CWG 2022: ਮੋਹਿਤ ਗਰੇਵਾਲ ਨੇ ਭਾਰਤ ਨੂੰ ਕੁਸ਼ਤੀ ''ਚ ਦਿਵਾਇਆ ਇਕ ਹੋਰ ਤਮਗਾ

08/06/2022 2:06:33 AM

ਸਪੋਰਟਸ ਡੈਸਕ : ਰਾਸ਼ਟਰਮੰਡਲ ਖੇਡਾਂ ਦੇ ਕੁਸ਼ਤੀ ਮੁਕਾਬਲੇ 'ਚ ਭਾਰਤ ਲਈ ਇਕ ਹੋਰ ਤਮਗਾ ਆਇਆ ਹੈ। ਪੁਰਸ਼ਾਂ ਦੇ 125 ਕਿਲੋ ਭਾਰ ਵਰਗ ਵਿੱਚ ਮੋਹਿਤ ਗਰੇਵਾਲ ਨੇ ਜਮਾਇਕਾ ਦੇ ਜਾਨਸਨ ਨੂੰ ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ ਹੈ। ਇਹ ਭਾਰਤ ਦਾ ਦਿਨ ਭਰ ਦਾ ਕੁਸ਼ਤੀ ਵਿੱਚ ਦੂਜਾ ਕਾਂਸੀ ਦਾ ਤਮਗਾ ਹੈ। ਮੋਹਿਤ ਤੋਂ ਪਹਿਲਾਂ ਮਹਿਲਾ ਪਹਿਲਵਾਨ ਦਿਵਿਆ ਕਾਕਰਨ ਨੇ ਕਾਂਸੀ ਤਮਗਾ ਜਿੱਤਿਆ ਸੀ। ਮੋਹਿਤ ਨੇ ਚੰਗੀ ਸ਼ੁਰੂਆਤ ਕੀਤੀ ਤੇ ਇਕ ਅੰਕ ਲੈ ਲਿਆ। ਇਸ ਤੋਂ ਬਾਅਦ ਉਸ ਨੇ 2 ਅੰਕ ਲਗਾ ਕੇ ਸਕੋਰ 3-0 ਕਰ ਦਿੱਤਾ। ਮੋਹਿਤ ਨੇ ਫਿਰ ਉਸ ਨੂੰ ਬਾਹਰ ਕੱਢ ਕੇ ਇਕ ਹੋਰ ਅੰਕ ਲਿਆ ਅਤੇ ਫਿਰ ਮੋਹਿਤ ਨੇ ਜਾਨਸਨ ਨੂੰ ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ।

ਅਜਿਹਾ ਰਿਹਾ ਮੋਹਿਤ ਦਾ ਸਫਰ

ਮੋਹਿਤ ਗਰੇਵਾਲ ਨੇ ਸਾਈਪ੍ਰਸ ਦੇ ਅਲੈਕਸੀਓਸ ਕਾਓਸਲਿਡਿਸ ਨੂੰ ਹਰਾ ਕੇ 125 ਕਿਲੋਗ੍ਰਾਮ ਫ੍ਰੀਸਟਾਈਲ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ ਪਰ ਰੀਪੇਚੇਜ ਖੇਡਣ ਲਈ ਕੈਨੇਡਾ ਦੇ ਅਮਰਵੀਰ ਢੇਸੀ ਤੋਂ 2-12 ਨਾਲ ਹਾਰ ਗਏ। ਕਾਂਸੀ ਦੇ ਤਮਗੇ ਦੇ ਮੈਚ 'ਚ ਉਸ ਨੇ ਉਮੀਦ ਮੁਤਾਬਕ ਪ੍ਰਦਰਸ਼ਨ ਕੀਤਾ। ਆਪਣੀ ਦਮਦਾਰ ਖੇਡ ਨਾਲ ਉਸ ਨੇ ਕਾਂਸੀ ਦਾ ਤਮਗਾ ਜਿੱਤਿਆ।

ਸ਼ਾਨਦਾਰ ਰਿਹਾ ਦਿਨ

ਸ਼ੁੱਕਰਵਾਰ ਨੂੰ ਇਨ੍ਹਾਂ ਖੇਡਾਂ ਵਿੱਚ ਕੁਸ਼ਤੀ 'ਚ ਭਾਰਤ ਦਾ ਇਹ 6ਵਾਂ ਤਮਗਾ ਹੈ। ਇਸ ਦਿਨ ਭਾਰਤ ਦੇ 6 ਪਹਿਲਵਾਨ ਮੈਟ 'ਤੇ ਉਤਰੇ ਅਤੇ ਸਾਰੇ ਤਮਗੇ ਜਿੱਤਣ ਵਿਚ ਸਫਲ ਰਹੇ। ਬਜਰੰਗ ਪੂਨੀਆ, ਦੀਪਕ ਪੂਨੀਆ ਅਤੇ ਸਾਕਸ਼ੀ ਮਲਿਕ ਨੇ ਜਿੱਥੇ ਦੇਸ਼ ਦੀ ਝੋਲੀ 'ਚ ਸੋਨ ਤਮਗੇ ਪਾਏ, ਉਥੇ ਅੰਸ਼ੂ ਮਲਿਕ ਸੋਨ ਤਮਗੇ ਤੋਂ ਖੁੰਝ ਗਏ। ਉਨ੍ਹਾਂ ਨੂੰ ਚਾਂਦੀ ਦੇ ਤਮਗੇ ਨਾਲ ਹੀ ਸਬਰ ਕਰਨਾ ਪਿਆ। ਦਿਵਿਆ ਨੇ ਕਾਂਸੀ ਦਾ ਤਮਗਾ ਜਿੱਤਿਆ ਅਤੇ ਦਿਨ ਦੇ ਆਖਰੀ ਮੈਚ ਵਿੱਚ ਮੋਹਿਤ ਵੀ ਕਾਂਸੀ ਦਾ ਤਮਗਾ ਜਿੱਤਣ ਵਿੱਚ ਕਾਮਯਾਬ ਰਿਹਾ।


Mukesh

Content Editor

Related News