ਮਿਲਾਨ ਨੇ ਮਾਨਚੈਸਟਰ ਯੂਨਾਈਟਿਡ ਨਾਲ ਡਰਾਅ ਖੇਡਿਆ, ਆਰਸਨੈੱਲ ਜਿੱਤਿਆ

Friday, Mar 12, 2021 - 08:56 PM (IST)

ਬਰਲਿਨ– ਏ. ਸੀ. ਮਿਲਾਨ ਦੇ ਡਿਫੈਂਡਰ ਸਾਈਮਨ ਜਾਰ ਨੇ ਇੰਜਰੀ ਟਾਈਮ ਵਿਚ ਗੋਲ ਕੀਤਾ, ਜਿਸ ਨਾਲ ਉਸਦੀ ਟੀਮ ਮਾਨਚੈਸਟਰ ਯੂਨਾਈਟਿਡ ਨੂੰ ਯੂਰੋਪਾ ਲੀਗ ਫੁੱਟਬਾਲ ਟੂਰਨਾਮੈਂਟ ਦੇ ਆਖਰੀ-16 ਦੇ ਪਹਿਲੇ ਗੇੜ ਵਿਚ 1-1 ਨਾਲ ਬਰਾਬਰੀ ’ਤੇ ਰੋਕਣ ਵਿਚ ਸਫਲ ਰਹੀ। ਮਿਲਾਨ ਨੂੰ 92ਵੇਂ ਮਿੰਟ ਵਿਚ ਕਾਰਨਰ ਮਿਲਿਆ, ਜਿਸ ’ਤੇ ਯੂਨਾਈਟਿਡ ਦਾ ਫੁੱਲਬੈਕ ਚੰਗਾ ਨਹੀਂ ਸੀ, ਜਿਸਦਾ ਫਾਇਦਾ ਚੁੱਕ ਕੇ ਸਾਈਮਨ ਨੇ ਗੋਲ ਕੀਤਾ। ਇਸ ਤੋਂ ਪਹਿਲਾਂ 18 ਸਾਲਾ ਅਮਾਦ ਡਿਆਲੋ ਨੇ ਬਦਲਵੇਂ ਖਿਡਾਰੀ ਦੇ ਰੂਪ ਵਿਚ ਉਤਰਨ ਦੇ ਪੰਜ ਮਿੰਟ ਬਾਅਦ ਹੀ ਯੂਰੋਪਾ ਲੀਗ ਵਿਚ ਆਪਣਾ ਪਹਿਲਾ ਗੋਲ ਕਰਕੇ ਯੂਨਾਈਟਿਡ ਨੂੰ ਬੜ੍ਹਤ ਦਿਵਾਈ ਸੀ। ਇਸ ਵਿਚਾਲੇ ਰੋਮਾ, ਟੋਟੇਨਹੈਮ ਤੇ ਆਰਸਨੈੱਲ ਨੇ ਆਸਾਨ ਜਿੱਤ ਦਰਜ ਕਰਕੇ ਕੁਆਰਟਰ ਫਾਈਨਲ ਵੱਲ ਮਜ਼ਬੂਤ ਕਦਮ ਵਧਾਏ। ਟੋਟੇਨਹੈਮ ਨੇ ਹੈਰੀ ਕੇਨ ਦੇ ਦੋ ਗੋਲਾਂ ਦੀ ਮਦਦ ਨਾਲ ਦਿਨਾਮੋ ਜਗਰੇਬ ’ਤੇ 2-0 ਨਾਲ ਜਿੱਤ ਦਰਜ ਕੀਤੀ।

PunjabKesari

ਇਹ ਖ਼ਬਰ ਪੜ੍ਹੋ- ਦੱ. ਅਫਰੀਕਾ ਨੇ ਤੀਜੇ ਵਨ ਡੇ ’ਚ ਭਾਰਤੀ ਮਹਿਲਾ ਟੀਮ ਨੂੰ 6 ਦੌੜਾਂ ਨਾਲ ਹਰਾਇਆ


ਆਰਸਨੈੱਲ ਨੇ ਯੂਨਾਨ ਵਿਚ ਓਲੰਪਿਆਕੋਸ ਨੂੰ ਆਸਾਨੀ ਨਾਲ 3-1 ਨਾਲ ਹਰਾ ਕੇ ਕੁਆਰਟਰ ਫਾਈਨਲ ਵਿਚ ਪਹੁੰਚਣ ਦੀਆਂ ਉਮੀਦਾਂ ਨੂੰ ਮਜ਼ਬੂਤ ਕੀਤਾ। ਆਰਨਸੈੱਲ ਵਲੋਂ ਮਾਰਟਿਨ ਓਡੇਗਾਰਡ, ਮੁਹੰਮਦ ਇਲਨੇਨੀ ਤੇ ਗੈਬ੍ਰੀਏਲ ਨੇ ਗੋਲ ਕੀਤੇ ਜਦਕਿ ਹਾਰੀ ਟੀਮ ਵਲੋਂ ਇਕਲੌਤਾ ਗੋਲ ਯੂਸਫ ਅਲ ਅਰਬੀ ਨੇ ਕੀਤਾ। ਹੋਰਨਾਂ ਮੈਚਾਂ ਵਿਚ ਸਪੈਨਿਸ਼ ਟੀਮ ਵਿਲਲਾਰੀਆਲ ਨੇ ਡਾਯਨਮੋ ਕੀਵ ਨੂੰ 2-0 ਨਾਲ ਤੇ ਇਟਲੀ ਦੀ ਟੀਮ ਰੋਮਾ ਨੇ ਸ਼ਖਤਾਰ ਡੋਨੇਸਕ ਨੂੰ 3-0 ਨਾਲ ਹਰਾਇਆ।

ਇਹ ਖ਼ਬਰ ਪੜ੍ਹੋ- IND v ENG : ਭਾਰਤ ਨੇ ਇੰਗਲੈਂਡ ਨੂੰ ਦਿੱਤਾ 125 ਦੌੜਾਂ ਦਾ ਟੀਚਾ

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News