ਮਿਨਰਵਾ ਪੰਜਾਬ ਨੇ ਗੋਕੁਲਮ ਨੂੰ 1-1 ਨਾਲ ਬਰਾਬਰੀ ''ਤੇ ਰੋਕਿਆ

01/20/2019 9:35:51 AM

ਪੰਚਕੂਲਾ— ਮੂਸਾ ਸਾਈਸੇਦੋ ਦੇ ਇੰਜੁਰੀ ਟਾਈਮ (90+4 ਮਿੰਟ) 'ਚ ਕੀਤੇ ਗਏ ਗੋਲ ਦੀ ਮਦਦ ਨਾਲ 10 ਖਿਡਾਰੀਆਂ ਦੇ ਨਾਲ ਖੇਡ ਰਹੀ ਪਿਛਲੇ ਸੈਸ਼ਨ ਦੀ ਚੈਂਪੀਅਨ ਮਿਨਰਵਾ ਪੰਜਾਬ ਐੱਫ.ਸੀ. ਨੇ ਸ਼ਨੀਵਾਰ ਨੂੰ ਇੱਥੇ ਆਈ.ਲੀਗ ਦੇ 13ਵੇਂ ਦੌਰ ਦੇ ਮੈਚ 'ਚ ਗੋਕੁਲਮ ਕੇਰਲ ਐੱਫ.ਸੀ. ਨੂੰ 1-1 ਦੀ ਬਰਾਬਰੀ 'ਤੇ ਰੋਕਿਆ। 

ਮੈਚ ਦੇ 20ਵੇਂ ਮਿੰਟ 'ਚ ਮਿਨਰਵਾ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਅਗੇਤੀ ਪੰਗਤ ਦੇ ਖਿਡਾਰੀ ਜਸ਼ਾਰੇ ਨੂੰ ਰੈੱਡ ਕਾਰਡ ਦਿਖਾਇਆ ਗਿਆ, ਇਸ ਤੋਂ ਬਾਅਦ ਟੀਮ ਨੂੰ 10 ਖਿਡਾਰੀਆਂ ਦੇ ਨਾਲ ਖੇਡਣਾ ਪਿਆ। ਇਸ ਰੋਮਾਂਚਕ ਮੈਚ 'ਚ ਦੋਵੇਂ ਟੀਮਾਂ ਮੈਚ ਦੇ 81 ਮਿੰਟ ਤਕ ਕੋਈ ਗੋਲ ਨਹੀਂ ਕਰ ਸਕੀ। ਡੈਬਿਊ ਕਰ ਰਹੇ ਮਾਰਕਸ ਜੋਸੇਫ ਨੇ 82ਵੇਂ ਮੰਟ 'ਚ ਗੋਲ ਕਰਕੇ ਗੋਕੁਲਮ ਕੇਰਲ ਦਾ ਖਾਤਾ ਖੋਲ੍ਹਿਆ। ਅੰਤਿਮ ਸੀਟੀ ਵੱਜਣ ਤੋਂ ਕੁਝ ਪਲ ਪਹਿਲਾਂ ਸਾਈਸੇਦੋ ਨੇ ਗੋਲ ਕਰਕੇ ਸਕੋਰ 1-1 ਕਰਨ ਦੇ ਨਾਲ ਟੀਮ ਨੂੰ ਲਗਾਤਾਰ 7ਵੀਂ ਹਾਰ ਤੋਂ ਬਚਾ ਲਿਆ।


Tarsem Singh

Content Editor

Related News