ਆਮਿਰ ਦੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਹੈਰਾਨ ਨਹੀਂ ਹਨ ਆਰਥਰ

Tuesday, Jul 30, 2019 - 02:21 PM (IST)

ਆਮਿਰ ਦੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਹੈਰਾਨ ਨਹੀਂ ਹਨ ਆਰਥਰ

ਲਾਹੌਰ— ਪਾਕਿਸਤਾਨ ਕ੍ਰਿਕਟ ਟੀਮ ਦੇ ਮੁੱਖ ਕੋਚ ਮਿਕੀ ਆਰਥਰ 27 ਵਰ੍ਹਿਆਂ ਦੀ ਉਮਰ ਦੇ ਮੁਹੰਮਦ ਆਮਿਰ ਦੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦੇ ਫੈਸਲੇ ਤੋਂ ਹੈਰਾਨ ਨਹੀਂ ਹਨ ਕਿਉਂਕਿ ਉਨ੍ਹਾਂ ਦਾ ਮੰਨਣਾ ਕਿ ਸਪਾਟ ਫਿਕਸਿੰਗ ਮਾਮਲੇ 'ਚ ਪਾਬੰਦੀ ਨਾਲ ਲੰਬੇ ਫਾਰਮੈਟ 'ਚ ਇਸ ਤੇਜ਼ ਗੇਂਦਬਾਜ਼ ਦੇ ਕਰੀਅਰ ਨੂੰ ਕਾਫੀ ਨੁਕਸਾਨ ਹੋਇਆ ਹੈ। ਇੰਗਲੈਂਡ 'ਚ 2010 'ਚ ਸਪਾਟ ਫਿਕਸਿੰਗ ਮਾਮਲੇ 'ਚ ਨਾਂ ਸਾਹਮਣੇ ਆਉਣ ਕਾਰਨ ਆਮਿਰ 'ਤੇ ਪੰਜ ਸਾਲ ਲਈ ਪਾਬੰਦੀ ਲਗਾ ਦਿੱਤੀ ਗਈ ਸੀ। ਉਨ੍ਹਾਂ ਨੇ 2015 'ਚ ਖੇਡ ਦੇ ਸਾਰੇ ਫਾਰਮੈਟਾਂ 'ਚ ਵਾਪਸੀ ਕੀਤੀ ਪਰ ਆਪਣੇ ਕਰੀਅਰ 'ਚ 36 ਟੈਸਟ 'ਚ 119 ਵਿਕਟਾਂ ਹਾਸਲ ਕਰਨ ਦੇ ਬਾਅਦ ਸ਼ੁੱਕਰਵਾਰ ਨੂੰ ਇਸ ਤੇਜ਼ ਗੇਂਦਬਾਜ਼ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ। 
PunjabKesari
ਆਰਥਰ ਨੇ ਪੱਤਰਕਾਰਾਂ ਨੂੰ ਕਿਹਾ, ''ਉਹ (ਆਮਿਰ) ਪੰਜ ਸਾਲ ਖੇਡ ਤੋਂ ਦੂਰ ਰਿਹਾ ...ਇਨ੍ਹਾਂ ਪੰਜ ਸਾਲਾਂ 'ਚ ਉਸ ਨੇ ਕੁਝ ਨਹੀਂ ਕੀਤਾ। ਉਸ ਦਾ ਸਰੀਰ ਟੈਸਟ ਕ੍ਰਿਕਟ ਵਰਗੇ ਬੇਹੱਦ ਮੁਸ਼ਕਲ ਫਾਰਮੈਟ ਲਈ ਤਿਆਰ ਨਹੀਂ ਹੈ।'' ਆਰਥਰ ਨੇ ਕਿਹਾ ਕਿ ਜੇਕਰ ਆਮਿਰ ਸਪਾਟ ਫਿਕਸਿੰਗ ਮਾਮਲੇ 'ਚ ਨਾ ਫਸਦਾ ਤਾਂ ਉਹ ਪਾਕਿਸਤਾਨ ਦੇ ਇਤਿਹਾਸ ਦੇ ਸਰਵਸ੍ਰੇਸ਼ਠ ਤੇਜ਼ ਗੇਂਦਬਾਜ਼ਾਂ 'ਚੋਂ ਇਕ ਹੁੰਦਾ। ਉਨ੍ਹਾਂ ਕਿਹਾ, ''ਇੰਨੇ ਸਾਲ ਪਹਿਲਾਂ ਆਮਿਰ ਦੇ ਕਰੀਅਰ ਦੀ ਸ਼ੁਰੂਆਤ 'ਚ ਉਸ ਨੂੰ ਜੋ ਵੱਡੀ ਹੱਲਾਸ਼ੇਰੀ ਮਿਲੀ ਸੀ, ਉਹ ਸਹੀ ਸੀ। ਇਸ ਦਾ ਕਾਰਨ ਇਹ ਹੈ ਕਿ ਉਹ ਇਨ੍ਹਾਂ ਮਾਰਕੀ ਗੇਂਦਬਾਜ਼ ਹੈ ਕਿ ਜਦੋਂ ਗੇਂਦ ਸਵਿੰਗ ਹੁੰਦੀ ਹੈ ਤਾਂ ਉਸ ਤੋਂ ਬਿਹਤਰ ਜ਼ਿਆਦਾ ਲੋਕ ਨਹੀਂ ਹਨ, ਪਰ ਹੁਣ ਉਹ ਉਸ ਤਰ੍ਹਾਂ ਦਾ ਨਹੀਂ ਹੈ।''


author

Tarsem Singh

Content Editor

Related News