ਮੋਹਨ ਬਾਗਾਨ ਨੇ ਅੱਠ ਸਾਲ ਬਾਅਦ ਕਲਕਤਾ ਫੁੱਟਬਾਲ ਲੀਗ ਜਿੱਤੀ

Thursday, Sep 13, 2018 - 09:49 AM (IST)

ਕੋਲਕਾਤਾ— ਮੋਹਨ ਬਾਗਾਨ ਨੇ ਬੁੱਧਵਾਰ ਨੂੰ ਕਲਕਤਾ ਕਸਟਮਸ ਨੂੰ 2-0 ਨਾਲ ਹਰਾ ਕੇ 2010 ਦੇ ਬਾਅਦ ਪਹਿਲੀ ਵਾਰ ਕਲਕਤਾ ਫੁੱਟਬਾਲ ਲੀਗ ਦਾ ਖਿਤਾਬ ਜਿੱਤਿਆ। ਬਾਗਾਨ ਨੇ ਇਸ ਜਿੱਤ ਨਾਲ ਈਸਟ ਬੰਗਾਲ ਦਾ ਪਿਛਲੇ ਅੱਠ ਸਾਲ ਤੋਂ ਚਲਿਆ ਰਿਹਾ ਏਕਾਧਿਕਾਰ ਵੀ ਖਤਮ ਕਰ ਦਿੱਤਾ। 

ਬਾਗਾਨ ਵੱਲੋਂ ਹੇਨਰੀ ਕਿਸੇਕਾ ਨੇ ਚੌਥੇ ਅਤੇ 45ਵੇਂ ਮਿੰਟ 'ਚ ਗੋਲ ਕੀਤੇ। ਮੋਹਨ ਬਾਗਾਨ ਨੇ ਇਕ ਮੈਚ ਬਾਕੀ ਰਹਿੰਦੇ ਹੀ ਖਿਤਾਬ ਆਪਣੇ ਨਾਂ ਕੀਤਾ। ਉਸ ਦੇ 26 ਅੰਕ ਹਨ। ਈਸਟ ਬੰਗਾਲ ਨੇ 39 ਵਾਰ ਖਿਤਾਬ ਜਿੱਤਿਆ ਹੈ ਪਰ ਲਗਾਤਾਰ ਦੋ ਹਾਰ ਨਾਲ ਉਸ ਦੀ ਇਸ ਵਾਰ ਖਿਤਾਬ ਦਾ ਬਚਾਅ ਕਰਨ ਦੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ। ਉਸ ਦਾ ਅਜੇ ਇਕ ਮੈਚ ਬਾਕੀ ਹੈ ਅਤੇ ਉਸ ਦੇ 20 ਅੰਕ ਹਨ।           


Related News