ਮੁਹੰਮਦ ਆਮਿਰ ਨੇ PCB ਨੂੰ ਲਿਆ ਲੰਮੇਂ ਹੱਥੀ, ਕਿਹਾ- ਈਸ਼ਾਨ-ਸੂਰਯਕੁਮਾਰ ਦੇ ਡੈਬਿਊ ਤੋਂ ਲੈਣ ਸਬਕ

05/12/2021 3:45:08 PM

ਸਪੋਰਟਸ ਡੈਸਕ— ਸਾਬਕਾ ਪਾਕਿ ਕ੍ਰਿਕਟਰ ਮੁਹੰਮਦ ਆਮਿਰ ਨੇ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਚੋਣ ਮੋਡਿਊਲ ਦੇ ਖ਼ਰਾਬ ਢਾਂਚੇ ’ਤੇ ਸਵਾਲ ਚੁੱਕੇ ਹਨ। ਖੱਬੇ ਹੱਥ ਤੇਜ਼ ਗੇਂਦਬਾਜ਼ ਆਮਿਰ ਨੇ ਦਸੰਬਰ 2020 ਨੂੰ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਉਨ੍ਹਾਂ ਨੂੰ ਲਗਦਾ ਹੈ ਕਿ ਅਕਸਰ ਉਨ੍ਹਾਂ ਯੁਵਾ ਕ੍ਰਿਕਟਰਾਂ ਨੂੰ ਰਾਸ਼ਟਰੀ ਪੱਧਰ ’ਤੇ ਚੁਣਿਆ ਜਾਂਦਾ ਹੈ, ਜਿਨ੍ਹਾਂ ਕੋਲ ਤਕਨੀਕੀ ਖ਼ਾਮੀਆਂ ਹਨ ਤੇ ਉਹ ਕੌਮਾਂਤਰੀ ਪੱਧਰ ’ਤੇ ਖੇਡਣ ਲਈ ਚੰਗੀ ਤਰ੍ਹਾਂ ਤਿਆਰ ਨਹੀਂ ਹੁੰਦੇ।
ਇਹ ਵੀ ਪੜੋ : WTC ਦੇ ਫ਼ਾਈਨਲ ਤੋਂ ਬਾਅਦ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਆਖ ਦੇਵੇਗਾ ਇਹ ਧਾਕੜ ਬੱਲੇਬਾਜ਼

ਆਮਿਰ ਨੇ ਭਾਰਤ, ਇੰਗਲੈਂਡ ਤੇ ਨਿਊਜ਼ੀਲੈਂਡ ਨਾਲ ਪਾਕਿਸਤਾਨ ਦੇ ਕ੍ਰਿਕਟ ਚੋਣ ਮਿਆਰਾਂ ਦੀ ਤੁਲਨਾ ਕੀਤੀ। ਇਕ ਵੈੱਬਸਾਈਟ ਨਾਲ ਹਾਲ ਹੀ ’ਚ ਗੱਲਬਾਤ ਦੇ ਦੌਰਾਨ ਸਾਬਕਾ ਕ੍ਰਿਕਟਰ ਨੇ ਕਿਹਾ, ਹੋਰ ਦੇਸ਼ਾਂ ’ਚ ਉਨ੍ਹਾਂ ਖਿਡਾਰੀਆਂ ਨੂੰ ਚੁਣਿਆ ਜਾਂਦਾ ਹੈ ਜਿਨ੍ਹਾਂ ਨੇ ਘਰੇਲੂ ਸਰਕਟ ’ਚ ਸਬਕ ਸਿੱਖਿਆ ਹੈ, ਪਰ ਪਾਕਿਸਤਾਨ ’ਚ ਕ੍ਰਿਕਟਰਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਕੌਮਾਂਤਰੀ ਕ੍ਰਿਕਟ ਨੂੰ ਖੇਡਦੇ ਹੋਏ ਸਿੱਖਣ। 

ਆਮਿਰ ਨੇ ਕਿਹਾ, ਉਨ੍ਹਾਂ ਖਿਡਾਰੀਆਂ ਨੂੰ ਦੇਖੋ ਜਿਨ੍ਹਾਂ ਨੂੰ ਭਾਰਤ, ਇੰਗਲੈਂਡ ਤੇ ਨਿਊਜ਼ੀਲੈਂਡ ਕੌਮਾਂਤਰੀ ਕ੍ਰਿਕਟ ’ਚ ਲਿਆ ਰਹੇ ਹਨ। ਉਹ ਕੌਮਾਂਤਰੀ ਪੱਧਰ ’ਤੇ ਖੇਡਣ ਲਈ ਤਿਆਰ ਹਨ ਕਿਉਂਕਿ ਉਨ੍ਹਾਂ ਨੇ ਮਿਹਨਤ ਕੀਤੀ ਹੈ ਤੇ ਘਰੇਲੂ ਤੇ ਜੂਨੀਅਰ ਪੱਧਰ ’ਤੇ ਆਪਣੀ ਸਿੱਖਿਆ ਪੂਰੀ ਕੀਤੀ ਹੈ। ਇਕ ਵਾਰ ਚੁਣੇ ਜਾਣ ਦੇ ਬਾਅਦ ਕੌਮਾਂਤਰੀ ਕ੍ਰਿਕਟ ’ਚ ਉਹ ਆਪਣਾ ਹੁਨਰ ਦਿਖਾਉਂਦੇ ਹਨ ਜੋ ਉਨ੍ਹਾਂ ਨੇ ਘਰੇਲੂ ਕ੍ਰਿਕਟ ’ਚ ਪਹਿਲਾਂ ਹੀ ਸਿੱਖ ਲਿਆ ਹੈ। ਜਦਕਿ ਪਾਕਿਸਤਾਨ ’ਚ ਇਸ ਸਮੇਂ ਸਾਡੇ ਖਿਡਾਰੀਆਂ ਤੋਂ ਕੌਮਾਂਤਰੀ ਕ੍ਰਿਕਟ ਖੇਡਣ ਦੇ ਦੌਰਾਨ ਰਾਸ਼ਟਰੀ ਕੋਚਾਂ ਤੋਂ ਸਿੱਖਣ ਦੀ ਉਮੀਦ ਕੀਤੀ ਜਾਂਦੀ ਹੈ, ਨਾ ਕਿ ਕਰੀਅਰ ਦੇ ਸ਼ੁਰੂਆਤੀ ਦਿਨਾਂ ’ਚ ਕ੍ਰਿਕਟ ਨੂੰ ਸਿੱਖਣ ਦੀ।
ਇਹ ਵੀ ਪੜੋ : WTC: ਇੰਗਲੈਂਡ ’ਚ ਕੋਹਲੀ ਤੋਂ ਇਲਾਵਾ ਸਾਰੇ ਫ਼ੇਲ! ਰੋਹਿਤ ਨੂੰ ਸਿਰਫ਼ ਇਕ ਟੈਸਟ ਮੈਚ ਦਾ ਤਜਰਬਾ

PunjabKesari

ਆਮਿਰ ਨੇ ਕਈ ਭਾਰਤੀ ਨੌਜਵਾਨ ਕ੍ਰਿਕਟਰਾਂ ਦੇ ਉਦਾਹਰਣਾਂ ਦਾ ਹਵਾਲਾ ਦਿੱਤਾ ਜਿਨ੍ਹਾਂ ਨੇ ਹਾਲ ਹੀ ’ਚ ਘਰੇਲੂ ਪੱਧਰ ’ਤੇ ਸਖ਼ਤ ਮਿਹਨਤ ਦੇ ਬਾਅਦ ਸੀਮਿਤ ਓਵਰਾਂ ਦੀ ਕ੍ਰਿਕਟ ’ਚ ਭਾਰਤ ਲਈ ਡੈਬਿਊ ਕੀਤਾ ਸੀ। ਆਮਿਰ ਨੇ ਕਿਹਾ, ਈਸ਼ਾਨ ਕਿਸ਼ਨ, ਸੂਰਯਕੁਮਾਰ ਯਾਦਵ ਤੇ ਕਰੁਣਾਲ ਪੰਡਯਾ ਨੂੰ ਦੇਖੀਏ ਤਾਂ ਜਦੋਂ ਉਨ੍ਹਾਂ ਨੇ ਆਪਣਾ ਡੈਬਿਊ ਕੀਤਾ ਸੀ ਤਾਂ ਉਹ ਕੌਮਾਂਤਰੀ ਕ੍ਰਿਕਟ ਲਈ ਤਿਆਰ ਲਗ ਰਹੇ ਸਨ ਤੇ ਉਨ੍ਹਾਂ ਨੂੰ ਸਲਾਹ ਜਾਂ ਕੋਚਿੰਗ ਦੀ ਜ਼ਰੂਰਤ ਨਹੀਂ ਲੱਗੀ। ਉਹ ਘਰੇਲੂ ਕ੍ਰਿਕਟ ਤੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ’ਚ ਕਈ ਸਾਲ ਖੇਡੇ ਹਨ ਤੇ ਇਸ ਨਾਲ ਉਨ੍ਹਾਂ ਦੀ ਕੌਮਾਂਤਰੀ ਕ੍ਰਿਕਟ ’ਚ ਸ਼ੁਰੂਆਤ ਹੋਈ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News