ਮਿਤਾਲੀ ਤੇ ਝੂਲਨ ਨੇ ਵਨ ਡੇ ਰੈਂਕਿੰਗ ''ਚ ਕੀਤਾ ਸੁਧਾਰ
Wednesday, Mar 30, 2022 - 03:10 AM (IST)
ਦੁਬਈ- ਭਾਰਤੀ ਕਪਤਾਨ ਮਿਤਾਲੀ ਰਾਜ ਮੰਗਲਵਾਰ ਨੂੰ ਜਾਰੀ ਨਵੀਂ ਆਈ. ਸੀ. ਸੀ. ਮਹਿਲਾ ਵਨ ਡੇ ਰੈਂਕਿੰਗ ਵਿਚ 2 ਸਥਾਨਾਂ ਦੇ ਫਾਇਦੇ ਨਾਲ 6ਵੇਂ ਸਥਾਨ 'ਤੇ ਪਹੁੰਚ ਗਈ ਹੈ ਜਦਕਿ ਤਜਰਬੇਕਾਰ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਵੀ ਇੰਨੇ ਹੀ ਸਥਾਨਾਂ ਦੇ ਸੁਧਾਰ ਦੇ ਨਾਲ 5ਵੇਂ ਸਥਾਨ 'ਤੇ ਪਹੁੰਚ ਗਈ ਹੈ। ਨਿਊਜ਼ੀਲੈਂਡ ਵਿਚ ਚੱਲ ਰਹੇ ਵਿਸ਼ਵ ਕੱਪ ਦੇ ਪ੍ਰਦਰਸ਼ਨ ਨੂੰ ਸ਼ਾਮਲ ਕਰਨ ਕੇ ਜਾਰੀ ਕੀਤੀ ਗਈ ਰੈਂਕਿੰਗ ਵਿਚ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨ 10ਵੇਂ ਸਥਾਨ 'ਤੇ ਬਰਕਰਾਰ ਹੈ।
ਇਹ ਵੀ ਪੜ੍ਹੋ : GT v LSG : ਦੂਜੀ ਵਾਰ ਗੋਲਡਨ ਡਕ 'ਤੇ ਆਊਟ ਹੋਏ ਰਾਹੁਲ, ਬਣਾਇਆ ਇਹ ਰਿਕਾਰਡ
ਐਤਵਾਰ ਨੂੰ ਦੱਖਣੀ ਅਫਰੀਕ ਵਿਰੁੱਧ ਭਾਰਤ ਦੇ ਆਖਰੀ ਲੀਗ ਮੈਚ ਵਿਰੁੱਧ ਅਰਧ ਸੈਂਕੜਾ ਲਾਉਣ ਵਾਲੀ ਮਿਤਾਲੀ ਨੇ ਰੈਂਕਿੰਗ ਵਿਚ ਆਸਟਰੇਲੀਆ ਦੀ ਰਾਚੇਲ ਹੇਨਸ ਤੇ ਇੰਗਲੈਂਡ ਦੀ ਟੈਮੀ ਬਿਊਮੋਂਟ ਨੂੰ ਪਿੱਛੇ ਛੱਡਿਆ ਹੈ। ਭਾਰਤੀ ਕਪਤਾਨ ਲਈ ਹਾਲਾਂਕਿ ਇਹ ਮੈਚ ਦਿਲ ਟੁੱਟਣ ਦੇ ਨਾਲ ਖਤਮ ਹੋਇਆ ਕਿਉਂਕਿ ਉਸਦੀ ਟੀਮ ਆਖਰੀ ਗੇਂਦ ਤੱਕ ਚੱਲੇ ਮੁਕਾਬਲੇ ਨੂੰ ਹਾਰ ਕੇ ਵਿਸ਼ਵ ਕੱਪ ਵਿਚੋਂ ਬਾਹਰ ਹੋ ਗਈ ਸੀ।
ਇਹ ਖ਼ਬਰ ਪੜ੍ਹੋ-ਪਾਕਿ ਤੇ ਵਿੰਡੀਜ਼ ਦੇ ਵਿਚਾਲੇ ਮੁਲਤਵੀ ਵਨ ਡੇ ਸੀਰੀਜ਼ ਦਾ ਆਯੋਜਨ ਜੂਨ 'ਚ ਹੋਵੇਗਾ
ਗੇਂਦਬਾਜ਼ਾਂ ਦੀ ਰੈਂਕਿੰਗ ਵਿਚ ਝੂਲਨ ਗੋਸਵਾਮੀ ਦੱਖਣੀ ਅਫਰੀਕਾ ਦੀ ਮੈਰੀਜਾਨੇ ਕਪ ਅਤੇ ਅਯਾਬੋਂਗ ਖਾਕਾ ਦੀ ਜੋੜੀ ਨੂੰ ਪਿੱਛੇ ਛੱਡਦੇ ਹੋਏ 5 ਸਥਾਨ 'ਤੇ ਪਹੁੰਚ ਗਈ ਹੈ। ਉਸ ਨੇ ਹਾਲਾਂਕਿ ਆਲਰਾਊਂਡਰ ਖਿਡਾਰਨਾਂ ਦੀ ਸੂਚੀ ਵਿਚ ਆਪਣਾ 9ਵਾਂ ਸਥਾਨ ਇੰਗਲੈਂਡ ਦੀ ਕੈਬਰੀਨ ਬ੍ਰੰਟ ਨੂੰ ਗੁਆ ਦਿੱਤਾ। ਝੂਲਨ ਹੁਣ 217 ਰੇਟਿੰਗ ਅਕਾਂ ਦੇ ਨਾਲ 10ਵੇਂ ਸਥਾਨ 'ਤੇ ਹੈ ਜਦਕਿ ਹਮਵਤਨ ਦੀਪਤੀ ਸ਼ਰਮਾ 7ਵੇਂ ਸਥਾਨ 'ਤੇ ਹੈ। ਦੱਖਣੀ ਅਫਰੀਕਾ ਦੀ ਸਲਾਮੀ ਬੱਲੇਬਾਜ਼ ਲੌਰਾ ਵੋਲਵਾਰਡਰਟ, ਜਿਸ ਨੇ ਮੌਜੂਦਾ ਵਿਸ਼ਵ ਕੱਪ ਵਿਚ ਸਭ ਤੋਂ ਵੱਧ ਦੌੜਾਂ (433) ਬਣਾਈਆਂ ਹਨ, ਬੱਲੇਬਾਜ਼ਾਂ ਦੀ ਰੈਂਕਿੰਗ ਵਿਚ ਚੋਟੀ 'ਤੇ ਹੈ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।