਉਣਾ ਪਿਆ ਪਸੀਨਾ

Wednesday, Apr 17, 2019 - 07:57 PM (IST)

ਮੋਂਟੇ ਕਾਰਲੋ : ਕੋਲਸ਼੍ਰੇਬਰ ਨੂੰ ਹਰਾਉਣ ਲਈ ਜੋਕੋਵਿਚ ਨੂੰ ਵਹਾਉਣਾ ਪਿਆ ਪਸੀਨਾ

ਮੋਂਟੇ ਕਾਰਲੋ- 2 ਵਾਰ ਦੇ ਚੈਂਪੀਅਨ ਤੇ ਦੁਨੀਆ ਦੇ ਨੰਬਰ-1 ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਇਥੇ ਮੋਂਟੇ ਕਾਰਲੋ ਮਾਸਟਰਸ ਟੈਨਿਸ ਟੂਰਨਾਮੈਂਟ ਦੇ ਦੂਜੇ ਰਾਊਂਡ 'ਚ ਫਿਲਿਪ ਕੋਲਸ਼੍ਰੇਬਰ ਨੂੰ ਸਖਤ ਸੰਘਰਸ਼ ਤੋਂ ਬਾਅਦ ਹਰਾ ਦਿੱਤਾ। ਜੋਕੋਵਿਚ ਨੇ ਪੁਰਸ਼ ਸਿੰਗਲਜ਼ ਦੇ ਦੂਜੇ ਦੌਰ ਦੇ ਮੁਕਾਬਲੇ 'ਚ ਕੋਲਸ਼੍ਰੇਬਰ ਨੂੰ 6-3, 4-6,  6-4 ਨਾਲ ਹਰਾ ਕੇ ਤੀਜੇ ਦੌਰ 'ਚ ਜਗ੍ਹਾ ਬਣਾਈ। ਸਰਬੀਆਈ ਖਿਡਾਰੀ ਲਈ ਮੁਕਾਬਲਾ ਚੁਣੌਤੀ ਭਰਿਆ ਰਿਹਾ। ਕੋਲਸ਼੍ਰੇਬਰ ਨੇ ਪਿਛਲੇ ਮਹੀਨੇ ਇੰਡੀਅਨ ਵੇਲਸ ਦੇ ਤੀਜੇ ਦੌਰ 'ਚ ਸਰਬੀਆਈ ਖਿਡਾਰੀ ਨੂੰ ਹਰਾ ਕੇ ਆਪਣੀ ਯਾਦਗਾਰ ਜਿੱਤ ਦਰਜ ਕੀਤੀ ਸੀ ਪਰ ਮੋਂਟੇ ਕਾਰਲੋ 'ਚ ਉਹ ਉਲਟਫੇਰ ਤੋਂ ਖੁੰਝ ਗਿਆ। ਤਿੰਨ ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਸਵਿਟਜ਼ਰਲੈਂਡ ਦੇ ਸਟੇਨਿਸਲਾਸ ਵਾਵਰਿੰਕਾ ਦੂਜੇ ਦੌਰ ਦੇ ਮੈਚ 'ਚ ਪਿਛਲੇ ਸਾਲ ਦੇ ਫ੍ਰੈਂਚ ਓਪਨ ਸੈਮੀਫਾਈਨਲਿਸਟ ਮਾਰਕੋ ਸੇਚਿਨਾਤੋ ਖਿਲਾਫ ਪਹਿਲਾ ਸੈੱਟ ਇਕਪਾਸੜ ਅੰਦਾਜ਼ 'ਚ ਜਿੱਤਣ ਦੇ ਬਾਵਜੂਦ 0-6, 7-5, 6-3 ਨਾਲ ਮੈਚ ਗੁਆ ਬੈਠਾ। 


author

Gurdeep Singh

Content Editor

Related News