ਟੀ-20 ਬਲਾਸਟ ''ਚ ਡਿਵਿਲੀਅਰਜ਼ ਦੀ ਜਗ੍ਹਾ ਲਵੇਗਾ ਇਹ ਪਾਕਿਸਤਾਨੀ ਬੱਲੇਬਾਜ਼
Tuesday, Aug 13, 2019 - 06:01 PM (IST)

ਸਪੋਰਸਟ ਡੈਸਕ— ਟੀ-20 ਬਲਾਸਟ 'ਚ ਏ. ਬੀ. ਡਿਵਿਲੀਅਰਸ ਦੀ ਜਗ੍ਹਾ ਹੁਣ ਪਾਕਿਸਤਾਨ ਦੇ 38 ਸਾਲਾ ਕ੍ਰਿਕਟਰ ਮੁਹੰਮਦ ਹਫੀਜ਼ ਲੈਣਗੇ। ਹਫੀਜ਼ ਉਨ੍ਹਾਂ ਕ੍ਰਿਕਟਰਾਂ 'ਚ ਸ਼ਾਮਲ ਹਨ ਜਿਨ੍ਹਾਂ ਦਾ ਪਾਕਿਸਤਾਨ ਕ੍ਰਿਕਟ ਬੋਰਡ ਨੇ ਕੇਂਦਰੀ ਸਮਝੌਤੇ ਤੋਂ ਨਾਂ ਹੱਟਾ ਦਿੱਤਾ ਸੀ। 38 ਸਾਲ ਦੇ ਹਫੀਜ਼ ਦਾ ਵਰਲਡ ਕੱਪ ਦੇ ਦੌਰਾਨ ਪ੍ਰਦਰਸ਼ਨ ਚੰਗਾ ਰਿਹਾ ਸੀ। ਉਨ੍ਹਾਂ ਨੇ ਪਾਕਿਸਤਾਨ ਨਾਲ 253 ਦੌੜਾਂ ਬਣਾਈਆਂ ਸਨ। ਪਰ ਪਾਕਿਸਤਾਨ ਦੇ ਵਰਲਡ ਕੱਪ 'ਚ ਚੰਗਾ ਪ੍ਰਦਰਸ਼ਨ ਨਾ ਕਰ ਸਕਣ ਦਾ ਅਸਰ ਉਨ੍ਹਾਂ 'ਤੇ ਵੀ ਪਿਆ।
ਫਿਲਹਾਲ ਹਫੀਜ਼ ਅਜੇ ਗਲੋਬਲ ਟੀ-20 ਕਨਾਡਾ ਲੀਗ 'ਚ ਹਿੱਸਾ ਲੈ ਕੇ ਆਏ ਹਨ। ਹਫੀਜ਼ ਨੇ ਲੀਗ ਦੇ ਪੰਜ ਮੈਚਾਂ 'ਚ 85 ਦੌੜਾਂ ਬਣਾਈਆਂ ਸਨ। ਹਫੀਜ਼ ਲਈ ਇੰਗਲੈਂਡ 'ਚ ਕਾਊਂਟੀ ਕ੍ਰਿਕਟ ਖੇਡਣਾ ਕੋਈ ਨਵੀਂ ਗੱਲ ਨਹੀਂ ਹੈ। 2004-05 'ਚ ਹਫੀਜ਼ ਲੀਵਰਪੂਲ ਲੀਗ 'ਚ ਵੀ ਖੇਡ ਚੁੱਕੇ ਹਨ। ਉਨ੍ਹਾਂ ਨੂੰ ਮਿਡਲਸੈਕਸ ਨੇ ਡਿਵਿਲੀਅਰਸ ਦੀ ਜਗ੍ਹਾ ਟੀਮ 'ਚ ਸ਼ਾਮਲ ਕੀਤਾ ਹੈ। ਹਾਲਾਂਕਿ ਡਿਵਿਲੀਅਰਸ ਵਰਗੀ ਪਰਫਾਰਮੈਂਨਜ਼ ਦੇਣਾ ਹਫੀਜ਼ ਲਈ ਚੁਣੌਤੀ ਹੋ ਸਕਦੀ ਹੈ। ਦੱਸ ਦੇਈਏ ਕਿ ਏ. ਬੀ. ਡਿਵਿਲੀਅਰਸ ਲਈ ਟੀ-20 ਬਲਾਸਟ ਲੀਗ ਸ਼ਾਨਦਾਰ ਗਈ ਹੈ। ਉਨ੍ਹਾਂ ਨੇ ਹੁਣ ਤਕ ਖੇਡੇ ਗਏ ਪੰਜ ਮੁਕਾਬਲਿਆਂ 'ਚ 253 ਦੌੜਾਂ ਬਣਾਈਆਂ ਹਨ। ਪਾਕਿਸਤਾਨ ਵਲੋਂ ਹਫੀਜ਼ ਨੇ 55 ਟੈਸਟ 'ਚ 37.6 ਦੀ ਔਸਤ ਨਾਲ 3652 ਦੌੜਾਂ ਬਣਾ ਚੁੱਕੇ ਹਨ। ਉਨ੍ਹਾਂ ਦੇ ਨਾਂ 10 ਸੈਂਕੜੇ ਤੇ 12 ਅਰਧ ਸੈਂਕੜੇ ਵੀ ਦਰਜ ਹਨ। 53 ਵਿਕਟ ਵੀ ਉਹ ਲੈ ਚੁੱਕੇ ਹਨ। ਹਫੀਜ਼ 218 ਵਨ-ਡੇ 'ਚ 32.9 ਦੀ ਔਸਤ ਨਾਲ 6614 ਦੌੜਾਂ ਬਣਾ ਚੁੱਕੇ ਹਨ। 11 ਸੈਂਕੜੇ ਤੇ 38 ਅਰਧ ਸੈਂਕੜੇ ਵੀ ਉਨ੍ਹਾਂ ਦੇ ਨਾਂ ਹਨ। ਉਨ੍ਹਾਂ ਦੇ ਨਾਂ 139 ਵਿਕਟਾਂ ਵੀ ਦਰਜ ਹਨ।