ਮੀਰਾਬਾਈ ਦਾ ਸਰਵਸ੍ਰੇਸ਼ਠ ਨਿੱਜੀ ਪ੍ਰਦਰਸ਼ਨ, ਪਰ ਕਾਂਸੀ ਤੋਂ ਖੁੰਝੀ

Sunday, Apr 21, 2019 - 05:22 PM (IST)

ਮੀਰਾਬਾਈ ਦਾ ਸਰਵਸ੍ਰੇਸ਼ਠ ਨਿੱਜੀ ਪ੍ਰਦਰਸ਼ਨ, ਪਰ ਕਾਂਸੀ ਤੋਂ ਖੁੰਝੀ

ਨਿੰਗਬੋ— ਸਾਬਕਾ ਵਿਸ਼ਵ ਚੈਂਪੀਅਨ ਮੀਰਾਬਾਈ ਚਾਨੂੰ ਨੇ ਏਸ਼ੀਆਈ ਵੇਟਲਿਫਟਿੰਗ ਚੈਂਪੀਅਨਸ਼ਿਪ ਦੇ 49 ਕਿਲੋ ਵਰਗ 'ਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ ਪਰ ਮਾਮੂਲੀ ਫਰਕ ਨਾਲ ਕਾਂਸੀ ਤਮਗਾ ਤੋਂ ਖੁੰਝੀ ਗਈ। ਮੀਰਾਬਾਈ ਨੇ ਸਨੈਚ 'ਚ ਕੁਲ 86 ਕਿਲੋ ਵਜ਼ਨ ਉਠਾਇਆ ਅਤੇ ਕਲੀਨ ਐਂਡ ਜਰਕ 'ਚ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ 113 ਕਿਲੋ ਵਜ਼ਨ ਉਠਾਇਆ। ਉਨ੍ਹਾਂ ਨੇ ਕੁਲ 199 ਕਿਲੋ ਵਜ਼ਨ ਉਠਾਇਆ। ਇਸ ਤੋਂ ਪਹਿਲਾਂ ਉਨ੍ਹਾਂ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ 192 ਕਿਲੋ ਸੀ ਜੋ ਉਨ੍ਹਾਂ ਨੇ ਫਰਵਰੀ 'ਚ ਏ.ਜੀ.ਏ.ਟੀ. ਕੱਪ 'ਚ ਉਠਾਇਆ ਸੀ।

ਚੀਨ ਦੀ ਝਾਂਗ ਰੋਂਗ ਨੇ 199 ਕਿਲੋ ਵਜ਼ਨ ਉਠਾਇਆ ਪਰ ਨਵੇਂ ਨਿਯਮ ਦੇ ਤਹਿਤ ਕਾਂਸੀ ਤਮਗਾ ਉਨ੍ਹਾਂ ਨੂੰ ਮਿਲਿਆ। ਇਸ ਨਿਯਮ ਦੇ ਤਹਿਤ ਕਲੀਨ ਐਂਡ ਜਰਕ 'ਚ ਘੱਟ ਵਜ਼ਨ ਉਠਾਉਣ ਵਾਲੇ ਨੂੰ ਕੁਲ ਵਜ਼ਨ 'ਚ ਤਰਜੀਹ ਮਿਲੇਗੀ। ਚੀਨ ਦੀ ਹੋਊ ਝਿਹੁਈ ਨੇ ਸੋਨ ਤਮਗਾ ਜਿੱਤਿਆ ਜਦਕਿ ਉੱਤਰੀ ਕੋਰੀਆ ਦੀ ਰਿ ਸੋਂਗ ਗਮ ਨੇ ਚਾਂਦੀ ਦਾ ਤਮਗਾ ਹਾਸਲ ਕੀਤਾ। ਦੋਹਾਂ ਨੇ ਕ੍ਰਮਵਾਰ 208 ਅਤੇ 200 ਕਿਲੋ ਵਜ਼ਨ ਉਠਾਇਆ। ਕੌਮਾਂਤਰੀ ਵੇਟਲਿਫਟਿੰਗ ਮਹਾਸੰਘ ਵੱਲੋਂ ਪਿਛਲੇ ਸਾਲ ਭਾਰ ਵਰਗ 'ਚ ਬਦਲਾਅ ਕੀਤੇ ਜਾਣ ਦੇ ਬਾਅਦ ਮੀਰਾਬਾਈ ਦਾ ਇਹ ਦੂਜਾ ਕੌਮਾਂਤਰੀ ਟੂਰਨਾਮੈਂਟ ਹੈ। ਉਹ ਪਹਿਲਾਂ 48 ਕਿਲੋ 'ਚ ਹਿੱਸਾ ਲੈਂਦੀ ਸੀ।


author

Tarsem Singh

Content Editor

Related News