ਹਾਕੀ ਖਿਡਾਰੀ ਅਸ਼ੋਕ ਕੁਮਾਰ ਨੂੰ ਮੋਹਨ ਬਾਗਾਨ ''ਲਾਈਫ ਟਾਈਮ ਅਚੀਵਮੈਂਟ'' ਐਵਾਰਡ
Tuesday, Jul 14, 2020 - 02:51 AM (IST)
ਕੋਲਕਾਤਾ (ਭਾਸ਼ਾ)– ਹਾਕੀ ਦੇ ਜਾਦੂਗਰ ਮੇਜਰ ਧਿਆਨਚੰਦ ਦੇ ਬੇਟੇ ਤੇ ਭਾਰਤ ਦੀ 1975 ਵਿਸ਼ਵ ਕੱਪ ਜਿੱਤ ਦੇ ਨਾਇਕਾਂ ਵਿਚ ਸ਼ਾਮਲ ਅਸ਼ੋਕ ਕੁਮਾਰ ਨੂੰ ਮੋਹਨ ਬਾਗਾਨ ਫੁੱਟਬਾਲ ਕਲੱਬ ਦੇ ਸਥਾਪਨਾ ਦਿਵਸ 'ਤੇ ਆਯੋਜਿਤ ਸਮਾਰੋਹ ਵਿਚ 'ਲਾਈਫਟਾਈਮ ਅਚੀਵਮੈਂਟ' ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਕੋਵਿਡ-19 ਮਹਾਮਾਰੀ ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਇਸ ਪ੍ਰੋਗਰਾਮ ਦਾ ਆਯੋਜਨ ਆਨਲਾਈਨ ਹੋਵੇਗਾ। ਮੋਹਨ ਬਾਗਾਨ ਦਿਵਸ ਹਰ ਸਾਲ 29 ਜੁਲਾਈ ਨੂੰ ਮਨਾਇਆ ਜਾਂਦਾ ਹੈ। ਮੋਹਨ ਬਾਗਾਨ ਨੇ 1911 ਵਿਚ ਇਸੇ ਦਿਨ ਆਈ. ਐੱਫ. ਏ. ਸ਼ੀਲਡ ਵਿਚ ਈਸਟ ਯਾਰਕਸ਼ਾਇਰ ਰੈਜੀਮੈਂਟ ਨੂੰ 2-1 ਨਾਲ ਹਰਾਇਆ ਸੀ। ਉਹ ਖਿਤਾਬ ਜਿੱਤਣ ਵਾਲਾ ਪਹਿਲਾ ਭਾਰਤੀ ਕਲੱਬ ਬਣਿਆ ਸੀ।