ਮੋਇਨ ਅਲੀ ਦੇ ਕੌਮਾਂਤਰੀ ਕ੍ਰਿਕਟ ''ਚ 350 ਵਿਕਟ ਪੂਰੇ, ਇੰਗਲੈਂਡ ਨੇ 3-1 ਨਾਲ ਜਿੱਤੀ ਵਨਡੇ ਸੀਰੀਜ਼
Saturday, Sep 16, 2023 - 05:43 PM (IST)

ਲੰਡਨ— ਇੰਗਲੈਂਡ ਦੇ ਆਲਰਾਊਂਡਰ ਮੋਇਨ ਅਲੀ ਨੇ ਨਿਊਜ਼ੀਲੈਂਡ ਖਿਲਾਫ ਮੈਚ 'ਚ 350 ਅੰਤਰਰਾਸ਼ਟਰੀ ਵਿਕਟਾਂ ਪੂਰੀਆਂ ਕਰਨ ਦੀ ਉਪਲਬਧੀ ਹਾਸਲ ਕੀਤੀ ਹੈ। ਅਲੀ ਨੇ ਮੈਚ 'ਚ 4 ਵਿਕਟਾਂ ਲੈ ਕੇ ਆਪਣਾ 350 ਵਿਕਟਾਂ ਦੀ ਇਤਿਹਾਸਕ ਸੰਖਿਆ ਪੂਰੀ ਕੀਤੀ ਅਤੇ ਇੰਗਲੈਂਡ ਨੂੰ ਸ਼ੁੱਕਰਵਾਰ ਨੂੰ ਲਾਰਡਸ 'ਚ ਚੌਥੇ ਵਨਡੇ 'ਚ ਨਿਊਜ਼ੀਲੈਂਡ ਨੂੰ 100 ਦੌੜਾਂ ਨਾਲ ਹਰਾਉਣ ਅਤੇ ਚਾਰ ਮੈਚਾਂ ਦੀ ਲੜੀ 3-1 ਨਾਲ ਜਿੱਤਣ 'ਚ ਮਦਦ ਕੀਤੀ।
ਅਲੀ ਨੇ ਹੁਣ ਤੱਕ 278 ਮੈਚਾਂ 'ਚ ਹਿੱਸਾ ਲਿਆ ਹੈ ਅਤੇ 39.27 ਦੀ ਔਸਤ ਅਤੇ 4.33 ਦੀ ਇਕੋਨਮੀ ਨਾਲ 353 ਵਿਕਟਾਂ ਲਈਆਂ ਹਨ। ਇਕ ਪਾਰੀ 'ਚ ਉਨ੍ਹਾਂ ਦੇ ਸਰਵੋਤਮ ਗੇਂਦਬਾਜ਼ੀ ਦੇ ਅੰਕੜੇ 6/53 ਹਨ ਅਤੇ ਇਕ ਟੈਸਟ ਮੈਚ 'ਚ ਸਭ ਤੋਂ ਵਧੀਆ ਗੇਂਦਬਾਜ਼ੀ ਸਪੈਲ 10/112 ਹੈ। ਅਲੀ ਨੇ 68 ਟੈਸਟ ਮੈਚਾਂ 'ਚ 37.31 ਦੀ ਔਸਤ ਅਤੇ 3.62 ਦੀ ਇਕੋਨਮੀ ਨਾਲ 204 ਵਿਕਟਾਂ ਲਈਆਂ ਹਨ। 132 ਵਨਡੇ ਮੈਚ ਖੇਡ ਕੇ ਉਨ੍ਹਾਂ ਨੇ 47.76 ਅਤੇ 5.29 ਦੀ ਔਸਤ ਨਾਲ 106 ਵਿਕਟਾਂ ਲਈਆਂ ਹਨ। ਟੀ-20 'ਚ ਉਨ੍ਹਾਂ ਦੇ ਨਾਂ 43 ਵਿਕਟਾਂ ਹਨ।
ਇਹ ਵੀ ਪੜ੍ਹੋ- ਨੇਹਾ ਤ੍ਰਿਪਾਠੀ ਨੇ ਜਿੱਤਿਆ ਹੀਰੋ WPGT ਦਾ 12ਵਾਂ ਪੜਾਅ
ਮੈਚ ਦੀ ਗੱਲ ਕਰੀਏ ਤਾਂ ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਜਾਨੀ ਬੇਅਰਸਟੋ ਦੇ ਛੇਤੀ ਆਊਟ ਹੋਣ ਤੋਂ ਬਾਅਦ ਮਲਾਨ ਅਤੇ ਜੋ ਰੂਟ (29) ਵਿਚਾਲੇ 79 ਦੌੜਾਂ ਦੀ ਸਾਂਝੇਦਾਰੀ ਹੋਈ। ਮਲਾਨ ਨੇ ਆਪਣਾ ਪੰਜਵਾਂ ਸੈਂਕੜਾ ਲਗਾਇਆ। ਕਪਤਾਨ ਜੋਸ ਬਟਲਰ (36) ਅਤੇ ਲਿਆਮ ਲਿਵਿੰਗਸਟੋਨ (28) ਨੇ ਅਹਿਮ ਪਾਰੀਆਂ ਖੇਡੀਆਂ। ਅੰਤ 'ਚ ਸੈਮ ਕੁਰਾਨ (20) ਨੇ ਟੀਮ ਨੂੰ 311/9 ਤੱਕ ਪਹੁੰਚਾਇਆ। ਕੀਵੀ ਟੀਮ ਲਈ ਰਚਿਨ ਰਵਿੰਦਰਾ (4/60) ਸਭ ਤੋਂ ਵਧੀਆ ਗੇਂਦਬਾਜ਼ ਰਹੇ।
ਇਹ ਵੀ ਪੜ੍ਹੋ- ਡਾਇਮੰਡ ਲੀਗ ਦੇ ਫਾਈਨਲ 'ਚ ਆਪਣੇ ਖਿਤਾਬ ਦਾ ਬਚਾਅ ਕਰਨ ਉਤਰਨਗੇ ਨੀਰਜ ਚੋਪੜਾ
312 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਨਿਊਜ਼ੀਲੈਂਡ ਦੀ ਬੱਲੇਬਾਜ਼ੀ ਇਕ ਵਾਰ ਫਿਰ ਫਿੱਕੀ ਪੈ ਗਈ। ਰਚਿਨ ਰਵਿੰਦਰਾ (48 ਗੇਂਦਾਂ 'ਚ ਤਿੰਨ ਚੌਕਿਆਂ ਅਤੇ ਚਾਰ ਛੱਕਿਆਂ ਦੀ ਮਦਦ ਨਾਲ 61 ਦੌੜਾਂ) ਅਤੇ ਹੈਨਰੀ ਨਿਕੋਲਸ (48 ਗੇਂਦਾਂ 'ਚ 41 ਦੌੜਾਂ) ਦੀ ਪਾਰੀ ਨੂੰ ਛੱਡ ਕੇ ਕੀਵੀ ਬੱਲੇਬਾਜ਼ ਜ਼ਿਆਦਾ ਪ੍ਰਭਾਵ ਦਿਖਾਉਣ 'ਚ ਅਸਫਲ ਰਹੇ ਅਤੇ 38.2 ਓਵਰ 'ਚ 211 ਦੌੜਾਂ 'ਤੇ ਆਲ ਆਊਟ ਹੋ ਗਏ ਅਤੇ ਇਸ ਤਰ੍ਹਾਂ ਮੈਚ 100 ਦੌੜਾਂ ਨਾਲ ਹਾਰ ਗਿਆ। ਇੰਗਲੈਂਡ ਲਈ ਮੋਇਨ ਅਲੀ (50 ਦੌੜਾਂ ਦੇ ਕੇ ਚਾਰ ਵਿਕਟਾਂ) ਸਭ ਤੋਂ ਵਧੀਆ ਗੇਂਦਬਾਜ਼ ਰਹੇ। ਇੰਗਲੈਂਡ ਨੇ ਸੀਰੀਜ਼ 3-1 ਨਾਲ ਜਿੱਤੀ। ਮਲਾਨ ਨੂੰ ‘ਪਲੇਅਰ ਆਫ ਦਿ ਮੈਚ’ ਦਾ ਐਵਾਰਡ ਮਿਲਿਆ।
ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8