ਇੰਗਲੈਂਡ ਦੇ ਆਲਰਾਊਂਡਰ ਮੋਇਨ ਅਲੀ ਇਸ ਮਾਮਲੇ 'ਚ ਪਾਏ ਗਏ ਦੋਸ਼ੀ, ICC ਨੇ ਦਿੱਤੀ ਸਜ਼ਾ
Monday, Jun 19, 2023 - 01:38 PM (IST)
ਬਰਮਿੰਘਮ (ਭਾਸ਼ਾ) ਇੰਗਲੈਂਡ ਦੇ ਆਲਰਾਊਂਡਰ ਮੋਇਨ ਅਲੀ ’ਤੇ ਆਸਟਰੇਲੀਆ ਵਿਰੁੱਧ ਸ਼ੁਰੂਆਤੀ ਏਸ਼ੇਜ਼ ਟੈਸਟ ਕ੍ਰਿਕਟ ਮੈਚ ਦੇ ਦੂਜੇ ਦਿਨ ਆਪਣੇ ਗੇਂਦਬਾਜ਼ੀ ਵਾਲੇ ਹੱਥ ’ਤੇ ‘ਸਪ੍ਰੇਅ’ ਦਾ ਇਸਤੇਮਾਲ ਕਰਨ ’ਤੇ ਮੈਚ ਫੀਸ ਦਾ 25 ਫੀਸਦੀ ਜੁਰਮਾਨਾ ਲਾਇਆ ਗਿਆ ਹੈ।
ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਨੇ ਇੱਥੇ ਜਾਰੀ ਇੱਕ ਬਿਆਨ ਵਿੱਚ ਕਿਹਾ, "ਅਲੀ ਨੂੰ ਖਿਡਾਰੀਆਂ ਅਤੇ ਟੀਮ ਦੇ ਸਹਿਯੋਗੀ ਕਰਮਚਾਰੀਆਂ ਲਈ ਆਈ.ਸੀ.ਸੀ. ਦੇ ਕੋਡ ਆਫ ਕੰਡਕਟ ਦੇ ਨਿਯਮ 2.20 ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਇਹ ਖੇਡ ਦੀ ਭਾਵਨਾ ਦੇ ਉਲਟ ਆਚਰਣ ਨਾਲ ਸਬੰਧਤ ਹੈ।"
ਇਹ ਵੀ ਪੜ੍ਹੋ: ਮੈਰੀ ਮਿਲਬੇਨ ਅਮਰੀਕਾ 'ਚ PM ਮੋਦੀ ਦੇ ਪ੍ਰੋਗਰਾਮਾਂ 'ਚ ਕਰੇਗੀ ਪਰਫਾਰਮ, ਅਦਾਕਾਰਾ ਨੇ ਜਤਾਈ ਖੁਸ਼ੀ
ਇਸ ਤੋਂ ਇਲਾਵਾ ਅਲੀ ਦੇ ਅਨੁਸ਼ਾਸਨਾਤਮਕ ਰਿਕਾਰਡ ’ਚ ਇਕ ਡੀਮੈਰਿਟ ਅੰਕ ਜੋੜਿਆ ਗਿਆ ਹੈ। ਉਸਦੇ ਲਈ 24 ਮਹੀਨਿਆਂ ਦੀ ਮਿਆਦ ’ਚ ਇਹ ਪਹਿਲਾ ਅਪਰਾਧ ਸੀ। ਇਹ ਘਟਨਾ ਆਸਟਰੇਲੀਆ ਦੀ ਪਾਰੀ ਦੇ 89ਵੇਂ ਓਵਰ ਦੀ ਹੈ। ਅਲੀ ਨੂੰ ਆਪਣਾ ਓਵਰ ਸੁੱਟਣ ਤੋਂ ਪਹਿਲਾਂ ਬਾਊਂਡਰੀ ਲਾਈਨ ਕੋਲ ਆਪਣੇ ਗੇਂਦਬਾਜ਼ੀ ਹੱਥ ’ਤੇ ਸਪ੍ਰੇਅ ਦਾ ਇਸਤੇਮਾਲ ਕਰਦੇ ਹੋਏ ਦੇਖਿਆ ਗਿਆ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।