ਜਾਣੋ ਉਸ ਰੌਚਕ ਕਿੱਸੇ ਬਾਰੇ ਜਿਸ ਤੋਂ ਬਾਅਦ ‘ਫ਼ਲਾਇੰਗ ਸਿੱਖ’ ਕਹੇ ਜਾਣ ਲੱਗੇ ਮਿਲਖਾ ਸਿੰਘ
Saturday, Jun 19, 2021 - 12:31 PM (IST)
ਸਪੋਰਟਸ ਡੈਸਕ— ਐਥਲੈਟਿਕਸ ’ਚ ਭਾਰਤ ਦਾ ਪਰਚਮ ਲਹਿਰਾਉਣ ਵਾਲੇ ਮਿਲਖਾ ਸਿੰਘ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਹਨ। ਭਾਰਤ ਦੇ ਮਹਾਨ ਫ਼ਰਾਟਾ ਦੌੜਾਕ ਮਿਲਖਾ ਸਿੰਘ ਦਾ ਇਕ ਮਹੀਨੇ ਤਕ ਕੋਰੋਨਾ ਮਹਾਮਾਰੀ ਦੇ ਇਨਫ਼ੈਕਸ਼ਨ ਦੇ ਬਾਅਦ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ। ਪਦਮਸ਼੍ਰੀ ਮਿਲਖਾ ਸਿੰਘ 91 ਸਾਲ ਦੇ ਸਨ। ਉਨ੍ਹਾਂ ਦੇ ਪਰਿਵਾਰ ’ਚ ਉਨ੍ਹਾਂ ਦਾ ਪੁੱਤਰ ਗੋਲਫ਼ਰ ਜੀਵ ਮਿਲਖਾ ਸਿੰਘ ਤੇ ਤਿੰਨ ਧੀਆਂ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਤੇ ਭਾਰਤੀ ਵਾਲੀਬਾਲ ਟੀਮ ਦੀ ਸਾਬਕਾ ਕਪਤਾਨ ਨਿਰਮਲ ਕੌਰ ਨੇ ਵੀ ਕੋਰੋਨਾ ਇਨਫ਼ੈਕਸਨ ਕਾਰਨ ਦਮ ਤੋੜ ਦਿੱਤਾ ਸੀ।
ਇਹ ਵੀ ਪੜ੍ਹੋ : ENGW vs INDW : ਸ਼ੇਫਾਲੀ ਨੇ ਫਿਰ ਸੰਭਾਲਿਆ ਮੋਰਚਾ
ਮਿਲਖਾ ਸਿੰਘ ‘ਫ਼ਲਾਇੰਗ ਸਿੱਖ’ ਦੇ ਨਾਂ ਤੋਂ ਮਸ਼ਹੂਰ ਰਹੇ। ਉਨ੍ਹਾਂ ਦੇ ਇਸ ਨਾਂ ਦੇ ਪਿੱਛੇ ਇਕ ਬੇਹੱਦ ਦਿਲਚਸਪ ਕਿੱਸਾ ਹੈ। 1960 ’ਚ ਮਿਲਖਾ ਸਿੰਘ ਨੂੰ ਪਾਕਿਸਤਾਨ ਇੰਟਰਨੈਸਨਲ ਐਥਲੀਟ ਪ੍ਰਤੀਯੋਗਿਤਾ ’ਚ ਹਿੱਸਾ ਲੈਣ ਦਾ ਸੱਦਾ ਦਿੱਤਾ ਗਿਆ। ਉਸ ਸਮੇਂ ਪਾਕਿਸਤਾਨ ’ਚ ਅਬਦੁਲ ਖਾਲਿਕ ਦੀ ਤੂਤੀ ਬੋਲਦੀ ਸੀ ਤੇ ਉੱਥੇ ਉਹ ਸਭ ਤੋਂ ਤੇਜ਼ ਦੌੜਾਕ ਸਨ। ਪ੍ਰਤੀਯੋਗਤਾ ਦੇ ਦੌਰਾਨ ਲਗਭਗ 60000 ਪਾਕਿਸਤਾਨ ਪ੍ਰਸ਼ੰਸਕ ਅਬਦੁਲ ਖਾਲਿਕ ਦਾ ਜੋਸ਼ ਵਧਾ ਰਹੇ ਸਨ ਪਰ ਮਿਲਖਾ ਸਿੰਘ ਦੀ ਰਫ਼ਤਾਰ ਦੇ ਅੱਗੇ ਅਬਦੁਲ ਖਾਲਿਕ ਟਿਕ ਨਾ ਸਕੇ। ਮਿਲਖਾ ਸਿੰਘ ਦੀ ਜਿੱਤ ਦੇ ਬਾਅਦ ਪਾਕਿਸਤਾਨ ਦੇ ਉਸ ਸਮੇਂ ਦੇ ਰਾਸਟਰਪਤੀ ਫ਼ੀਲਡ ਮਾਰਸ਼ਲ ਅਯੂਬ ਖ਼ਾਨ ਨੇ ਉਨ੍ਹਾਂ ਨੂੰ ‘ਫ਼ਲਾਇੰਗ ਸਿੱਖ’ ਦਾ ਨਾਂ ਦਿੱਤਾ। ਇਸ ਤੋਂ ਬਾਅਦ ਉਹ ਫਲਾਇੰਗ ਸਿੱਖ ਦੇ ਨਾਂ ਨਾਲ ਮਸ਼ਹੂਰ ਹੋ ਗਏ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।