RCB ''ਚ ਸ਼ਾਮਲ ਹੋਏ ਹੇਸਨ ਅਤੇ ਕੈਟਿਚ, ਮਿਲੀਆਂ ਇਹ ਜ਼ਿੰਮੇਵਾਰੀਆਂ

08/23/2019 5:29:49 PM

ਨਵੀਂ ਦਿੱਲੀ— ਇੰਡੀਅਨ ਪ੍ਰੀਮੀਅਰ ਲੀਗ ਦੀ ਫ੍ਰੈਂਚਾਈਜ਼ੀ ਟੀਮ ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਟੀਮ ਟੂਰਨਾਮੈਂਟ 'ਚ ਅਜੇ ਤਕ ਕੁਝ ਖਾਸ ਨਹੀਂ ਕਰ ਸਕੀ ਹੈ। ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਇਸ ਟੀਮ ਨੇ ਹੁਣ ਤਕ ਇਕ ਵੀ ਖਿਤਾਬ ਨਹੀਂ ਜਿੱਤਿਆ ਹੈ। ਆਰ. ਸੀ. ਬੀ. ਦੀ ਟੀਮ ਮੈਨੇਜਮੈਂਟ 'ਚ ਵੱਡਾ ਬਦਲਾਅ ਕੀਤਾ ਗਿਆ ਹੈ। ਗੇਂਦਬਾਜ਼ੀ ਕੋਚ ਆਸ਼ੀਸ਼ ਨਹਿਰਾ ਅਤੇ ਮੁੱਖ ਕੋਚ ਗੈਰੀ ਕਸਟਰਨ ਨੂੰ ਬਾਹਰ ਦਾ ਰਸਤਾ ਦਿਖਾਉਂਦੇ ਹੋਏ ਉਨ੍ਹਾਂ ਦਾ ਕਾਰਜਕਾਲ ਅੱਗੇ ਨਹੀਂ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ।
PunjabKesari
ਆਰ. ਸੀ. ਬੀ. ਨੇ ਨਿਊਜ਼ੀਲੈਂਡ ਦੇ ਸਾਬਕਾ ਕੋਚ ਮਾਈਕ ਹੇਸਨ ਨੂੰ ਡਾਇਰੈਕਟਰ ਆਫ ਕ੍ਰਿਕਟ ਆਪਰੇਸ਼ਨ ਅਤੇ ਸਾਬਕਾ ਆਸਟਰੇਲੀਆਈ ਬੱਲੇਬਾਜ਼ ਸਾਈਮਨ ਕੈਟਿਚ ਨੂੰ ਮੁੱਖ ਕੋਚ ਬਣਾਇਆ ਹੈ। ਆਈ. ਪੀ. ਐੱਲ. 2019 'ਚ ਕੋਹਲੀ ਦੀ ਕਪਤਾਨੀ ਵਾਲੀ ਆਰ. ਸੀ. ਬੀ. ਨੂੰ ਲਗਾਤਾਰ 6 ਮੁਕਾਬਲਿਆਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸੇ ਸੀਜ਼ਨ ਇਹ ਟੀਮ ਪੁਆਇੰਟਸ ਟੇਬਲ 'ਤੇ ਆਖਰੀ ਸਥਾਨ 'ਤੇ ਰਹੀ ਸੀ। ਟੂਰਨਾਮੈਂਟ 'ਚ ਖੇਡੇ ਗਏ 14 ਮੈਚਾਂ 'ਚੋਂ ਟੀਮ ਨੂੰ 8 'ਚ ਹਾਰ ਮਿਲੀ ਸੀ। ਇਕ ਮੈਚ ਮੀਂਹ ਕਾਰਨ ਬੇਨਤੀਜਾ ਰਿਹਾ ਸੀ। ਆਰ. ਸੀ. ਬੀ. ਦੇ ਚੇਅਰਮੈਨ ਸੰਜੀਵ ਚੂਰੀਵਾਲਾ ਨੇ ਦੱਸਿਆ, ''ਆਰ. ਸੀ. ਬੀ. ਇਸ ਟੂਰਨਾਮੈਂਟ ਦੀ ਸਭ ਤੋਂ ਭਰੋਸੇਮੰਦ ਟੀਮਾਂ 'ਚੋਂ ਇਕ ਰਹੀ ਹੈ ਅਤੇ ਟੂਰਨਾਮੈਂਟ 'ਚ ਬਿਹਤਰ ਖੇਡ ਦਿਖਾਉਣ ਵਾਲੀ ਫ੍ਰੈਂਚਾਈਜ਼ੀ ਟੀਮ ਰਹੀ ਹੈ। ਇਸ ਲਈ ਸਾਡੀ ਕੋਸ਼ਿਸ਼ ਰਹੀ ਹੈ ਖੇਡ ਦਾ ਚੰਗਾ ਮਾਹੌਲ ਤਿਆਰ ਕੀਤਾ ਜਾਵੇ ਅਤੇ ਹਰ ਖਿਡਾਰੀ ਆਪਣਾ ਸਰਵਸ੍ਰੇਸ਼ਠ ਦੇ ਸਕੇ। ਆਪਣੇ ਇਸ ਟੀਚੇ ਨੂੰ ਹੋਰ ਬਿਹਤਰ ਤਰੀਕੇ ਨਾਲ ਹਾਸਲ ਕਰਨ ਲਈ ਸਾਨੂੰ ਮਾਈਕ ਹੇਸਨ ਅਤੇ ਸਾਈਮਨ ਕੈਟਿਸ ਨੂੰ ਟੀਮ ਦੇ ਨਾਲ ਜੋੜਨ ਦਾ ਐਲਾਨ ਕਰਦੇ ਹੋਏ ਕਾਫੀ ਖੁਸ਼ੀ ਹੋ ਰਹੀ ਹੈ।''


Tarsem Singh

Content Editor

Related News