ਕੋਰੋਨਾ ਦੇ ਕਾਰਨ ਐੱਫ. ਵਨ ਸਪੈਨਿਸ਼-ਮੋਨਾਕੋ ਗ੍ਰਾਂ. ਪ੍ਰੀ. ਰੱਦ

Saturday, Mar 21, 2020 - 11:11 AM (IST)

ਕੋਰੋਨਾ ਦੇ ਕਾਰਨ ਐੱਫ. ਵਨ ਸਪੈਨਿਸ਼-ਮੋਨਾਕੋ ਗ੍ਰਾਂ. ਪ੍ਰੀ. ਰੱਦ

ਬੀਜਿੰਗ— ਵਿਸ਼ਵ ਪੱਧਰੀ ਮਹਾਮਾਰੀ ਬਣ ਚੁੱਕੇ ਕੋਰੋਨਾ ਵਾਇਰਸ ਕਾਰਨ ਐੱਫ. ਵਨ ਮੋਨਾਕੋ ਗ੍ਰਾਂ. ਪ੍ਰੀ. ਨੂੰ ਰੱਦ ਕਰ ਦਿੱਤਾ ਗਿਆ ਹੈ। ਇਸਦਾ ਆਯੋਜਨ 21 ਤੋਂ 24 ਮਈ ਤਕ ਹੋਣਾ ਸੀ। ਆਟੋਮੋਬਾਇਲ ਕਲੱਬ ਆਫ ਮੋਨਾਕੋ ਨੇ ਇਹ ਐਲਾਨ ਕਰਦਿਆਂ ਦੱਸਿਆ ਕਿ 1954 ਤੋਂ ਬਾਅਦ ਇਹ ਪਹਿਲੀ ਵਾਰ ਹੋਵੇਗਾ ਕਿ ਮੋਨਾਕੋ ਦੀਆਂ ਸੜਕਾਂ ’ਤੇ ਐੱਫ ਵਨ ਕਾਰਾਂ ਦਾ ਰੌਲਾ ਨਹੀਂ ਸੁਣਾਈ ਦੇਵੇਗਾ। PunjabKesariਕੋਰੋਨਾ ਕਾਰਨ ਇਤਿਹਾਸਕ ਮੋਨਾਕੋ ਗ੍ਰਾਂ. ਪ੍ਰੀ. ਨੂੰ ਰੱਦ ਕੀਤਾ ਜਾਂਦਾ ਹੈ। ਪਹਿਲਾਂ ਇਸ ਰੇਸ ਨੂੰ ਡੱਚ ਤੇ ਸਪੈਨਿਸ਼ ਗ੍ਰਾਂ. ਪ੍ਰੀ. ਦੇ ਨਾਲ ਮੁਲਤਵੀ ਕੀਤਾ ਗਿਆ ਸੀ ਪਰ ਮੋਨਾਕੋ ਰੇਸ ਨੂੰ ਹੁਣ ਰੱਦ ਕਰ ਦਿੱਤਾ ਗਿਆ ਹੈ। 


author

Davinder Singh

Content Editor

Related News