ਰੇਬਿਕ ਦੀ ਹੈਟ੍ਰਿਕ ਨਾਲ ਮਿਲਾਨ ਨੇ ਟੋਰਿਨੋ ਨੂੰ 7-0 ਨਾਲ ਹਰਾਇਆ

Thursday, May 13, 2021 - 09:59 PM (IST)

ਰੇਬਿਕ ਦੀ ਹੈਟ੍ਰਿਕ ਨਾਲ ਮਿਲਾਨ ਨੇ ਟੋਰਿਨੋ ਨੂੰ 7-0 ਨਾਲ ਹਰਾਇਆ

ਮਿਲਾਨ– ਏਂਟੇ ਰੇਬਿਕ ਦੀ 12ਵੇਂ ਮਿੰਟ ਦੇ ਅੰਦਰ ਬਣਾਈ ਗਈ ਹੈਟ੍ਰਿਕ ਦੀ ਮਦਦ ਨਾਲ ਏ. ਸੀ. ਮਿਲਾਨ ਨੇ ਇਟਲੀ ਦੀ ਚੋਟੀ ਦੀ ਘਰੇਲੂ ਫੁੱਟਬਾਲ ਲੀਗ ਸਿਰੀ-ਏ ਵਿਚ ਟੋਰਿਨੋ ਨੂੰ 7-0 ਨਾਲ ਹਰਾ ਕੇ ਚੈਂਪੀਅਨਸ ਲੀਗ ਲਈ ਕੁਆਲੀਫਾਈ ਕਰਨ ਦੀਆਂ ਉਮੀਦਾਂ ਨੂੰ ਜਿਊਂਦਾ ਰੱਖਿਆ। ਰੇਬਿਕ ਦੀ ਹੈਟ੍ਰਿਕ ਤੋਂ ਇਲਾਵਾ ਥੇਓ ਹੇਨਾਰੰਡੇਜ ਨੇ ਵੀ ਟੀਮ ਲਈ ਦੋ ਗੋਲ ਕੀਤੇ। ਇਸ ਜਿੱਤ ਨਾਲ ਮਿਲਾਨ ਦੀ ਟੀਮ ਅੰਕ ਸੂਚੀ ਵਿਚ ਤੀਜੇ ਸਥਾਨ ’ਤੇ ਬਣੀ ਹੋਈ ਹੈ।

ਇਹ ਖ਼ਬਰ ਪੜ੍ਹੋ- ਟੈਸਟ ਰੈਂਕਿੰਗ ’ਚ ਭਾਰਤ 5ਵੇਂ ਸਾਲ ਚੋਟੀ ’ਤੇ, AUS ਪਹੁੰਚਿਆ ਇਸ ਸਥਾਨ 'ਤੇ

PunjabKesari
ਮਿਲਾਨ ਤੇ ਅਟਲਾਂਟਾ ਦੇ 36 ਮੈਚਾਂ ਵਿਚ ਇਕ ਬਰਾਬਰ 75-75 ਅੰਕ ਹਨ ਪਰ ਬਿਹਤਰ ਗੋਲ ਫਰਕ ਦੇ ਕਾਰਨ ਅਟਲਾਂਟਾ ਦੂਜੇ ਸਥਾਨ ’ਤੇ ਹੈ। ਅਟਲਾਂਟਾ ਨੇ ਇਕ ਹੋਰ ਮੁਕਾਬਲੇ ਵਿਚ ਬੇਨੇਵੇਂਟੋ ਨੂੰ 2-0 ਨਾਲ ਹਰਾਇਆ। ਅੰਕ ਸੂਚੀ ਵਿਚ ਪੰਜਵੇਂ ਸਥਾਨ ’ਤੇ ਕਾਬਜ਼ ਯੁਵੇਂਟਸ ਨੇ ਸਾਸੂਓਲੋ ਨੂੰ 3-1 ਨਾਲ ਹਰਾ ਦਿੱਤਾ। ਲੀਗ ਖਿਤਾਬ ਪੱਕਾ ਕਰ ਚੁੱਕੇ ਇੰਟਰ ਮਿਲਾਨ ਨੇ ਰੋਮਾ ਨੂੰ 3-1 ਤੇ ਗੇਨੋਆ ਨੇ ਬੋਲੋਗਨਾ ਨੂੰ 2-0 ਨਾਲ ਹਰਾਇਆ।

ਇਹ ਖ਼ਬਰ ਪੜ੍ਹੋ-  ਰਿਸ਼ਭ ਪੰਤ ਨੂੰ ਕੋਰੋਨਾ ਦੇ ਟੀਕੇ ਦੀ ਪਹਿਲੀ ਡੋਜ਼ ਲੱਗੀ

PunjabKesari
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News