IPL 2019:ਕਰੋੜਾਂ ਦੇ ਖਿਡਾਰੀ ਦੀ ਇਕ SMS ਨਾਲ ਹੋਈ ਛੁੱਟੀ

11/15/2018 9:01:44 AM

ਨਵੀਂ ਦਿੱਲੀ— ਸਾਲ ਪਹਿਲਾਂ ਆਈ.ਪੀ.ਐੱਲ. ਦੀ ਨੀਲਾਮੀ 'ਚ 9.4 ਕਰੋੜ ਕੀਮਤ ਦੇ ਕੇ ਕੋਲਕਾਤਾ ਨਾਈਟ ਰਾਈਡਰਜ਼ ਦੇ ਮਿਸ਼ੇਲ ਸਟਾਰਕ ਨੂੰ ਖਰੀਦਿਆ ਸੀ, ਉਸ ਨੂੰ ਹੁਣ ਟੀਮ ਦੇ ਕਰਾਰ ਤੋਂ ਮੁਕਤ ਕਰ ਦਿੱਤਾ ਗਿਆ ਹੈ। ਮਿਸ਼ੇਲ ਸਟਾਰਕ ਨੂੰ ਇਕ ਐੱਸ.ਐੱਮ.ਐੱਸ.ਦੇ ਜਰੀਏ ਜਾਣਕਾਰੀ ਦਿੱਤੀ ਗਈ ਕਿ ਕੇ.ਕੇ.ਆਰ. ਨਾਲ ਹੁਣ ਉਨ੍ਹਾਂ ਦਾ ਕੋਈ ਨਾਤਾ ਨਹੀਂ ਰਿਹਾ ਹੈ।  ਪਿਛਲੇ ਸਾਲ ਨੀਲਾਮੀ 'ਚ ਇੰਨੀ ਵੱਡੀ ਰਕਮ 'ਚ ਖਰੀਦੇ ਗਏ ਸਟਾਰਕ ਪੂਰੇ ਸੀਜ਼ਨ ਪੈਰ 'ਚ ਸੱਟ ਦੀ ਵਜ੍ਹਾ ਨਾਲ ਇਕ ਵੀ ਗੇਂਦ ਨਹੀਂ ਸੁੱਟ ਸਕੇ ਸਨ। ਸਟਾਰਕ ਨੇ ਆਈ.ਪੀ.ਐੱਲ. ਨਾਲ ਆਪਣਾ ਨਾਤਾ ਟੁੱਟਣ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ' ਮੈਨੂੰ ਕੇ.ਕੇ.ਆਰ. ਦੇ ਮਾਲਕਾਂ ਵੱਲੋਂ ਇਕ ਐੱਸ.ਐੱਮ.ਐੈੱਸ. ਆਇਆ ਜਿਸ 'ਚ ਦੱਸਿਆ ਗਿਆ ਕੀ ਟੀਮ ਦੇ ਨਾਲ ਮੇਰਾ ਕਰਾਰ ਖਤਮ ਕਰ ਦਿੱਤਾ ਗਿਆ ਹੈ।'

ਸਟਾਰਕ ਨੇ ਸਾਫ ਕੀਤਾ ਹੈ ਕਿ ਉਸ ਨੇ ਇਸ ਸੀਜ਼ਨ 'ਚ ਆਈ.ਪੀ.ਐੱਲ. 'ਚ ਕਿਸੇ ਦੂਜੀ ਟੀਮ ਨਾਲ ਖੇਡਣ ਦਾ ਮਨ ਵੀ ਨਹੀਂ ਬਣਾਇਆ ਹੈ ਅਤੇ ਇਸ ਦੌਰਾਨ ਉਨ੍ਹਾਂ ਨੂੰ ਜੋ ਆਰਾਮ ਮਿਲੇਗਾ ਉਸਦਾ ਫਾਇਦਾ ਉਨ੍ਹਾਂ ਦੀ ਟੀਮ ਨੂੰ ਆਈ.ਸੀ.ਸੀ. ਵਰਲਡ ਕੱਪ ਅਤੇ ਉਸਦੇ ਬਾਅਦ ਹੋਣ ਵਾਲੀ Âਸ਼ੇਜ ਸੀਰੀਜ਼ 'ਚ ਹੋਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਅਗਲੇ ਸਾਲ 6 ਮਹੀਨੇ ਇੰਗਲੈਂਡ 'ਚ ਉਨ੍ਹਾਂ ਦੀ ਟੀਮ ਨੂੰ ਲੰਮਾ ਕ੍ਰਿਕਟ ਖੇਡਣਾ ਹੈ ਜਿਸਦੇ ਲਈ ਉਹ ਖੁਦ ਨੂੰ ਤਰੋਤਾਜ਼ਾ ਰੱਖਣਾ ਚਾਹੁੰਦੇ ਹਨ। ਸਟਾਰਕ ਦੇ ਇਸ ਫੈਸਲੇ ਨੂੰ ਕੰਗਾਰੂ ਕ੍ਰਿਕਟਰਾਂ ਦੀ ਉਸ ਮੰਗ ਨਾਲ ਵੀ ਜੋੜਕੇ ਦੇਖਿਆ ਜਾ ਰਿਹਾ ਹੈ। ਇਸਦੇ ਤਹਿਤ ਉਹ ਕ੍ਰਿਕਟ ਆਸਟ੍ਰੇਲੀਆ ਨਾਲ ਇਕ ਸਾਲ ਤੋਂ ਜ਼ਿਆਦਾ ਸਮੇਂ ਦੇ ਕਰਾਰ ਦੀ ਗੱਲ ਕਹਿ ਰਹੇ ਹਨ ਤਾਂਕਿ ਉਹ ਟੈਸਟ ਅਤੇ ਵਨ ਡੇ ਕ੍ਰਿਕਟ 'ਤੇ ਹੀ ਫੋਕਸ ਕਰ ਸਕੇ।


suman saroa

Content Editor

Related News