ਸਾਬਕਾ ਭਾਰਤੀ ਹਾਕੀ ਕੋਚ ਕੋਰੋਨਾ ਪਾਜ਼ੇਟਿਵ, ਹਸਪਤਾਲ ’ਚ ਦਾਖ਼ਲ

05/05/2021 5:40:41 PM

ਸਪੋਰਟਸ ਡੈਸਕ— ਸਾਬਕਾ ਭਾਰਤੀ ਹਾਕੀ ਖਿਡਾਰੀ ਤੇ ਕੋਚ ਐੱਮ. ਕੇ. ਕੌਸ਼ਿਕ ਕੋਵਿਡ-19 ਪਾਜ਼ੇਟਿਵ ਪਾਏ ਗਏ ਹਨ ਤੇ ਉਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਹੈ। ਪਰਿਵਾਰ ਮੁਤਾਬਕ 1980 ਮਾਸਕੋ ਓਲੰਪਿਕ ਦੀ ਸੋਨ ਤਮਗਾ ਜੇਤੂ ਭਾਰਤੀ ਟੀਮ ਦੇ ਮੈਂਬਰ 66 ਸਾਲ ਦੇ ਕੌਸ਼ਿਕ ਦੇ ਆਕਸੀਜਨ ਪੱਧਰ ’ਤੇ ਲਗਾਤਾਰ ਬਦਲਾਅ ਹੋ ਰਿਹਾ ਹੈ।
ਇਹ ਵੀ ਪੜ੍ਹੋ : ਕੋਰੋਨਾ ਕਾਲ ’ਚ IPL ਆਯੋਜਿਤ ਕਰਾਉਣ ਲਈ BCCI ਤੋਂ 1000 ਕਰੋੜ ਰੁਪਏ ਹਰਜ਼ਾਨਾ ਦੇਣ ਦੀ ਮੰਗ ਲਈ ਪਟੀਸ਼ਨ ਦਾਇਰ

ਉਨ੍ਹਾਂ ਦੇ ਪੁੱਤਰ ਅਹਿਸਨ ਨੇ ਕਿਹਾ, ‘ਉਹ ਕੋਵਿਡ-19 ਨਾਲ ਪੀੜਤ ਹਨ ਤੇ ਉਨ੍ਹਾਂ ਨੂੰ ਇੱਥੇ ਸ਼ਹਿਰ ਦੇ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਹੈ।’’ ਉਨ੍ਹਾਂ ਕਿਹਾ, ‘‘ਸਭ ਤੋਂ ਪਹਿਲਾਂ 17 ਅਪ੍ਰੈਲ ਨੂੰ ਉਨ੍ਹਾਂ ਦੇ ਅੰਦਰ ਕੋਰੋਨਾ ਦੇ ਲੱਛਣ ਦਿਸੇ ਸਨ ਪਰ ਆਰ. ਟੀ. ਪੀ. ਸੀ. ਆਰ. ਤੇ ਰੈਪਿਡ ਐਟੀਜਨ ਟੈਸਟ ਦੇ ਨਤੀਜੇ ਨੈਗੇਟਿਵ ਆਏ। ਇਸ ਤੋਂ ਬਾਅਦ 24 ਅਪ੍ਰੈਲ ਨੂੰ ਉਨ੍ਹਾਂ ਦੀ ਛਾਤੀ ਦਾ ਸੀਟੀ ਸਕੈਨ ਕਰਾਇਆ ਤੇ ਕੋਵਿਡ ਕਾਰਨ ਨਿਮੋਨੀਆ ਦਾ ਪਤਾ ਲੱਗਾ।’’
ਇਹ ਵੀ ਪੜ੍ਹੋ : ਰੱਦ ਨਹੀਂ ਟਲਿਆ ਹੈ IPL, BCCI ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਦੱਸਿਆ, ਕਦੋਂ ਹੋਣਗੇ ਬਚੇ ਹੋਏ ਮੈਚ

ਅਹਿਸਨ ਨੇ ਕਿਹਾ, ‘‘ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ। ਉਨ੍ਹਾਂ ਦੀ ਹਾਲਤ ਨਾ ਤਾਂ ਸਥਿਰ ਹੈ ਤੇ ਨਾ ਹੀ ਗੰਭੀਰ। ਰਾਤ ਦੀ ਸਮੇਂ ਉਨ੍ਹਾਂ ਦੇ ਆਕਸੀਜਨ ਦਾ ਪੱਧਰ ਕਾਫ਼ੀ ਤੇਜ਼ੀ ਨਾਲ ਡਿੱਗ ਜਾਂਦਾ ਹੈ ਜੋ ਵੱਡੀ ਸਮੱਸਿਆ ਹੈ।’’ ਪਾਜ਼ੇਟਿਵ ਪਾਏ ਜਾਣ ਦੇ ਬਾਅਦ ਕੌਸ਼ਿਕ ਦੀ ਪਤਨੀ ਦਾ ਵੀ ਇਸੇ ਹਸਪਤਾਲ ’ਚ ਇਲਾਜ ਚਲ ਰਿਹਾ ਹੈ ਪਰ ਉਹ ਚੰਗੀ ਤਰ੍ਹਾਂ ਉੱਭਰ ਰਹੀ ਹੈ ਤੇ ਇਸੇ ਹਫ਼ਤੇ ਉਨ੍ਹਾਂ ਨੂੰ ਛੁੱਟੀ ਦਿੱਤੇ ਜਾਣ ਦੀ ਸੰਭਾਵਨਾ ਹੈ। ਅਹਿਸਨ ਨੇ ਕਿਹਾ, ‘‘ਮੇਰੀ ਮਾਂ ਹੁਣ ਉੱਭਰ ਚੁੱਕੀ ਹੈ ਤੇ ਉਨ੍ਹਾਂ ਨੂੰ ਦੋ ਜਾਂ ਤਿੰਨ ਦਿਨਾਂ ’ਚ ਛੁੱਟੀ ਮਿਲ ਜਾਣੀ ਚਾਹੀਦੀ ਹੈ।’’ ਕੌਸ਼ਿਕ ਭਾਰਤ ਦੀ ਸੀਨੀਅਰ ਪੁਰਸ਼ ਤੇ ਮਹਿਲਾ ਦੋਵੇਂ ਟੀਮਾਂ ਨੂੰ ਕੋਚਿੰਗ ਦੇ ਚੁੱਕੇ ਹਨ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


 


Tarsem Singh

Content Editor

Related News