ਮਿਨਰਵਾ ਪੰਜਾਬ ਨੇ ਆਈਜ਼ੋਲ ਨੂੰ 2-0 ਨਾਲ ਹਰਾਇਆ

02/27/2018 2:57:20 AM

ਚੰਡੀਗੜ੍ਹ— ਆਕਾਸ਼ ਸਾਂਗਵਾਨ ਅਤੇ ਬੇਜੀ ਆਰਮਡ ਦੇ 1-1 ਗੋਲ ਦੀ ਬਦੌਲਤ ਮਿਨਰਵਾ ਪੰਜਾਬ ਨੇ ਸਾਬਕਾ ਚੈਂਪੀਅਨ ਆਈਜ਼ੋਲ ਐੱਫ. ਸੀ. ਨੂੰ ਸੋਮਵਾਰ 2-0 ਨਾਲ ਹਰਾ ਕੇ ਹੀਰੋ ਆਈ ਲੀਗ ਫੁੱਟਬਾਲ ਟੂਰਨਾਮੈਂਟ 'ਚ ਚੋਟੀ ਦਾ ਸਥਾਨ ਹਾਸਲ ਕਰ ਲਿਆ। ਮਿਨਰਵਾ ਪੰਜਾਬ ਲਈ ਇਥੇ ਘਰੇਲੂ ਮੈਦਾਨ 'ਤੇ ਸਾਂਗਵਾਨ ਨੇ 51ਵੇਂ ਤੇ ਆਰਮਡ ਨੇ ਇੰਜਰੀ ਸਮੇਂ 'ਚ ਟੀਮ ਲਈ ਗੋਲ ਕੀਤੇ। ਮਿਨਰਵਾ ਪੰਜਾਬ ਨੇ ਹੁਣ ਆਪਣਾ ਅਗਲਾ ਮੁਕਾਬਲਾ 2 ਮਾਰਚ ਨੂੰ ਚੇਨਈ ਸਿਟੀ ਵਿਰੁੱਧ ਕੋਇੰਬਟੂਰ 'ਚ ਖੇਡਣਾ ਹੈ।


Related News