ਵਾਨ ਦੀ ਚਿਤਾਵਨੀ- ਭਾਰਤੀ ਟੀਮ ਵਰਲਡ ਕੱਪ ’ਚ ਖਾਮਿਆਜ਼ਾ ਭੁਗਤਣ ਲਈ ਰਹੇ ਤਿਆਰ
Saturday, Mar 27, 2021 - 07:07 PM (IST)
ਪੁਣੇ— ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਨੇ ਕਿਹਾ ਕਿ ਪਹਿਲਾਂ 40 ਓਵਰਾਂ ’ਚ ਰੱਖਿਆਤਮਕ ਖੇਡਣ ਤੇ ਬਾਅਦ ’ਚ ਤੇਜ਼ ਖੇਡਣ ਦਾ ਖ਼ਾਮਿਆਜ਼ਾ ਭਾਰਤ ਨੂੰ ਦੋ ਸਾਲ ਬਾਅਦ ਆਪਣੀ ਮੇਜ਼ਬਾਨੀ ’ਚ ਹੋਣ ਵਾਲੇ ਵਰਲਡ ਕੱਪ ’ਚ ਭੁਗਤਣਾ ਪੈ ਸਕਦਾ ਹੈ। ਭਾਰਤ ਨੇ ਹਮੇਸ਼ਾ ਤੋਂ ਹੀ ਆਖ਼ਰੀ 10 ਓਵਰਾਂ ’ਚ ਤੇਜ਼ੀ ਨਾਲ ਖੇਡਣ ਦੀ ਰਣਨੀਤੀ ਅਪਣਾਈ ਹੈ। ਕਈ ਵਾਰ ਇਹ ਕਾਰਗਰ ਸਾਬਤ ਹੁੰਦੀ ਹੈ ਪਰ ਹਮੇਸ਼ਾ ਨਹੀਂ। ਵਿਸ਼ਵ ਚੈਂਪੀਅਨ ਇੰਗਲੈਂਡ ਨੇ ਵਿਖਾ ਦਿੱਤਾ ਹੈ ਕਿ ਮਦਦਗਾਰ ਪਿੱਚ ’ਤੇ ਸ਼ੁਰੂ ਤੋਂ ਹੀ ਹਮਲਾਵਰ ਬੱਲੇਬਾਜ਼ੀ ਕਰਨਾ ਕਿੰਨੀ ਫ਼ਾਇਦੇਮੰਦ ਹੋ ਸਕਦੀ ਹੈ।
ਇਹ ਵੀ ਪੜ੍ਹੋ : ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਨਾ ਦੇ ਮੁਰੀਦ ਹੋਏ ਗਾਵਸਕਰ, ਦਿੱਤਾ ਇਹ ਵੱਡਾ ਬਿਆਨ
ਪਹਿਲੇ ਦੋ ਵਨ-ਡੇ ’ਚ ਭਾਰਤ ਨੇ ਹੌਲੀ ਸ਼ੁਰੂਆਤ ਦੇ ਬਾਅਦ ਆਖ਼ਰੀ 10 ਓਵਰਾਂ ’ਚ 112 ਤੇ 126 ਦੌੜਾਂ ਬਣਾਈਆਂ। ਵਾਨ ਦਾ ਮੰਨਣਾ ਹੈ ਕਿ ਵਿਰਾਟ ਕੋਹਲੀ ਅਤੇ ਉਸ ਦੀ ਟੀਮ ਸਪਾਟ ਪਿੱਚ ’ਤੇ 375 ਤੋਂ ਵੱਧ ਦੌੜਾਂ ਬਣਾ ਸਕਦੀ ਹੈ ਅਤੇ ਉਸ ਨੂੰ ਸ਼ੁਰੂ ਤੋਂ ਹੀ ਹਮਲਾਵਰ ਖੇਡ ਖੇਡਣੀ ਚਾਹੀਦੀ ਹੈ। ਇੰਗਲੈਂਡ ਦੀ ਇਹ ਰਣਨੀਤੀ ਰਹੀ ਹੈ।
ਇਹ ਵੀ ਪੜ੍ਹੋ : ਨਰਿੰਦਰ ਮੋਦੀ ਸਟੇਡੀਅਮ ’ਤੇ ਮੁੜ ਲੱਗਾ ਕੋਰੋਨਾ ਫੈਲਾਉਣ ਦਾ ਕਲੰਕ
ਜ਼ਿਕਰਯੋਗ ਹੈ ਕਿ ਦੂਜੇ ਵਨ-ਡੇ ਮੈਚ ਇੰਗਲੈਂਡ ਦੀ ਟੀਮ ਨੇ ਭਾਰਤ ਵੱਲੋਂ ਮਿਲੇ 337 ਦੌੜਾਂ ਦੇ ਟੀਚੇ ਨੂੰ 43.3 ਓਵਰ ’ਚ ਹੀ ਪੂਰਾ ਕਰ ਲਿਆ ਸੀ। ਭਾਰਤੀ ਟੀਮ ਦੇ ਬੱਲੇਬਾਜ਼ਾਂ ਨੇ 40 ਓਵਰਾਂ ਤਕ 4 ਤੋਂ ਉੱਪਰ ਦੇ ਰਨ ਰੇਟ ਨਾਲ ਦੌੜਾਂ ਬਣਾਈਆਂ। ਆਖ਼ਰੀ 10 ਓਵਰਾਂ ’ਚ ਭਾਰਤੀ ਬੱਲੇਬਾਜ਼ਾਂ ਨੇ ਦੌੜਾਂ ਬਣਾਈਆਂ ਪਰ ਇਹ ਦੌੜਾਂ ਟੀਮ ਦੇ ਕੰਮ ਨਾ ਆ ਸਕੀਆਂ ਤੇ ਭਾਰਤ ਇਹ ਮੈਚ ਹਾਰ ਗਿਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।