4 ਕਰੋੜ 60 ਲੱਖ ਦੀ ਵਿਕੀ ਬਾਸਕਟਬਾਲ ਦੇ ਦਿੱਗਜ਼ ਖਿਡਾਰੀ ਦੀ ਇਹ ਖ਼ਾਸ ਚੀਜ਼, ਵੇਖ ਤੁਸੀਂ ਵੀ ਹੋ ਜਾਵੋਗੇ ਹੈਰਾਨ

08/24/2020 5:37:40 PM

ਸਪੋਰਟਸ ਡੈਸਕ– ਬਾਸਕਟਬਾਲ ਦੇ ਮਹਾਨ ਖਿਡਾਰੀ ਮਾਈਕਲ ਜੋਰਡਨ (Michael Jordan) ਦੇ ਮੈਚ ’ਚ ਪਹਿਨੇ ਗਏ ਬੂਟ 6 ਲੱਖ 15 ਹਜ਼ਾਰ ਡਾਲਰ (ਕਰੀਬ 4 ਕਰੋੜ 60 ਲੱਖ ਰੁਪਏ) ਦੇ ਵਿਕੇ ਹਨ। ਕ੍ਰਿਸਟੀ ਆਕਸ਼ਨ ਨੇ ਵੀਰਵਾਰ ਨੂੰ ਇਹ ਖ਼ਬਰ ਦਿੱਤੀ ਹੈ। ਕੁਝ ਮਹੀਨਿਆਂ ਪਹਿਲਾਂ ਹੀ ਇਸ ਬਾਸਕਟਬਾਲ ਸਟਾਰ ਦੇ ਬੂਟ ਰਿਕਾਰਡ ਕੀਮਤ ’ਤੇ ਵਿਕੇ ਸਨ ਜਿਸ ਨੇ ਇਸ ਨਿਲਾਮੀ ਦੇ ਰਿਕਾਰਡ ਨੂੰ ਤੋੜ ਦਿੱਤਾ। 

PunjabKesari

ਇਹ ਸਨੀਕਰਜ਼ ਏਅਰ ਜੋਰਡਨ 1 ਦੇ ਹਨ ਜੋ ਐੱਨ.ਬੀ.ਏ. ਮੈਗਾਸਟਾਰ ਨੇ 1985 ਦੇ ਇਕ ਪ੍ਰਦਰਸ਼ਨੀ ਮੈਚ ’ਚ ਪਹਿਨੇ ਸਨ। ਇਹ ਮੈਚ ਇਟਲੀ ’ਚ ਖੇਡਿਆ ਗਿਆ ਸੀ। ਇਸ ਮੈਚ ’ਚ ਜੋਰਡਨ ਨੇ ਗੇਂਦ ਨੂੰ ਇੰਨੀ ਜ਼ੋਰ ਨਾਲ ਪਟਕਿਆ ਸੀ ਕਿ ਬੈਕਬੋਰਡ ਦਾ ਸ਼ੀਸ਼ਾ ਟੁੱਟ ਗਿਆ ਸੀ। 

PunjabKesari

ਕ੍ਰਿਸਟੀ ’ਚ ਹੈਂਡ ਬੈਗ ਅਤੇ ਸਨੀਕਰਜ਼ ਸੇਲਸ ਦੇ ਹੈੱਡ ਕੈਟਲੀਨ ਡੋਨੋਵਨ ਨੇ ਕਿਹਾ ਕਿ ਇਹ ਅਸਲੀ ਬੂਟ ਹਨ ਅਤੇ ਨਾਲ ਹੀ ਬੂਟ ’ਚ ਬੈਕਬੋਰਡ ਦਾ ਸ਼ੀਸ਼ੇ ਦਾ ਅਸਲੀ ਟੁਕੜਾ ਵੀ। ਜੋਰਡਨ ਨੇ 13.5 ਸਾਈਜ਼ ਦੇ ਬੂਟ ਪਹਿਨ ਕੇ ਕੁਲ 30 ਅੰਕ ਪ੍ਰਾਪਤ ਕੀਤੇ ਸਨ। ਲਾਲ ਅਤੇ ਕਾਲੇ ਰੰਗ ਦੇ ਇਹ ਬੂਟ ਸ਼ਿਕਾਗੋ ਬੁੱਲਸ ਦੀ ਉਨ੍ਹਾਂ ਦੀ ਟੀਮ ਦੇ ਹੀ ਹਨ। 

ਮਈ ’ਚ ਜੋਰਡਨ 1 ਦੇ ਬੂਟ ਕਰੀਬ 5 ਲੱਖ 60 ਹਜ਼ਾਰ ਡਾਲਰ ’ਚ ਵਿਕੇ ਸਨ। ਨਵੀਂ ਨਿਲਾਮੀ ’ਚ ਹਾਲਾਂਕਿ ਉਮੀਦ ਤੋਂ ਘੱਟ ਰਕਮ ਜੁਟਾਈ ਗਈ। ਪ੍ਰਬੰਧਕਾਂ ਨੂੰ ਉਮੀਦ ਸੀ ਕਿ ਇਸ ਵਿਚ 6 ਲੱਖ 50 ਹਜ਼ਾਰ ਤੋਂ ਲੈ ਕੇ 8 ਲੱਖ 50 ਹਜ਼ਾਰ ਡਾਲਰ ਤਕ ਦੀ ਰਕਮ ਮਿਲ ਜਾਵੇਗੀ ਪਰ ਅਜਿਹਾ ਨਹੀਂ ਹੋਇਆ। 


Rakesh

Content Editor

Related News