ਜੁਲਾਈ ਮਹੀਨੇ ਹੋਵੇਗਾ IT ਕਾਂਸਟੇਬਲਾਂ ਦਾ ਸਰੀਰਕ ਟੈਸਟ, ਜਾਰੀ ਹੋਏ ਐਡਮਿਟ ਕਾਰਡ

Wednesday, Jun 19, 2024 - 02:46 PM (IST)

ਜੁਲਾਈ ਮਹੀਨੇ ਹੋਵੇਗਾ IT ਕਾਂਸਟੇਬਲਾਂ ਦਾ ਸਰੀਰਕ ਟੈਸਟ, ਜਾਰੀ ਹੋਏ ਐਡਮਿਟ ਕਾਰਡ

ਚੰਡੀਗੜ੍ਹ (ਸੁਸ਼ੀਲ) : ਚੰਡੀਗੜ੍ਹ ਪੁਲਸ ਦੇ 144 ਆਈ. ਟੀ. ਕਾਂਸਟੇਬਲਾਂ ਦਾ ਫਿਜ਼ੀਕਲ ਟੈਸਟ ਜੁਲਾਈ ’ਚ ਸੈਕਟਰ-26 ਸਥਿਤ ਪੁਲਸ ਲਾਈਨ 'ਚ ਲਿਆ ਜਾਵੇਗਾ। 5 ਨੂੰ ਪੁਰਸ਼ ਤੇ ਮਹਿਲਾ ਉਮੀਦਵਾਰਾਂ ਲਈ 6 ਜੁਲਾਈ ਨੂੰ ਟੈਸਟ ਲਿਆ ਜਾਵੇਗਾ। ਇਸ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਹਨ, ਜੋ ਚੰਡੀਗੜ੍ਹ ਪੁਲਸ ਦੀ ਵੈੱਬਸਾਈਟ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ।

ਪੁਲਸ ਵਿਭਾਗ ਵੱਲੋਂ 27 ਮਾਰਚ ਤੋਂ ਫਿਜ਼ੀਕਲ ਟੈਸਟ ਲਏ ਜਾਣੇ ਸਨ ਪਰ ਚੋਣ ਜ਼ਾਬਤਾ ਕਾਰਨ ਰੋਕ ਲੱਗ ਗਈ ਸੀ। ਚੰਡੀਗੜ੍ਹ ਪੁਲਸ ’ਚ ਆਈ. ਟੀ. ਕਾਂਸਟੇਬਲਾਂ ਨੂੰ ਸਾਈਬਰ ਆਪ੍ਰੇਸ਼ਨ ਤੇ ਸੁਰੱਖਿਆ ਲਈ ਤਾਇਨਾਤ ਕੀਤਾ ਜਾਵੇਗਾ, ਜਿੱਥੇ ਉੱਤਰੀ ਖੇਤਰ ’ਚ ਹੋਣ ਵਾਲੇ ਸਾਈਬਰ ਅਪਰਾਧ ਦੇ ਮਾਮਲਿਆਂ ਨੂੰ ਹੱਲ ਕੀਤਾ ਜਾਵੇਗਾ।

ਨਵੀਂ ਭਰਤੀ ਨਾਲ ਪੰਜਾਬ, ਹਰਿਆਣਾ ਤੇ ਹਿਮਾਚਲ ਵਰਗੇ ਗੁਆਂਢੀ ਸੂਬਿਆਂ ਨਾਲ ਜਾਣਕਾਰੀ ਦਾ ਆਦਾਨ-ਪ੍ਰਦਾਨ ਕਰਨਾ ਆਸਾਨ ਹੋ ਜਾਵੇਗਾ। ਚੰਡੀਗੜ੍ਹ ਜੁਆਇੰਟ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਟੀਮ ਦਾ ਨੋਡਲ ਸੈਂਟਰ ਹੈ। ਸਿਖਲਾਈ ਤੋਂ ਬਾਅਦ ਸਿਪਾਹੀਆਂ ਨੂੰ ਤਾਇਨਾਤ ਕੀਤਾ ਜਾਵੇਗਾ। ਪਹਿਲੇ ਤਿੰਨ ਸਾਲਾਂ ਲਈ ਰੱਖਿਆ ਖੋਜ ਤੇ ਵਿਕਾਸ ਸੰਗਠਨ ( ਡੀ.ਆਰ.ਡੀ.ਓ) ’ਚ ਕੰਮ ਕਰਨਗੇ। ਇਸ ਤੋਂ ਬਾਅਦ ਸੈਂਟਰ ਨੂੰ ਚੰਡੀਗੜ੍ਹ ਪੁਲਸ ਦੇ ਹਵਾਲੇ ਕਰ ਦਿੱਤਾ ਜਾਵੇਗਾ।


author

Babita

Content Editor

Related News