ਮੁਹੰਮਦ ਸ਼ੰਮੀ ਨੂੰ ਕੋਰਟ ਤੋਂ ਝਟਕਾ, ਪਤਨੀ ਹਸੀਨ ਜਹਾਂ ਨੂੰ ਹਰ ਮਹੀਨੇ  ਦੇਣਾ ਹੋਵੇਗਾ ਇੰਨਾ ਗੁਜ਼ਾਰਾ ਭੱਤਾ

01/24/2023 1:28:24 PM

ਸਪੋਰਟਸ ਡੈਸਕ- ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਦਾ ਪਤਨੀ ਹਸੀਨ ਜਹਾਂ ਨਾਲ ਵਿਵਾਦ ਇੱਕ ਵਾਰ ਫਿਰ ਚਰਚਾ ਵਿੱਚ ਹੈ। ਕੋਲਕਾਤਾ ਦੀ ਇਕ ਅਦਾਲਤ ਨੇ ਕ੍ਰਿਕਟਰ ਮੁਹੰਮਦ ਸ਼ੰਮੀ ਨੂੰ ਹੁਕਮ ਦਿੱਤਾ ਹੈ ਕਿ ਉਹ ਉਸ ਦੀ ਪਤਨੀ ਹਸੀਨ ਜਹਾਂ ਨੂੰ ਹਰ ਮਹੀਨੇ 1 ਲੱਖ 30 ਹਜ਼ਾਰ ਰੁਪਏ ਦਾ ਗੁਜ਼ਾਰਾ ਭੱਤਾ ਅਦਾ ਕਰੇ। ਇਸ ਦੇ ਨਾਲ ਹੀ ਅਦਾਲਤ ਨੇ ਸਪੱਸ਼ਟ ਕੀਤਾ ਕਿ 1 ਲੱਖ 30 ਹਜ਼ਾਰ ਰੁਪਏ ਵਿੱਚੋਂ 50 ਹਜ਼ਾਰ ਰੁਪਏ ਹਸੀਨ ਜਹਾਂ ਦਾ ਨਿੱਜੀ ਗੁਜਾਰਾ ਹੋਵੇਗਾ ਅਤੇ 80 ਹਜ਼ਾਰ ਰੁਪਏ ਹਸੀਨ ਜਹਾਂ ਨਾਲ ਰਹਿ ਰਹੀ ਉਸ ਦੀ ਧੀ ਦੇ ਗੁਜ਼ਾਰੇ ਦਾ ਖਰਚਾ ਹੋਵੇਗਾ। ਅਦਾਲਤ ਦੇ ਹੁਕਮਾਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਹਸੀਨ ਜਹਾਂ ਨੇ ਗੁਜਾਰੇ ਨੂੰ ਘੱਟ ਦੱਸਿਆ ਹੈ।

ਜ਼ਿਕਰਯੋਗ ਹੈ ਕਿ 2018 'ਚ ਹਸੀਨ ਜਹਾਂ ਨੇ ਕੋਰਟ 'ਚ ਕੇਸ ਦਾਇਰ ਕਰਕੇ 10 ਲੱਖ ਰੁਪਏ ਮਹੀਨਾ ਭਰਨ ਦੀ ਮੰਗ ਕੀਤੀ ਸੀ। ਹਸੀਨ ਜਹਾਂ ਨੇ ਆਪਣੇ ਲਈ ਨਿੱਜੀ ਰੱਖ-ਰਖਾਅ ਦੇ ਤੌਰ 'ਤੇ 7 ਲੱਖ ਰੁਪਏ ਅਤੇ ਆਪਣੀ ਬੇਟੀ ਦੇ ਗੁਜ਼ਾਰੇ ਲਈ ਬਾਕੀ 3 ਲੱਖ ਰੁਪਏ ਦੀ ਮੰਗ ਕੀਤੀ ਸੀ। ਹਸੀਨ ਜਹਾਂ ਦੀ ਵਕੀਲ ਮ੍ਰਿਗਾਂਕਾ ਮਿਸਤਰੀ ਨੇ ਅਦਾਲਤ ਨੂੰ ਸੂਚਿਤ ਕੀਤਾ ਕਿ ਮੁਹੰਮਦ ਸ਼ਮੀ ਦੀ 2020-21 ਦੀ ਆਮਦਨ ਟੈਕਸ ਰਿਟਰਨ ਦੇ ਅਨੁਸਾਰ, ਸਾਲਾਨਾ ਆਮਦਨ 7 ਕਰੋੜ ਰੁਪਏ ਤੋਂ ਵੱਧ ਸੀ ਅਤੇ ਇਸ ਦੇ ਅਧਾਰ 'ਤੇ ਮਹੀਨਾਵਾਰ ਆਮਦਨ ਦੀ ਮੰਗ ਕੀਤੀ ਗਈ ਸੀ। 10 ਲੱਖ ਰੁਪਏ ਦਾ ਗੁਜਾਰਾ ਗੈਰਵਾਜਬ ਨਹੀਂ ਸੀ।

ਇਹ ਵੀ ਪੜ੍ਹੋ : Net Worth: KL ਰਾਹੁਲ ਹੈ ਕਰੋੜਾਂ ਦਾ ਮਾਲਕ, ਆਥੀਆ ਵੀ ਕਮਾਉਂਦੀ ਹੈ ਖੂਬ ਪੈਸਾ, ਜਾਣੋ ਕੌਣ ਹੈ ਅੱਗੇ

ਇਸ ਦੇ ਨਾਲ ਹੀ ਮੁਹੰਮਦ ਸ਼ੰਮੀ ਦੇ ਵਕੀਲ ਸੈਲੀਮ ਰਹਿਮਾਨ ਨੇ ਦਾਅਵਾ ਕੀਤਾ ਕਿ ਹਸੀਨ ਜਹਾਂ ਖੁਦ ਇੱਕ ਪੇਸ਼ੇਵਰ ਫੈਸ਼ਨ ਮਾਡਲ ਦੇ ਤੌਰ 'ਤੇ ਕੰਮ ਕਰਕੇ ਇੱਕ ਸਥਿਰ ਆਮਦਨੀ ਸਰੋਤ ਕਮਾ ਰਹੀ ਹੈ, ਇਸ ਲਈ ਉਸ ਉੱਚ ਗੁਜਾਰੇ ਦੀ ਮੰਗ ਜਾਇਜ਼ ਨਹੀਂ ਹੈ। ਆਖ਼ਰਕਾਰ ਦੋਵਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਹੇਠਲੀ ਅਦਾਲਤ ਨੇ ਸੋਮਵਾਰ ਨੂੰ ਮਾਸਿਕ ਗੁਜਾਰੇ ਦੀ ਰਕਮ 1.30 ਲੱਖ ਰੁਪਏ ਤੈਅ ਕਰ ਦਿੱਤੀ।

ਅਦਾਲਤ ਦੇ ਹੁਕਮਾਂ ਤੋਂ ਬਾਅਦ ਹਸੀਨ ਜਹਾਂ ਨੇ ਕਿਹਾ ਕਿ ਜੇਕਰ ਮਾਸਿਕ ਗੁਜਾਰੇ ਦੀ ਰਕਮ ਜ਼ਿਆਦਾ ਹੁੰਦੀ ਤਾਂ ਉਸ ਨੂੰ ਰਾਹਤ ਮਿਲ ਜਾਂਦੀ। ਹਾਲਾਂਕਿ ਅਜੇ ਤੱਕ ਇਸ ਮਾਮਲੇ 'ਚ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਫਿਲਹਾਲ ਉਹ ਇੰਦੌਰ 'ਚ ਟੀਮ ਇੰਡੀਆ ਦਾ ਹਿੱਸਾ ਹੈ। ਅੱਜ ਮੰਗਲਵਾਰ ਨੂੰ ਉਸ ਨੇ ਨਿਊਜ਼ੀਲੈਂਡ ਖਿਲਾਫ ਮੈਚ ਖੇਡਣਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News