ਮੁਹੰਮਦ ਸ਼ੰਮੀ ਦੀ ਗਿ੍ਰਫਤਾਰੀ ’ਤੇ BCCI ਦਾ ਵੱਡਾ ਬਿਆਨ, ਦੱਸਿਆ ਕਦੋਂ ਕਰਨਗੇ ਕਾਰਵਾਈ
Tuesday, Sep 03, 2019 - 09:54 AM (IST)
ਸਪੋਰਟਸ ਡੈਸਕ— ਪੱਛਮੀ ਬੰਗਾਲ ਦੀ ਅਲੀਪੁਰ ਅਦਾਲਤ ਨੇ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਅਤੇ ਉਸ ਦੇ ਭਰਾ ਹਾਸੀਬ ਅਹਿਮਦ ਖਿਲਾਫ ਗਿ੍ਰਫਤਾਰੀ ਵਾਰੰਟ ਜਾਰੀ ਕੀਤਾ ਹੈ। ਪਤਨੀ ਹਸੀਨ ਜਹਾਂ ਵੱਲੋਂ ਲਗਾਏ ਗਏ ਘਰੇਲੂ ਹਿੰਸਾ ਦੇ ਦੋਸ਼ਾਂ ’ਤੇ ਕੋਰਟ ਨੇ ਨੋਟਿਸ ਲੈਂਦੇ ਹੋਏ ਸ਼ੰਮੀ ਨੂੰ 15 ਦਿਨਾਂ ਦੇ ਅੰਦਰ ਸਮਰਪਣ ਕਰਨ ਨੂੰ ਕਿਹਾ ਹੈ।

ਹੁਣ ਇਸ ਮਾਮਲੇ ’ਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਵੀ ਆਪਣਾ ਪੱਖ ਰਖਿਆ ਹੈ। ਬੀ. ਸੀ. ਸੀ. ਆਈ. ਨੇ ਆਪਣੇ ਬਿਆਨ ’ਚ ਸਾਫ ਕਰ ਦਿੱਤਾ ਹੈ ਕਿ ਉਹ ਉਦੋਂ ਤਕ ਸ਼ੰਮੀ ’ਤੇ ਕੋਈ ਕਾਰਵਾਈ ਨਹੀਂ ਕਰਨਗੇ ਜਦੋਂ ਤਕ ਉਹ ਚਾਰਜਸ਼ੀਟ ਨਹੀਂ ਦੇਖ ਲੈਂਦੇ। ਬੀ. ਸੀ. ਸੀ. ਆਈ. ਦੇ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ’ਚ ਛੇਤੀ ’ਚ ਕੋਈ ਕਾਰਵਾਈ ਕਰਨਾ ਸਹੀ ਨਹੀਂ ਹੋਵੇਗਾ। ਜ਼ਿਕਰਯੋਗ ਹੈ ਕਿ ਇਸ ਸਮੇਂ ਸ਼ੰਮੀ ਵੈਸਟਇੰਡੀਜ਼ ਦੌਰੇ ’ਤੇ ਹਨ ਅਤੇ ਭਾਰਤੀ ਟੀਮ ਦਾ ਹਿੱਸਾ ਹੈ ਅਤੇ ਸੀਰੀਜ਼ ਦੇ ਆਖਰੀ ਟੈਸਟ ’ਚ ਖੇਡ ਰਹੇ ਹਨ। ਸੀਰੀਜ਼ ਅਤੇ ਦੌਰਾ 3 ਸਤੰਬਰ ਨੂੰ ਖਤਮ ਹੋ ਜਾਵੇਗਾ।
