ਟੈਸਟ ਸੀਰੀਜ਼ ਤੋਂ ਰੀਲੀਜ਼ ਹੋਏ ਸਿਰਾਜ ਅਤੇ ਹਨੁਮਾ ਵਿਹਾਰੀ, ਹੁਣ ਖੇਡਣਗੇ ਇਕ-ਦੂਜੇ ਦੇ ਖਿਲਾਫ

10/14/2018 2:50:18 PM

ਨਵੀਂ ਦਿੱਲੀ— ਪਹਿਲੀ ਵਾਰ ਭਾਰਤੀ ਟੈਸਟ ਟੀਮ ਦਾ ਹਿੱਸਾ ਰਹੇ ਮੁਹੰਮਦ ਸਿਰਾਜ ਬਿਨਾ ਡੈਬਿਊ ਕੀਤੇ ਹੀ ਟੀਮ ਤੋਂ ਬਾਹਰ ਹੋ ਗਏ ਹਨ। ਸਿਰਾਜ ਦੇ ਨਾਲ ਹਨੁਮਾ ਵਿਹਾਰੀ ਨੂੰ ਵੀ ਟੈਸਟ ਟੀਮ ਤੋਂ ਰੀਲੀਜ਼ ਕਰ ਦਿੱਤਾ ਹੈ। ਹਨੁਮਾ ਵਿਹਾਰੀ ਨੂੰ ਵੀ ਇੰਗਲੈਂਡ ਦੇ ਖਿਲਾਫ ਡੈਬਿਊ ਦੇ ਬਾਅਦ ਵੈਸਟਇੰਡੀਜ਼ ਦੇ ਖਿਲਾਫ ਮੌਕਾ ਨਹੀਂ ਮਿਲਿਆ। ਬੀ.ਸੀ.ਸੀ.ਆਈ. ਨੇ ਐਤਵਾਰ ਨੂੰ ਜਾਰੀ ਕੀਤੇ ਗਏ ਆਪਣੇ ਅਧਿਕਾਰਤ ਬਿਆਨ 'ਚ ਦੱਸਿਆ ਕਿ ਦੋਹਾਂ ਖਿਡਾਰੀਆਂ ਨੂੰ ਰੀਲੀਜ਼ ਕਰ ਦਿੱਤਾ ਗਿਆ ਹੈ ਅਤੇ ਹੁਣ ਇਹ ਵਿਜੇ ਹਜ਼ਾਰੇ ਟਰਾਫੀ 'ਚ ਆਪਣੀਆਂ-ਆਪਣੀਆਂ ਟੀਮਾਂ ਵੱਲੋਂ ਖੇਡਦੇ ਨਜ਼ਰ ਆਉਣਗੇ।

ਹਨੁਮਾ ਵਿਹਾਰੀ ਆਂਧਰ ਪ੍ਰਦੇਸ਼ ਦੀ ਕਪਤਾਨੀ ਸੰਭਾਲਣਗੇ ਜਦਕਿ ਸਿਰਾਜ ਹੈਦਰਾਬਾਦ ਨਾਲ ਜੁੜਨਗੇ। ਇਹ ਦੋਵੇਂ ਟੀਮਾਂ 15 ਅਕਤੂਬਰ ਨੂੰ ਕੁਆਰਟਰ ਫਾਈਨਲ ਮੈਚ 'ਚ ਆਹਮੋ-ਸਾਹਮਣੇ ਹੋਣਗੀਆਂ।

ਟੀਮ 'ਚ ਇਨ੍ਹਾਂ ਦੋਹਾਂ ਦੀ ਜਗ੍ਹਾ ਮਨੀਸ਼ ਪਾਂਡੇ ਅਤੇ ਯੁਵਾ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਜਗ੍ਹਾ ਦਿੱਤੀ ਗਈ ਹੈ। ਅੰਡਰ 19 ਵਰਲਡ ਕੱਪ 'ਚ ਧਮਾਲ ਮਚਾਉਣ ਵਾਲੇ ਸ਼ੁਭਮਨ ਗਿੱਲ ਨੂੰ ਪਹਿਲੀ ਵਾਰ ਟੈਸਟ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਉਹ ਟੀਮ ਵੱਲੋਂ ਮੈਚ ਨਹੀਂ ਖੇਡ ਸਕਣਗੇ ਕਿਉਕਿ ਟੀਮ ਵਰਤਮਾਨ ਸਮੇਂ 'ਚ ਦੂਜਾ ਟੈਸਟ ਖੇਡ ਰਹੀ ਹੈ। ਹਾਲਾਂਕਿ ਇਸ ਦੌਰਾਨ ਟੀਮ ਨਾਲ ਜੁੜਨ ਦਾ ਉਨ੍ਹਾਂ ਨੂੰ ਫਾਇਦਾ ਮਿਲੇਗਾ। ਬੀ.ਸੀ.ਸੀ.ਆਈ. ਨੇ ਉਨ੍ਹਾਂ ਦੀ ਚੋਣ ਕਰਕੇ ਇਹ ਵੀ ਸਾਫ ਕਰ ਦਿੱਤਾ ਹੈ ਕਿ ਉਹ ਪ੍ਰਿਥਵੀ ਸ਼ਾ, ਹਨੁਮਾ ਵਿਹਾਰੀ ਦੇ ਬਾਅਦ ਹੁਣ ਉਹ ਸ਼ੁਭਮਨ 'ਤੇ ਵੀ ਭਰੋਸਾ ਜਤਾ ਰਹੀ ਹੈ।


Related News