ਗੋਲਫ ਟੂਰਨਾਮੈਂਟ : ਪਰੇਰਾ ਨੇ ਜਿੱਤਿਆ ਖਿਤਾਬ, ਸੰਜੀਵ ਰਹੇ ਦੂਜੇ ਸਥਾਨ ''ਤੇ

Monday, Dec 16, 2019 - 10:57 AM (IST)

ਗੋਲਫ ਟੂਰਨਾਮੈਂਟ : ਪਰੇਰਾ ਨੇ ਜਿੱਤਿਆ ਖਿਤਾਬ, ਸੰਜੀਵ ਰਹੇ ਦੂਜੇ ਸਥਾਨ ''ਤੇ

ਸਪੋਰਟਸ ਡੈਸਕ— ਸ਼੍ਰੀਲੰਕਾ ਦੇ ਮਿਥੁਨ ਪਰੇਰਾ ਨੇ ਪਹਿਲੇ ਆਈ. ਸੀ. ਸੀ. ਆਰ. ਸੀ. ਜੀ. ਸੀ. ਓਪਨ ਗੋਲਫ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ। ਪਰੇਰਾ ਨੇ ਅੰਤਿਮ ਦੌਰ 'ਚ ਇਵਨ ਪਾਰ 72 ਦਾ ਸਕੋਰ ਕੀਤਾ। ਇਸ ਨਾਲ ਉਨ੍ਹਾਂ ਦਾ ਕੁਲ ਸਕੋਰ ਅੱਠ ਅੰਡਰ 280 ਰਿਹਾ। ਪਰੇਰਾ ਦੇ ਕਰੀਅਰ ਦਾ ਇਹ ਸਤਵਾਂ ਖਿਤਾਬ ਹੈ। ਲਖਨਊ ਦੇ ਸੰਜੀਵ ਕੁਮਾਰ 7 ਅੰਡਰ 281 ਦੇ ਕੁਲ ਸਕੋਰ ਦੇ ਨਾਲ ਦੂਜੇ ਜਦਕਿ ਮੁੰਬਈ ਦੇ ਅਨਿਲ ਬਜਰੰਗ ਮਾਨੇ ਅਤੇ ਦਿੱਲੀ ਦੇ ਸ਼ਮੀਮ ਖਾਨ ਚਾਰ ਅੰਡਰ 284 ਦੇ ਕੁਲ ਸਕੋਰ ਦੇ ਨਾਲ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਰਹੇ।


author

Tarsem Singh

Content Editor

Related News