ICC ਵਨ-ਡੇ ਮਹਿਲਾ ਬੱਲੇਬਾਜ਼ਾਂ ਦੀ ਰੈਂਕਿੰਗ ’ਚ ਦੂਜੇ ਸਥਾਨ ’ਤੇ ਪੁੱਜੀ ਭਾਰਤੀ ਕਪਤਾਨ ਮਿਤਾਲੀ ਰਾਜ

Tuesday, Feb 01, 2022 - 04:31 PM (IST)

ICC ਵਨ-ਡੇ ਮਹਿਲਾ ਬੱਲੇਬਾਜ਼ਾਂ ਦੀ ਰੈਂਕਿੰਗ ’ਚ ਦੂਜੇ ਸਥਾਨ ’ਤੇ ਪੁੱਜੀ ਭਾਰਤੀ ਕਪਤਾਨ ਮਿਤਾਲੀ ਰਾਜ

ਦੁਬਈ (ਭਾਸ਼ਾ)- ਭਾਰਤੀ ਕਪਤਾਨ ਮਿਤਾਲੀ ਰਾਜ ਆਈ.ਸੀ.ਸੀ. ਵਨਡੇ ਮਹਿਲਾ ਬੱਲੇਬਾਜ਼ਾਂ ਦੀ ਰੈਂਕਿੰਗ ਵਿਚ ਇਕ ਸਥਾਨ ਦੇ ਫਾਇਦੇ ਨਾਲ ਦੂਜੇ ਸਥਾਨ ’ਤੇ ਪਹੁੰਚ ਗਈ ਹੈ, ਜਦਕਿ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਦੂਜੇ ਸਥਾਨ ’ਤੇ ਬਰਕਰਾਰ ਹੈ। ਆਲਰਾਊਂਡਰਾਂ ਵਿਚ ਭਾਰਤ ਦੀ ਦੀਪਤੀ ਸ਼ਰਮਾ ਇਕ ਸਥਾਨ ਦੇ ਫਾਇਦੇ ਨਾਲ ਚੌਥੇ ਸਥਾਨ ’ਤੇ ਹੈ। ਮਿਤਾਲੀ ਦੇ 738 ਰੇਟਿੰਗ ਅੰਕ ਹਨ ਅਤੇ ਆਸਟਰੇਲੀਆ ਦੀ ਐਲਿਸਾ ਹੀਲੀ 750 ਅੰਕਾਂ ਨਾਲ ਸਿਖ਼ਰ ’ਤੇ ਹੈ। ਭਾਰਤ ਦੀ ਸਮ੍ਰਿਤੀ ਮੰਧਾਨਾ 710 ਅੰਕਾਂ ਨਾਲ ਛੇਵੇਂਂ ਸਥਾਨ ’ਤੇ ਬਰਕਰਾਰ ਹੈ।

ਇਹ ਵੀ ਪੜ੍ਹੋ: ਆਰਚਰ ਦੀ ਮੈਗਾ IPL ਨਿਲਾਮੀ ’ਚ ਵਾਪਸੀ, 2023 ਸੀਜ਼ਨ ਤੋਂ ਖੇਡਣ ਲਈ ਹੋਣਗੇ ਉਪਲਬਧ

ਗੇਂਦਬਾਜ਼ਾਂ ਦੀ ਰੈਂਕਿੰਗ ਵਿਚ ਆਸਟਰੇਲੀਆ ਦੀ ਜੋਨਾਸਨ 760 ਅੰਕਾਂ ਨਾਲ ਸਿਖ਼ਰ ’ਤੇ ਹੈ, ਜਦਕਿ ਝੂਲਨ ਦੇ 727 ਅੰਕ ਹਨ। ਆਸਟਰੇਲੀਆ ਦੀ ਮੇਗਨ ਸ਼ਟ 717 ਅੰਕਾਂ ਨਾਲ ਤੀਜੇ ਸਥਾਨ ’ਤੇ ਹੈ। ਆਲਰਾਊਂਡਰਾਂ ਵਿਚ ਇੰਗਲੈਂਡ ਦੀ ਨਟਾਲੀ ਸਾਕਿਵੇਰ ਸਿਖ਼ਰ ’ਤੇ ਹੈ। ਆਸਟਰੇਲੀਆ ਦੀ ਐਲੀਸ ਪੇਰੀ ਦੂਜੇ ਅਤੇ ਦੱਖਣੀ ਅਫਰੀਕਾ ਦੀ ਮਾਰੀਅਨ ਕੈਪ ਤੀਜੇ ਸਥਾਨ ’ਤੇ ਹੈ। ਵੈਸਟਇੰਡੀਜ਼ ਦੀ ਹੈਲੀ ਮੈਥਿਊਜ਼ ਦੱਖਣੀ ਅਫਰੀਕਾ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਦੇ ਬਾਅਦ 2 ਸਥਾਨ ਦੇ ਫਾਇਦੇ ਨਾਲ ਛੇਵੇਂ ਸਥਾਨ ’ਤੇ ਪਹੁੰਚ ਗਈ ਹੈ।

ਇਹ ਵੀ ਪੜ੍ਹੋ: PR ਸ਼੍ਰੀਜੇਸ਼ ‘ਵਰਲਡ ਸਪੋਰਟਸ ਐਥਲੀਟ ਆਫ ਦਿ ਯੀਅਰ’ ਪੁਰਸਕਾਰ ਜਿੱਤਣ ਵਾਲੇ ਦੂਜੇ ਭਾਰਤੀ ਬਣੇ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News