ਆਸਟਰੇਲੀਆ ਦੇ ਖਿਲਾਫ ਪੰਜ ਵਿਕਟਾਂ ਲੈ ਕੇ ਆਮਿਰ ਦੇ ਨਾਂ ਦਰਜ ਹੋਇਆ ਇਹ ਰਿਕਾਰਡ
Thursday, Jun 13, 2019 - 02:19 PM (IST)
ਨਵੀਂ ਦਿੱਲੀ : ਟਾਂਟਨ ਦੇ ਮੈਦਾਨ 'ਤੇ ਮਜ਼ਬੂਤ ਸ਼ੁਰੂਆਤ ਕਰਨ ਵਾਲੀ ਆਸਟਰੇਲੀਆਈ ਟੀਮ ਨੂੰ 307 ਦੌੜਾਂ ਤਕ ਸੀਮਿਤ ਰੱਖਣ 'ਚ ਸਭ ਤੋਂ ਵੱਡਾ ਯੋਗਦਾਨ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਦਾ ਰਿਹਾ। ਆਮਿਰ ਤਦ ਬਾਲਿੰਗ ਕਰਨ ਆਏ ਸਨ ਜਦੋਂ ਆਸਟਰੇਲੀਆਈ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਤੇ ਆਰੋਨ ਫਿੰਚ ਪਾਕਿਸਤਾਨੀ ਗੇਂਦਬਾਜ਼ਾਂ ਦੀਆਂ ਗੇਂਦਾਂ 'ਤੇ ਤੇਜ਼ੀ ਨਾਲ ਦੌੜਾਂ ਬਣਾ ਰਹੇ ਸਨ। ਅਜਿਹੇ ਮੌਕੇ 'ਤੇ ਆਮਿਰ ਨੇ ਕਿਫਾਇਤੀ ਗੇਂਦਬਾਜ਼ੀ ਕਰਦੇ ਹੋਏ ਪੰਜ ਵਿਕਟ ਹਾਸਲ ਕੀਤੀਆਂ ਤੇ ਆਸਟਰੇਲੀਆ ਨੂੰ ਵੱਡੇ ਸਕੋਰ ਤਕ ਜਾਣ ਤੋਂ ਰੋਕ ਦਿੱਤਾ। ਆਮਿਰ ਨੇ 10 ਓਵਰ 'ਚ 2 ਮੇਡਨ ਸੁੱਟ ਕੇ 30 ਦੌੜਾਂ ਦਿੰਦੇ ਹੋਏ 5 ਵਿਕਟਾਂ ਹਾਸਲ ਕੀਤੀਆਂ। ਇਸ ਦੇ ਨਾਲ ਹੀ ਉਹ ਕ੍ਰਿਕਟ ਵਰਲਡ ਕੱਪ ਦੇ ਲੀਡਿੰਗ ਵਿਕਟਟੇਕਰ ਵੀ ਬਣ ਗਏ ਹਨ। ਆਮਿਰ ਦੇ ਨਾਮ ਹੁਣ 10 ਵਿਕਟਾਂ ਹੋ ਗਈਆਂ ਹਨ।
ਵਰਲਡ ਕੱਪ 'ਚ ਫੀਫਰ ਕੱਢਣ ਵਾਲੇ 7ਵੇਂ ਪਾਕਿ ਗੇਂਦਬਾਜ਼ ਬਣੇ ਆਮਿਰ
ਮੁਹੰਮਦ ਆਮਿਰ ਪਾਕਿਸਤਾਨ ਵਲੋਂ ਕ੍ਰਿਕਟ ਵਿਸ਼ਵ ਕੱਪ 'ਚ ਪੰਜ ਵਿਕਟ ਲੈਣ ਵਾਲੇ ਸੱਤਵੇਂ ਗੇਂਦਬਾਜ਼ ਬਣ ਗਏ ਹਨ। ਉਨ੍ਹਾਂ ਨੂੰ ਪਹਿਲਾਂ ਵਸੀਮ ਅਕਰਮ, ਸਕਲੇਨ ਮੁਸ਼ਤਾਕ, ਅਬਦੁਲ ਕਾਦਿਰ, ਵਹਾਬ ਰਿਆਜ਼, ਸੋਹੇਲ ਖਾਨ ਤੇ ਸ਼ਾਹਿਦ ਅਫਰੀਦੀ ਇਹ ਕਾਰਨਾਮਾ ਕਰ ਚੁੱਕੇ ਹਨ। ਖਾਸ ਗੱਲ ਇਹ ਹੈ ਕਿ ਅਫਰੀਦੀ ਦੋ ਵਾਰ ਵਿਸ਼ਵ ਕੱਪ 'ਚ ਫੀਫਰ ਕੱਢ ਚੁੱਕੇ ਹਨ।
ਮੁਹੰਮਦ ਆਮਿਰ ਦਾ ਵਨਡੇ ਬੈਸਟ ਪ੍ਰਦਰਸ਼ਨ
5/30 ਬਨਾਮ ਆਸਟਰੇਲੀਆ, ਟਾਟਨ 2019
4/28 ਬਨਾਮ ਸ਼੍ਰੀਲੰਕਾ, ਕੋਲੰਬੋ 2009
3/16 ਬਨਾਮ ਇੰਡੀਆ, ਓਵਲ 2017