ਹਾਰੀ ਖੇਡ ਨੂੰ ਜਿੱਤ 'ਚ ਬਦਲਣ ਵਾਲੇ ਜਡੇਜਾ ਦੀ MLA ਪਤਨੀ ਹੋਈ ਭਾਵੁਕ, ਪਤੀ ਨੂੰ ਕਲਾਵੇ 'ਚ ਲੈ ਕੇ ਵਹਾਏ ਹੰਝੂ
Tuesday, May 30, 2023 - 01:16 PM (IST)
ਅਹਿਮਦਾਬਾਦ: ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਇੰਡੀਅਨ ਪ੍ਰੀਮੀਅਰ ਲੀਗ (IPL) 2023 ਦੇ ਫਾਈਨਲ ਮੈਚ ਵਿੱਚ ਗੁਜਰਾਤ ਟਾਈਟਨਜ਼ (GT) 'ਤੇ ਆਪਣੀ ਟੀਮ ਦੀ ਨਾਟਕੀ ਰੂਪ ਨਾਲ ਪੰਜ ਵਿਕਟਾਂ ਨਾਲ ਜਿੱਤ ਹਾਸਲ ਕਰਨ ਤੋਂ ਬਾਅਦ ਚੇਨਈ ਸੁਪਰ ਕਿੰਗਜ਼ (CSK) ਦੇ ਹਰਫਨਮੌਲਾ ਰਵਿੰਦਰ ਜਡੇਜਾ ਨੇ ਕਪਤਾਨ MS ਧੋਨੀ ਨੂੰ ਵਧਾਈ ਦਿੱਤੀ। ਡੇਵੋਨ ਕੋਨਵੇ ਅਤੇ ਰੁਤੁਰਾਜ ਗਾਇਕਵਾੜ ਦੀ 50 ਸਾਂਝੇਦਾਰੀ ਅਤੇ ਸ਼ਿਵਮ ਦੂਬੇ, ਰਵਿੰਦਰ ਜਡੇਜਾ ਦੀ ਕੈਮਿਓ ਦੀ ਮਦਦ ਨਾਲ ਚੇਨਈ ਸੁਪਰ ਕਿੰਗਜ਼ (CSK) ਨੇ ਗੁਜਰਾਤ ਟਾਇਟਨਸ (GT) ਨੂੰ ਸੋਮਵਾਰ ਨੂੰ ਅਹਿਮਦਾਬਾਦ ਵਿੱਚ ਪੰਜ ਵਿਕਟਾਂ ਨਾਲ ਹਰਾ ਕੇ ਆਪਣਾ ਪੰਜਵਾਂ ਇੰਡੀਅਨ ਪ੍ਰੀਮੀਅਰ ਲੀਗ (GT) ਖਿਤਾਬ ਜਿੱਤਿਆ।
ਦੂਜੇ ਪਾਸੇ ਸ਼ਾਨਦਾਰ ਮੈਚ ਦੀ ਜਿੱਤ ਤੋਂ ਬਾਅਦ ਮੈਦਾਨ ਦੇ ਸਟੇਡੀਅਮ ਵਿੱਚ ਬੈਠੀ ਜਡੇਜੀ ਦੀ ਪਤਨੀ ਰਿਵਾਬਾ ਤੋਂ ਵੀ ਰਿਹਾ ਨਹੀਂ ਗਿਆ ਅਤੇ ਉਸ ਨੇ ਆਪਣੇ ਪਤੀ ਨੂੰ ਗਲੇ ਲਗਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਰਿਵਾਬਾ, ਜੋ ਭਾਰਤੀ ਜਨਤਾ ਪਾਰਟੀ ਦੀ ਵਿਧਾਇਕ ਹੈ, ਨੇ ਸਟੇਡੀਅਮ ਵਿੱਚ ਆ ਕੇ ਆਪਣੇ ਪਤੀ ਨੂੰ ਮੁਸਕਰਾਉਂਦੇ ਹੋਏ ਵੇਖਿਆ ਅਤੇ ਉਸ ਨੂੰ ਜੱਫੀ ਪਾ ਲਈ।
ਕੈਮਰੇ ਦੀ ਨਜ਼ਰ 'ਚ ਜਦੋਂ ਇਹ ਪਲ ਆਇਆ ਤਾਂ ਇਕ ਪਲ ਲਈ ਉਥੇ ਹੀ ਰੁਕ ਗਿਆ। ਲੋਕਾਂ ਨੇ ਉਹਨਾਂ ਦੋਵਾਂ ਦੀ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਕਿ "ਜ਼ਿੰਦਗੀ ਵਿੱਚ ਪਾਰੀ ਲੰਬੀ ਨਹੀਂ ਸਗੋਂ ਯਾਦਗਾਰ ਹੋਣੀ ਚਾਹੀਦੀ ਹੈ"।
ਮੈਚ ਤੋਂ ਬਾਅਦ ਧੋਨੀ ਨੇ ਕਿਹਾ ਕਿ ਮੈਂ ਵੀ ਗੁਜਰਾਤ ਤੋਂ ਹਾਂ ਅਤੇ ਆਪਣੇ ਘਰੇਲੂ ਦਰਸ਼ਕਾਂ ਦੇ ਸਾਹਮਣੇ ਚੈਂਪੀਅਨਸ਼ਿਪ ਜਿੱਤਣ ਤੋਂ ਬਾਅਦ ਖੁਸ਼ੀ ਦਾ ਅਹਿਸਾਸ ਹੋ ਰਿਹਾ ਹੈ। ਮੈਂ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਨਾ ਚਾਹਾਂਗਾ। ਇਸ ਦੇ ਨਾਲ ਹੀ ਜਡੇਜਾ ਨੇ ਇਸ ਜਿੱਤ ਨੂੰ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਸਮਰਪਿਤ ਕੀਤਾ।