ਹਸਮੁਦੀਨ ਸਮੇਤ ਤਿੰਨ ਮੁੱਕੇਬਾਜ਼ ਕੈਮਿਸਟਰੀ ਕੱਪ ਦੇ ਸੈਮੀਫਾਈਨਲ ''ਚ

06/23/2018 2:26:28 PM

ਨਵੀਂ ਦਿੱਲੀ— ਰਾਸ਼ਟਰਮੰਡਲ ਖੇਡਾਂ ਦੇ ਕਾਂਸੀ ਤਮਗਾ ਜੇਤੂ ਮੁਹੰਮਦ ਹਸਮੁਦੀਨ (56 ਕਿਲੋ) ਸਮੇਤ ਤਿੰਨ ਭਾਰਤੀ ਮੁੱਕੇਬਾਜ਼ ਜਰਮਨੀ 'ਚ ਚਲ ਰਹੇ ਕੈਮਿਸਟਰੀ ਕੱਪ ਦੇ ਸੈਮੀਫਾਈਨਲ 'ਚ ਪਹੁੰਚ ਗਏ ਜਦਕਿ ਦੋ ਹੋਰ ਬਾਹਰ ਹੋ ਗਏ। ਹਸਮੁਦੀਨ, ਸਾਬਕਾ ਰਾਸ਼ਟਰੀ ਚੈਂਪੀਅਨ ਮਦਨ ਲਾਲ (56 ਕਿਲੋ) ਅਤੇ ਨਰਿੰਦਰ (ਪਲੱਸ 91 ਕਿਲੋ) ਅੰਤਿਮ ਚਾਰ 'ਚ ਪਹੁੰਚ ਗਏ ਜਿਸ ਨਾਲ ਉਨ੍ਹਾਂ ਨੂੰ ਕਾਂਸੀ ਤਮਗਾ ਮਿਲਣਾ ਯਕੀਨੀ ਹੋ ਗਿਆ ਹੈ। ਸਟ੍ਰਾਂਜਾ ਮੈਮੋਰੀਅਲ 'ਚ ਦੋ ਵਾਰ ਤਮਗੇ ਜਿੱਤ ਚੁੱਕੇ ਹਸਮੁਦੀਨ ਨੇ ਜੋਰਡਨ ਦੇ ਮੁਹੰਮਦ ਅਲਵਾਦੀ ਨੂੰ 5-0 ਨਾਲ ਹਰਾਇਆ। 

ਮਦਨ ਨੇ ਸਲੋਵਾਕੀਆ ਦੇ ਵਿਲੀਅਮ ਟਾਂਕੋ ਨੂੰ ਵੀ ਉਪਰੋਕਤ ਫਰਕ ਨਾਲ ਹਰਾਇਆ। ਨਰਿੰਦਰ ਨੇ ਮੋਲਦੋਵਾ ਦੇ ਅਲੈਕਜੇਈ ਜਵਾਤਿਨ ਨੂੰ 4-0 ਨਾਲ ਹਰਾਇਆ। ਰਾਸ਼ਟਰਮੰਡਲ ਖੇਡਾਂ 'ਚ ਦੋ ਵਾਰ ਜੇਤੂ ਰਹਿ ਚੁੱਕੇ ਮਨੋਜ ਕੁਮਾਰ (69 ਕਿਲੋ) ਅਤੇ ਮਨੀਸ਼ ਪੰਵਾਰ (81 ਕਿਲੋ) ਕੁਆਰਟਰਫਾਈਨਲ 'ਚ ਹਾਰ ਕੇ ਬਾਹਰ  ਹੋ ਗਏ। ਮਨੋਜ ਨੂੰ ਰੂਸ ਦੇ ਆਂਦ੍ਰੇਈ ਜਾਮਕੋਵੋਈ ਨੇ ਹਰਾਇਆ ਜਦਕਿ ਮਨੀਸ਼ ਨੂੰ ਸਲੋਵਾਕੀਆ ਦੇ ਮਾਤੁਸ ਐਸ ਨੇ ਹਰਾਇਆ। ਇਸ ਤੋਂ ਪਹਿਲਾਂ ਰਾਸ਼ਟਰਮੰਡਲ ਖੇਡਾਂ ਦੇ ਤਮਗਾ ਜੇਤੂ ਅਮਿਤ ਪੰਘਾਲ (49 ਕਿਲੋ), ਗੌਰਵ ਸੋਲੰਕੀ (52 ਕਿਲੋ) ਅਤੇ ਧੀਰਜ ਰਾਂਗੀ ਵੀ ਸੈਮੀਫਾਈਨਲ 'ਚ ਪਹੁੰਚ ਗਏ। ਜਦਕਿ ਵਿਕਾਸ ਕ੍ਰਿਸ਼ਨਨ ਨੂੰ ਮਿਡਿਲਵੇਟ ਵਰਗ 'ਚ ਓਲੰਪਿਕ ਚੈਂਪੀਅਨ ਕਿਊਬਾ ਦੇ ਅਰਲੇਨ ਲੋਪੇਜ ਨੇ ਹਰਾਇਆ।


Related News