ਮਿਨਰਵਾ ਪੰਜਾਬ ਨੂੰ ਮਿਲਿਆ ਨਵਾਂ ਨਾਂ ''ਪੰਜਾਬ ਫੁੱਟਬਾਲ ਕਲੱਬ''
Thursday, Oct 31, 2019 - 02:15 AM (IST)

ਮੋਹਾਲੀ- ਸਾਬਕਾ ਆਈ-ਲੀਗ ਚੈਂਪੀਅਨ ਮਿਨਰਵਾ ਪੰਜਾਬ ਐੱਫ. ਸੀ. ਨੂੰ ਹੁਣ 'ਪੰਜਾਬ ਫੁੱਟਬਾਲ ਕਲੱਬ' ਦੇ ਨਾਂ ਨਾਲ ਜਾਣਿਆ ਜਾਵੇਗਾ। ਕਲੱਬ ਨੇ ਬੁੱਧਵਾਰ ਨੂੰ ਬਿਆਨ ਜਾਰੀ ਕਰ ਕੇ ਇਹ ਜਾਣਕਾਰੀ ਦਿੱਤੀ। ਬਿਆਨ ਵਿਚ ਕਿਹਾ ਗਿਆ ਹੈ ਕਿ ਰਾਊਂਡ ਗਲਾਸ ਸਪੋਰਟਸ ਪ੍ਰਾ. ਲਿ. ਦੇ ਨਾਲ ਕਰਾਰੇ ਅਨੁਸਾਰ ਮਿਨਰਵਾ ਪੰਜਾਬ ਐੱਫ. ਸੀ. ਨੂੰ ਹੁਣ 'ਪੰਜਾਬ ਫੁੱਟਬਾਲ ਕਲੱਬ' ਦੇ ਨਾਂ ਨਾਲ ਜਾਣਿਆ ਜਾਵੇਗਾ।