ਮੁਹੰਮਦ ਹਫੀਜ਼ ਨੇ ਬ੍ਰਿਟੇਨ ''ਚ ''ਬੋਇਓ ਬੱਬਲ'' ਤੋੜਿਆ, PCB ਨਾਰਾਜ਼

08/13/2020 1:18:58 AM

ਨਵੀਂ ਦਿੱਲੀ- ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਸਾਬਕਾ ਕਪਤਾਨ ਮੁਹੰਮਦ ਹਫੀਜ਼ ਤੋਂ ਗੁੱਸੇ ਹੈ। ਜਿਸ ਨੇ ਇੰਗਲੈਂਡ ਤੇ ਵੇਲਸ ਕ੍ਰਿਕਟ ਬੋਰਡ (ਵਲੋਂ ਤਿਆਰ ਕੀਤਾ ਗਿਆ) ਜੈਵਿਕ ਸੁਰੱਖਿਆ ਪ੍ਰੋਟੋਕਾਲ ਤੋੜ ਦਿੱਤਾ ਹੈ। ਸਾਬਕਾ ਕਪਤਾਨ ਟੈਸਟ ਟੀਮ ਦਾ ਹਿੱਸਾ ਨਹੀਂ ਹੈ ਪਰ ਸੀਮਿਤ ਓਵਰਾਂ ਦੀ ਸੀਰੀਜ਼ ਖੇਡਣਗੇ। 39 ਸਾਲ ਦੇ ਹਫੀਜ਼ ਨੇ ਬੁੱਧਵਾਰ ਨੂੰ ਇਕ ਗੋਲਫ ਕੋਰਸ 'ਤੇ ਇਕ ਮਹਿਲਾ ਦੇ ਨਾਲ ਆਪਣੀ ਤਸਵੀਰ ਟਵੀਟ ਕੀਤੀ। ਇਹ ਗੋਲਫ ਕੋਰਸ ਟੀਮ ਹੋਟਲ ਦੇ ਕੋਲ ਹੈ ਪਰ ਖਿਡਾਰੀਆਂ ਨੂੰ 'ਬੱਬਲ' ਦੇ ਬਾਹਰ ਕਿਸੇ ਨਾਲ ਗੱਲਬਾਤ ਕਰਨ ਦੀ ਆਗਿਆ ਨਹੀਂ ਹੈ।


ਪਾਕਿਸਤਾਨ ਟੀਮ ਦੇ ਇਕ ਕਰੀਬੀ ਸੂਤਰ ਨੇ ਕਿਹਾ ਕਿ ਹਫੀਜ਼ ਦੇ ਪ੍ਰੋਟੋਕਾਲ ਤੋੜਣ ਨਾਲ ਸਾਰੇ ਗੁੱਸੇ ਹਨ ਤੇ ਸਾਰੇ ਖਿਡਾਰੀਆਂ ਨੂੰ ਇਸ ਤਰ੍ਹਾਂ ਦੀ ਹਰਕਤ ਨਹੀਂ ਕਰਨ ਦੀ ਹਿਦਾਇਤ ਦਿੱਤੀ ਹੈ। ਈ. ਸੀ. ਬੀ. ਦੀ ਮੈਡੀਕਲ ਟੀਮ ਨੂੰ ਇਸਦੀ ਜਾਣਕਾਰੀ ਹੈ ਤੇ ਹਫੀਜ਼ ਨੂੰ ਹੁਣ ਪੰਜ ਦਿਨ ਤੱਕ ਇਕਾਂਤਵਾਸ 'ਚ ਰਹਿਣਾ ਹੋਵੇਗਾ। ਇਸ ਤੋਂ ਇਲਾਵਾ ਦੋ ਕੋਵਿਡ ਟੈਸਟ ਨੈਗੇਟਿਵ ਆਉਣ 'ਤੇ ਹੀ ਉਹ ਟੀਮ ਨਾਲ ਜੁੜ ਸਕੇਗਾ। ਈ. ਸੀ. ਬੀ. ਜੈਵਿਕ ਸੁਰੱਕਿਆ ਪ੍ਰੋਟੋਕਾਲ ਨੂੰ ਬਹੁਤ ਗੰਭੀਰਤਾ ਨਾਲ ਲੈ ਰਿਹਾ ਹੈ ਤੇ ਜੋਫ੍ਰਾ ਆਰਚਰ ਨੂੰ ਵੈਸਟਇੰਡੀਜ਼ ਵਿਰੁੱਧ ਸੀਰੀਜ਼ ਦੇ ਦੌਰਾਨ ਇਸ ਨੂੰ ਤੋੜਣ ਦੇ ਕਾਰਨ ਇਕ ਟੈਸਟ ਤੋਂ ਬਾਹਰ ਰਹਿਣਾ ਪਿਆ ਸੀ।


Gurdeep Singh

Content Editor

Related News