ਮਿਤਾਲੀ, ਹਰਮਨਪ੍ਰੀਤ, ਮੰਧਾਨਾ ਟੀ-20 ਮੈਚਾਂ 'ਚ ਕਰਣਗੀਆਂ ਕਪਤਾਨੀ

Tuesday, Apr 23, 2019 - 04:55 PM (IST)

ਮਿਤਾਲੀ, ਹਰਮਨਪ੍ਰੀਤ, ਮੰਧਾਨਾ ਟੀ-20 ਮੈਚਾਂ 'ਚ ਕਰਣਗੀਆਂ ਕਪਤਾਨੀ

ਸਪਰੋਟਸ ਡੈਸਕ— ਭਾਰਤੀ ਕ੍ਰਿਕਟ ਟੀਮ ਦੀ ਖਿਡਾਰੀ ਮਿਤਾਲੀ ਰਾਜ, ਹਰਮਨਤਪ੍ਰੀਤ ਕੌਰ ਤੇ ਸਿਮਰਤੀ ਮੰਧਾਨਾ ਮਹਿਲਾ ਪ੍ਰਦਰਸ਼ਨੀ ਟਵੰਟੀ 20 ਮੈਚਾਂ 'ਚ ਸੁਪਰਨੋਵਾਸ, ਟ੍ਰੇਲਬਲੇਜ਼ਰਸ ਤੇ ਵੇਲੋਸਿਟੀ ਟੀਮਾਂ ਦੀ ਕਪਤਾਨੀ ਕਰਣਗੀਆਂ। ਜੈਪੁਰ 'ਚ ਮਹਿਲਾ ਟੀ20 ਪ੍ਰਦਰਸ਼ਨੀ ਦੇ ਚਾਰੋਂ ਮੈਚਾਂ ਦੀ ਮੇਜ਼ਬਾਨੀ ਕੀਤੀ ਜਾਵੇਗੀ ਜੋ ਆਈ. ਪੀ. ਐੱਲ ਪਲੇਆਫ ਦੇ ਅੰਡਰ ਹੋਣਗੇ। ਰਾਊਂਡ ਰਾਬਿਨ ਮੈਚ 6, 8 ਤੇ 9 ਮਈ ਨੂੰ ਖੇਡੇ ਜਾਣਗੇ ਜਦ ਕਿ ਫਾਈਨਲ 11 ਮਈ ਨੂੰ ਹੋਵੇਗਾ। ਇਸ ਸਾਲ ਤੀਜੀ ਟੀਮ ਵੇਲੋਸਿਟੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ।PunjabKesari
ਭਾਰਤੀ ਕ੍ਰਿਕਟ ਕੰਟਰੋਲ ਬੋਡਰ (ਬੀ. ਸੀ. ਸੀ. ਆਈ) ਨੇ ਆਈ. ਪੀ. ਐੱਲ-12 ਸੀਜ਼ਨ ਦੇ ਦੌਰਾਨ ਇਸ ਮਹਿਲਾ ਪ੍ਰਦਰਸ਼ਨੀ ਮੈਚਾਂ ਦਾ ਪ੍ਰਬੰਧ ਕੀਤਾ ਹੈ। ਇਨ੍ਹਾਂ ਪ੍ਰਦਰਸ਼ਨੀ ਮੈਚਾਂ 'ਚ ਕਈ ਦੇਸ਼ਾਂ ਦੀਆਂ ਖਿਡਾਰਣਾਂ ਹਿੱਸਾ ਲੈਣਗੀਆਂ। ਜਿਨ੍ਹਾਂ ਦਾ ਮਕਸਦ ਦੇਸ਼ 'ਚ ਮਹਿਲਾ ਕ੍ਰਿਕਟ ਦੀ ਲੋਕਪ੍ਰਿਅਤਾ ਜਾਨਣਾ ਹੈ। ਇਨ੍ਹਾਂ ਸਾਰਿਆਂ ਮੈਚਾਂ ਦਾ ਪ੍ਰਸਾਰਣ ਟੀ. ਵੀ 'ਤੇ ਕੀਤਾ ਜਾਵੇਗਾ। ਪਿਛਲੇ ਸਾਲ ਇਕਮਾਤਰ ਪ੍ਰਦਰਸ਼ਨੀ ਟਵੰਟੀ 20 ਮੈਚ ਨੂੰ ਆਯੋਜਿਤ ਕੀਤਾ ਗਿਆ ਸੀ ਜਿਸ 'ਚ ਸੁਪਰਨੋਵਾਸ ਜੇਤੂ ਰਹੀਆਂ ਸਨ। ਇਹ ਮੈਚ ਵਾਨਖੇੜੇ ਸਟੇਡੀਅਮ 'ਚ ਕਰਾਇਆ ਗਿਆ ਸੀ ਪਰ ਇਸ ਰੋਮਾਂਚਕ ਮੈਚ ਨੂੰ ਦੇਖਣ ਲਈ ਦਰਸ਼ਕ ਮੌਜੂਦ ਨਹੀਂ ਸਨ।PunjabKesari


Related News