ਹਸੀਨ ਜਹਾਂ ਨੇ ਕਿਹਾ- ਕਦੇ ਅੱਖਾਂ ਪੜ੍ਹੀਆਂ ਹਨ ਮੇਰੀ ਜਾਨ, ਲੋਕ ਬੋਲੇ- ਸ਼ਮੀ ਨੇ ਕੋਸ਼ਿਸ਼ ਕੀਤੀ ਸੀ ਪਰ...

Sunday, Aug 30, 2020 - 04:56 PM (IST)

ਹਸੀਨ ਜਹਾਂ ਨੇ ਕਿਹਾ- ਕਦੇ ਅੱਖਾਂ ਪੜ੍ਹੀਆਂ ਹਨ ਮੇਰੀ ਜਾਨ, ਲੋਕ ਬੋਲੇ- ਸ਼ਮੀ ਨੇ ਕੋਸ਼ਿਸ਼ ਕੀਤੀ ਸੀ ਪਰ...

ਸਪੋਰਟਸ ਡੈਸਕ : ਭਾਰਤੀ ਤੇਜ਼ ਗੇਂਦਬਾਜ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਸੋਸ਼ਲ ਮੀਡੀਆ 'ਤੇ ਕੋਈ ਨਾ ਕੋਈ ਤਸਵੀਰ ਜਾਂ ਵੀਡੀਓ ਦੀ ਵਜ੍ਹਾ ਨਾਲ ਸੁਰਖੀਆਂ ਵਿਚ ਬਣੀ ਰਹਿੰਦੀ ਹੈ। ਹਾਲ ਹੀ ਵਿਚ ਹਸੀਨ ਜਹਾਂ ਨੇ ਇਕ ਤਸਵੀਰ ਸਾਂਝੀ ਕੀਤੀ ਹੈ ਅਤੇ ਇਸ ਦੌਰਾਨ ਉਨ੍ਹਾਂ ਨੇ ਲੋਕਾਂ ਤੋਂ ਪੁੱਛਿਆ ਕਿ ਕਦੇ ਅੱਖਾਂ ਪੜ੍ਹੀਆਂ ਹਨ ਮੇਰੀ ਜਾਨ। ਇਸ 'ਤੇ ਲੋਕਾਂ ਨੂੰ ਇਕ ਵਾਰ ਫਿਰ ਸ਼ਮੀ ਦੀ ਯਾਦ ਆ ਗਈ ਅਤੇ ਕਹਿ ਦਿੱਤਾ ਕਿ ਉਨ੍ਹਾਂ ਨੇ ਕੋਸ਼ਿਸ਼ ਕੀਤੀ ਸੀ।

PunjabKesari

ਇਹ ਵੀ ਪੜ੍ਹੋ:  IPL 2020: UAE 'ਚ ਬੈਟ ਫੜਦੇ ਹੀ ਡਰ ਗਏ ਵਿਰਾਟ ਕੋਹਲੀ, ਖੁਦ ਦੱਸਿਆ ਕਾਰਨ

ਹਸੀਨ ਜਹਾਂ ਨੇ ਇੰਸਟਾਗ੍ਰਾਮ 'ਤੇ ਮਾਸਕ ਪਾ ਕੇ ਇਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, 'ਕਿਬਾਤਾਂ ਤਾਂ ਕਈ ਪੜ੍ਹੀਆਂ ਹੋਣਗੀਆਂ ਤੂੰ ਪਰ ਕਦੇ ਅੱਖਾਂ ਪੜ੍ਹੀਆਂ ਹਨ ਮੇਰੀ ਜਾਨ।' ਹਸੀਨ ਜਹਾਂ ਵੱਲੋਂ ਇਹ ਤਸਵੀਰ ਸਾਂਝੀ ਕਰਦੇ ਹੀ ਲੋਕਾਂ ਨੇ ਇਕ ਵਾਰ ਫਿਰ ਉਨ੍ਹਾਂ ਨੂੰ ਸ਼ਮੀ ਦੀ ਯਾਦ ਦਿਵਾ ਦਿੱਤੀ । ਇਕ ਯੂਜ਼ਰ ਨੇ ਲਿਖਿਆ,  'ਸ਼ਮੀ ਭਰਾ ਨੇ ਪੜ੍ਹਣ ਦੀ ਕੋਸ਼ਿਸ਼ ਕੀਤੀ ਸੀ ਪਰ ਸ਼ਾਇਦ ਠੀਕ ਤਰ੍ਹਾਂ ਪੜ੍ਹ ਨਹੀਂ ਸਕੇ।' ਦੂਜੇ ਯੂਜ਼ਰ ਨੇ ਫਨੀ ਇਮੋਜੀ ਸ਼ੇਅਰ ਕਰਦੇ ਹੋਏ ਲਿਖਿਆ , 'ਕਿਉਂ ਮੋਹੰਮਦ ਸ਼ਮੀ ਨੂੰ ਤੜਪਾ ਰਹੇ ਹੋ, ਮਿਲ ਲਓ ਉਸ ਨੂੰ ਇਕ ਵਾਰ।' ਇਕ ਹੋਰ ਯੂਜ਼ਰ ਨੇ ਕੁਮੈਂਟ ਕਰਦੇ ਹੋਏ ਕਿਹਾ, 'ਭਾਭੀ ਜੀ ਸ਼ਮੀ ਭਰਾ ਕੋਲ ਚੱਲੇ ਜਾਓ ਫਿਰ ਤੋਂ ਵਧੀਆਂ ਜੋੜੀ ਸੀ ਤੁਹਾਡੀ।'

ਇਹ ਵੀ ਪੜ੍ਹੋ: ਗੁਰਪਤਵੰਤ ਪੰਨੂ ਦਾ ਗਲਾ ਕੱਟਣ ਵਾਲੇ ਨੂੰ 11 ਲੱਖ ਦਾ ਇਨਾਮ ਦੇਵੇਗੀ ਸ਼ਿਵ ਸੈਨਾ ਬਾਲ ਠਾਕਰੇ

ਧਿਆਨਦੇਣ ਯੋਗ ਹੈ ਸਾਲ 2018 ਵਿਚ ਸ਼ਮੀ ਅਤੇ ਹਸੀਨ ਜਹਾਂ ਵਿਚਾਲੇ ਵਿਵਾਦ ਹੋ ਗਿਆ ਸੀ, ਜਿਸ ਦੇ ਬਾਅਦ ਤੋਂ ਹੀ ਦੋਵੇਂ ਵੱਖ ਰਹਿ ਰਹੇ ਹਨ। ਹਸੀਨ ਜਹਾਂ ਨੇ ਸ਼ਮੀ ਖਿਲਾਫ ਘਰੇਲੂ ਹਿੰਸਾ ਦੇ ਦੋਸ਼ ਲਗਾਏ ਸਨ। ਉਨ੍ਹਾਂ ਨੇ ਇੱਥੋਂ ਤੱਕ ਕਿਹਾ ਸੀ ਕਿ ਸ਼ਮੀ ਦਾ ਪਰਿਵਾਰ ਉਨ੍ਹਾਂ ਨੂੰ ਜਾਨੋਂ ਮਾਰਨਾ ਚਾਹੁੰਦਾ ਹੈ। ਸ਼ਮੀ ਅਤੇ ਹਸੀਨ ਜਹਾਂ ਦਾ ਵਿਆਹ 2014 ਵਿਚ ਹੋਇਆ ਸੀ ਅਤੇ ਦੋਨਾਂ ਦੀ ਇਕ ਧੀ ਵੀ ਹੈ।

ਇਹ ਵੀ ਪੜ੍ਹੋ: 26 ਇੰਚ ਦੇ ਡੌਲਿਆਂ ਕਾਰਨ ਕਾਫ਼ੀ ਮਸ਼ਹੂਰ ਸਨ ਬਾਡੀ ਬਿਲਡਰ ਸਤਨਾਮ ਖੱਟੜਾ


author

cherry

Content Editor

Related News