ਮਿਆਮੀ ਓਪਨ : ਸਕਾਰੀ ਨੇ ਓਸਾਕਾ ਦੇ 23 ਮੈਚਾਂ ਦੀ ਜੇਤੂ ਮੁਹਿੰਮ ਨੂੰ ਰੋਕਿਆ

Thursday, Apr 01, 2021 - 08:56 PM (IST)

ਮਿਆਮੀ ਓਪਨ : ਸਕਾਰੀ ਨੇ ਓਸਾਕਾ ਦੇ 23 ਮੈਚਾਂ ਦੀ ਜੇਤੂ ਮੁਹਿੰਮ ਨੂੰ ਰੋਕਿਆ

ਮਿਆਮੀ- ਮਾਰੀਆ ਸਕਾਰੀ ਨੇ ਆਸਟਰੇਲੀਆਈ ਓਪਨ ਚੈਂਪੀਅਨ ਨਾਓਮੀ ਓਸਾਕਾ ਦੀ 23 ਮੈਚਾਂ ਤੋਂ ਚੱਲੀ ਆ ਰਹੀ ਅਜੇਤੂ ਮੁਹਿੰਮ ’ਤੇ ਰੋਕ ਲਾ ਕੇ ਇੱਥੇ ਮਿਆਮੀ ਓਪਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ।

ਇਹ ਖਬਰ ਪੜ੍ਹੋ- NZ v BAN : ਤੀਜਾ ਟੀ20 ਜਿੱਤ ਕੇ ਨਿਊਜ਼ੀਲੈਂਡ ਨੇ ਕੀਤਾ 3-0 ਨਾਲ ਕਲੀਨ ਸਵੀਪ


ਯੂਨਾਨ ਦੀ 23ਵਾਂ ਦਰਜਾ ਪ੍ਰਾਪਤ ਸਕਾਰੀ ਨੇ ਵਿਸ਼ਵ ਵਿਚ ਨੰਬਰ-2 ਓਸਾਕਾ ਨੂੰ ਆਸਾਨੀ ਨਾਲ 6-0, 6-4 ਨਾਲ ਹਰਾਇਆ। ਜਾਪਾਨੀ ਖਿਡਾਰਨ ਓਸਾਕਾ ਦੀ ਫਰਵਰੀ 2020 ਤੋਂ ਬਾਅਦ ਤੋਂ ਇਹ ਪਹਿਲੀ ਹਾਰ ਹੈ। ਇਸ ਨਾਲ ਉਸਦੀ ਐਸ਼ਲੇ ਬਾਰਟੀ ਦੀ ਜਗ੍ਹਾ ਫਿਰ ਤੋਂ ਨੰਬਰ ਇਕ ਬਣਨ ਦੀ ਸੰਭਾਵਨਾ ਵੀ ਖਤਮ ਹੋ ਗਈ ਹੈ। ਬਾਰਟੀ ਪਹਿਲੇ ਹੀ ਸੈਮੀਫਾਈਨਲ ਵਿਚ ਜਗ੍ਹਾ ਬਣਾ ਚੁੱਕੀ ਹੈ। ਸਕਾਰੀ ਦਾ ਅਗਲਾ ਮੁਕਾਬਲਾ ਕੈਨੇਡਾ ਦੀ 8ਵਾਂ ਦਰਜਾ ਪ੍ਰਾਪਤ ਬਿਆਂਕਾ ਆਂਦ੍ਰੇਸਕੂ ਨਾਲ ਹੋਵੇਗਾ, ਜਿਸ ਨੇ ਸਾਰਾ ਸੋਰਿਬੇਸ ਟੋਰਮੋ ਨੂੰ 6-4, 3-6, 6-3 ਨਾਲ ਹਰਾਇਆ।

ਇਹ ਖਬਰ ਪੜ੍ਹੋ- IPL ’ਚ ਭਾਰਤੀ ਹਾਲਾਤ ’ਚ ਖੇਡਣ ਦਾ ਇੰਗਲੈਂਡ ਨੂੰ ਲਾਭ ਮਿਲੇਗਾ : ਸਟੋਕਸ


ਮਹਿਲਾ ਸਿੰਗਲਜ਼ ਦੇ ਇਕ ਹੋਰ ਸੈਮੀਫਾਈਨਲ ਵਿਚ ਬਾਰਟੀ ਤੇ ਏਲੀਨਾ ਸਵਿਤੋਲੀਨਾ ਵਿਚਾਲੇ ਖੇਡਿਆ ਜਾਵੇਗਾ। ਇਸ ਵਿਚਾਲੇ ਪੁਰਸ਼ ਸਿੰਗਲਜ਼ ਵਿਚ ਇਟਲੀ ਦੇ 19 ਸਾਲਾ ਯਾਨਿਕ ਸਿਨਰ ਨੇ 32ਵਾਂ ਦਰਜਾ ਪ੍ਰਾਪਤ ਅਲੈਕਸਾਂਦ੍ਰ ਬੁਬਲਿਕ ਨੂੰ 7-6 (5), 6-4 ਨਾਲ ਹਰਾ ਕੇ ਪਹਿਲੀ ਵਾਰ ਏ. ਟੀ. ਪੀ. ਟੂਰ ਦੇ ਚੋਟੀ ਪੱਧਰ ਦੇ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News