ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ : ਹੁਸਾਮੁਦੀਨ ਤੇ ਥਾਪਾ ਨੇ ਜਿੱਤ ਨਾਲ ਕੀਤੀ ਸ਼ੁਰੂਆਤ

Tuesday, May 25, 2021 - 08:18 PM (IST)

ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ : ਹੁਸਾਮੁਦੀਨ ਤੇ ਥਾਪਾ ਨੇ ਜਿੱਤ ਨਾਲ ਕੀਤੀ ਸ਼ੁਰੂਆਤ

ਦੁਬਈ— ਭਾਰਤੀ ਮੁੱਕੇਬਾਜ਼ਾਂ ਸ਼ਿਵ ਥਾਪਾ (64 ਕਿਲੋਗ੍ਰਾਮ) ਤੇ ਮੁਹੰਮਦ ਹੁਸਾਮੁਦੀਨ ਨੇ ਇੱਥੇ ਆਪਣੇ ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਮੁਹਿੰਮ ਦੀ ਸ਼ੁਰੂਆਤ ਜਿੱਤ ਦੇ ਨਾਲ ਕੀਤੀ ਹੈ, ਜਦਕਿ ਸੁਮਿਤ ਸਾਂਗਵਾਨ (81 ਕਿਲੋਗ੍ਰਾਮ) ਪਹਿਲੇ ਹੀ ਦਿਨ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਕਾਮਨਵੈਲਥ ਗੇਮਸ ਦੇ ਕਾਂਸੀ ਤਮਗਾ ਜੇਤੂ ਹੁਸਾਮੁਦੀਨ ਨੇ ਸੋਮਵਾਰ ਨੂੰ ਆਪਣੇ ਸ਼ੁਰੂਆਤੀ ਮੁਕਾਬਲੇ ’ਚ ਕਜ਼ਾਕਿਤਸਤਾਨ ਮਖਮੁਦ ਸਬਿਰਖ਼ਾਨ, ਜਦਕਿ 2013 ਏਸ਼ੀਆਈ ਚੈਂਪੀਅਨ ਥਾਪਾ ਨੇ ਕਿਰਗਿਸਤਾਨ ਦੇ ਦਿਮਿਤ੍ਰੀ ਪੁਚਿਨ ਨੂੰ ਹਰਾਇਆ। ਦੋਵਾਂ ਨੇ ਆਪਣਾ-ਆਪਣਾ ਸ਼ੁਰੂਆਤੀ ਮੁਕਾਬਲਾ 5-0 ਨਾਲ ਜਿੱਤ ਕੇ ਕੁਆਰਟਰ ਫ਼ਾਈਨਲ ’ਚ ਜਗ੍ਹਾ ਬਣਾ ਲਈ ਹੈ।


author

Tarsem Singh

Content Editor

Related News