SC ਪਹੁੰਚੀ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ, ਕਹਿੰਦੀ- ''4 ਨਹੀਂ 10 ਲੱਖ ਦਿਓ ਮਹੀਨਾ''

Friday, Nov 07, 2025 - 02:54 PM (IST)

SC ਪਹੁੰਚੀ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ, ਕਹਿੰਦੀ- ''4 ਨਹੀਂ 10 ਲੱਖ ਦਿਓ ਮਹੀਨਾ''

ਵੈੱਬ ਡੈਸਕ- ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਦੀ ਅਰਜ਼ੀ 'ਤੇ ਸੁਪਰੀਮ ਕੋਰਟ ਨੇ ਸ਼ਮੀ ਅਤੇ ਪੱਛਮੀ ਬੰਗਾਲ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਹਸੀਨ ਜਹਾਂ ਨੇ ਆਪਣੇ ਗੁਜ਼ਾਰਾ ਭੱਤੇ 'ਚ ਵਾਧਾ ਕਰਨ ਦੀ ਮੰਗ ਕੀਤੀ ਹੈ। ਅਦਾਲਤ ਨੇ ਇਸ ਮਾਮਲੇ 'ਚ ਚਾਰ ਹਫ਼ਤਿਆਂ ਦੇ ਅੰਦਰ ਜਵਾਬ ਮੰਗਿਆ ਹੈ ਅਤੇ ਅਗਲੀ ਸੁਣਵਾਈ ਵੀ ਚਾਰ ਹਫ਼ਤਿਆਂ ਬਾਅਦ ਹੋਵੇਗੀ।

ਇਹ ਵੀ ਪੜ੍ਹੋ : ਵਿਆਹਾਂ ਦੇ ਸੀਜ਼ਨ 'ਚ 10, 20, 50 ਦੇ ਨਵੇਂ ਨੋਟਾਂ ਦੀ ਲੋੜ ! ਬਿਨਾਂ ਕਿਸੇ ਸਿਫਾਰਿਸ਼ ਤੋਂ ਇੰਝ ਕਰੋ ਹਾਸਲ

ਹਸੀਨ ਜਹਾਂ ਨੇ ਕੀਤੀ 10 ਲੱਖ ਰੁਪਏ ਮਹੀਨਾਵਾਰ ਭੱਤੇ ਦੀ ਮੰਗ

ਹਸੀਨ ਜਹਾਂ ਵੱਲੋਂ ਦਾਇਰ ਕੀਤੀ ਗਈ ਅਰਜ਼ੀ 'ਚ ਮੰਗ ਕੀਤੀ ਗਈ ਹੈ ਕਿ ਸ਼ਮੀ ਨੂੰ ਹੁਕਮ ਦਿੱਤਾ ਜਾਵੇ ਕਿ ਉਹ ਹਸੀਨ ਜਹਾਂ ਨੂੰ ਮਹੀਨੇ ਦਾ 7 ਲੱਖ ਰੁਪਏ ਅਤੇ ਆਪਣੀ ਨਾਬਾਲਗ ਧੀ ਲਈ 3 ਲੱਖ ਰੁਪਏ ਮਹੀਨਾਵਾਰ ਦੇਣ।
ਇਸ ਤੋਂ ਪਹਿਲਾਂ, ਕਲਕੱਤਾ ਹਾਈਕੋਰਟ ਨੇ ਸ਼ਮੀ ਨੂੰ ਹਸੀਨ ਜਹਾਂ ਲਈ 1.5 ਲੱਖ ਰੁਪਏ ਅਤੇ ਧੀ ਲਈ 2.5 ਲੱਖ ਰੁਪਏ ਮਹੀਨਾਵਾਰ ਗੁਜ਼ਾਰਾ ਭੱਤਾ ਦੇਣ ਦਾ ਹੁਕਮ ਦਿੱਤਾ ਸੀ। ਹਸੀਨ ਜਹਾਂ ਨੇ ਹੁਣ ਇਸ ਫ਼ੈਸਲੇ ਨੂੰ ਚੁਣੌਤੀ ਦਿੰਦਿਆਂ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ।

ਇਹ ਵੀ ਪੜ੍ਹੋ : 16 ਨਵੰਬਰ ਤੋਂ ਇਨ੍ਹਾਂ ਰਾਸ਼ੀਆਂ ਦੀ ਬਦਲਣ ਵਾਲੀ ਹੈ ਕਿਸਮਤ! ਵਰ੍ਹੇਗਾ ਨੋਟਾਂ ਦਾ ਮੀਂਹ

ਵਿਵਾਦ ਦੀ ਪਿਛੋਕੜ

ਮੁਹੰਮਦ ਸ਼ਮੀ ਅਤੇ ਮਾਡਲ ਹਸੀਨ ਜਹਾਂ ਦੀ ਵਿਆਹ 2014 'ਚ ਹੋਈ ਸੀ, ਪਰ 2018 'ਚ ਘਰੇਲੂ ਹਿੰਸਾ ਦੇ ਦੋਸ਼ਾਂ ਤੋਂ ਬਾਅਦ ਦੋਵੇਂ ਅਲੱਗ ਹੋ ਗਏ ਸਨ। ਦੋਨਾਂ ਦੀ ਇਕ ਧੀ ਵੀ ਹੈ। ਹਸੀਨ ਜਹਾਂ ਨੇ ਸ਼ਮੀ 'ਤੇ ਘਰੇਲੂ ਹਿੰਸਾ, ਵਿਸ਼ਵਾਸਘਾਤ ਅਤੇ ਮਾਨਹਾਨੀ ਦੇ ਦੋਸ਼ ਵੀ ਲਗਾਏ ਸਨ।

ਸੋਸ਼ਲ ਮੀਡੀਆ 'ਤੇ ਵੀ ਦਿੱਤੇ ਸਨ ਤਿੱਖੇ ਬਿਆਨ

ਜੁਲਾਈ ਮਹੀਨੇ 'ਚ ਹਸੀਨ ਜਹਾਂ ਨੇ ਇਕ ਇੰਸਟਾਗ੍ਰਾਮ ਪੋਸਟ 'ਚ ਸ਼ਮੀ 'ਤੇ ਉਨ੍ਹਾਂ ਨੂੰ ਬਦਨਾਮ ਕਰਨ ਅਤੇ “ਅਪਰਾਧੀਆਂ ਨੂੰ ਹਾਇਰ ਕਰਨ” ਦੇ ਦੋਸ਼ ਲਗਾਏ ਸਨ। ਉਨ੍ਹਾਂ ਨੇ ਲਿਖਿਆ ਸੀ,“ਸੱਤ ਸਾਲਾਂ ਤੋਂ ਅਸੀਂ ਕਾਨੂੰਨੀ ਲੜਾਈ ਲੜ ਰਹੇ ਹਾਂ, ਪਰ ਤੁਸੀਂ ਆਪਣੀ ਲਾਲਚ ਅਤੇ ਖ਼ੁਦਗਰਜ਼ੀ ਨਾਲ ਆਪਣਾ ਘਰ ਬਰਬਾਦ ਕਰ ਲਿਆ। ਹੁਣ ਮੈਂ ਕਾਨੂੰਨ ਦੀ ਮਦਦ ਨਾਲ ਆਪਣੇ ਹੱਕ ਲਈ ਲੜਾਂਗੀ।”

ਅਗਲੀ ਸੁਣਵਾਈ ਚਾਰ ਹਫ਼ਤਿਆਂ ਬਾਅਦ

ਸੁਪਰੀਮ ਕੋਰਟ ਨੇ ਹੁਣ ਸ਼ਮੀ ਅਤੇ ਪੱਛਮੀ ਬੰਗਾਲ ਸਰਕਾਰ ਨੂੰ ਇਸ ਮਾਮਲੇ 'ਚ ਜਵਾਬ ਦਾਖ਼ਲ ਕਰਨ ਲਈ ਚਾਰ ਹਫ਼ਤਿਆਂ ਦੀ ਮਿਆਦ ਦਿੱਤੀ ਹੈ। ਇਸ ਤੋਂ ਬਾਅਦ ਹੀ ਇਹ ਮਾਮਲਾ ਅਗਲੀ ਸੁਣਵਾਈ ਲਈ ਆਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News