ਇਗਾ ਸਵੀਆਤੇਕ ਨੇ ਮਿਆਮੀ ਓਪਨ ਦੇ ਮਹਿਲਾ ਵਰਗ ਦਾ ਖ਼ਿਤਾਬ ਜਿੱਤਿਆ
Sunday, Apr 03, 2022 - 02:36 PM (IST)
ਮਿਆਮੀ- ਇਗਾ ਸਵੀਆਤੇਕ ਨੇ ਸਾਲ 2022 'ਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰਖਦੇ ਹੋਏ ਮਿਆਮੀ ਓਪਨ ਦੇ ਫਾਈਨਲ 'ਚ ਨਾਓਮੀ ਓਸਾਕਾ ਨੂੰ 6-4, 6-0 ਨਾਲ ਹਰਾ ਕੇ ਮਹਿਲਾ ਵਰਗ ਦਾ ਖ਼ਿਤਾਬ ਜਿੱਤਿਆ ਤੇ ਆਪਣੀ ਜੇਤੂ ਮੁਹਿੰਮ ਨੂੰ 17 ਮੈਚ ਤਕ ਪਹੁੰਚਾਈ। ਸਵੀਆਤੇਕ ਸੋਮਵਾਰ ਨੂੰ ਜਾਰੀ ਹੋਣ ਵਾਲੀ ਮਹਿਲਾ ਰੈਂਕਿੰਗ 'ਚ ਐਸ਼ ਬਾਰਟੀ ਦੀ ਜਗ੍ਹਾ ਚੋਟੀ 'ਤੇ ਕਾਬਜ ਹੋ ਜਾਵੇਗੀ।
ਇਹ ਵੀ ਪੜ੍ਹੋ : ਆਸਟਰੇਲੀਆ ਨੇ ਇੰਗਲੈਂਡ ਨੂੰ 71 ਦੌੜਾਂ ਨਾਲ ਹਰਾ ਕੇ ਜਿੱਤਿਆ ਮਹਿਲਾ ਵਿਸ਼ਵ ਕੱਪ
ਆਸਟਰੇਲੀਆਈ ਓਪਨ ਚੈਂਪੀਅਨ ਬਾਰਟੀ ਨੇ ਪਿਛਲੇ ਮਹੀਨੇ ਸੰਨਿਆਸ ਲਿਆ ਸੀ। ਪੋਲੈਂਡ ਦੀ ਸਵੀਆਤੇਕ ਨੇ ਪਹਿਲੇ ਸੈੱਟ 'ਚ ਓਸਾਕਾ ਦੀ ਸਰਵਿਸ ਤੋੜ ਕੇ 3-2 ਦੀ ਬੜ੍ਹਤ ਬਣਾਈ ਤੇ 52 ਮਿੰਟ 'ਚ ਇਹ ਸੈੱਟ ਆਪਣੇ ਨਾਂ ਕੀਤਾ।
ਇਹ ਵੀ ਪੜ੍ਹੋ : FIH ਪ੍ਰੋ ਲੀਗ : ਭਾਰਤ ਹੁਣ ਜਰਮਨੀ ਦੇ ਖ਼ਿਲਾਫ਼ 'ਡਬਲ ਹੈਡਰ' 14-15 ਅਪ੍ਰੈਲ ਨੂੰ ਖੇਡੇਗਾ
ਓਸਾਕਾ ਨੇ ਪਹਿਲੇ ਸੈੱਟ 'ਚ ਚੁਣੌਤੀ ਪੇਸ਼ ਕੀਤੀ ਪਰ ਦੂਜਾ ਸੈੱਟ ਪੂਰੀ ਤਰ੍ਹਾਂ ਨਾਲ ਵੱਖ ਸੀ ਜਿਸ 'ਚ ਸਵੀਆਤੇਕ ਦਾ ਦਬਦਬਾ ਰਿਹਾ। ਉਨ੍ਹਾਂ ਨੇ ਲਗਾਤਾਰ ਨੌਵੇਂ ਮੈਚ 'ਚ ਸਿੱਧੇ ਸੈੱਟਾਂ 'ਚ ਜਿੱਤ ਦਰਜ ਕੀਤੀ। ਸਵੀਆਤੇਕ ਦਾ ਇਹ ਸਾਲ 2022 'ਚ ਤੀਜਾ ਖ਼ਿਤਾਬ ਹੈ। ਉਹ ਫ੍ਰੈਂਚ ਓਪਨ 2020 ਤੋਂ ਲੈ ਕੇ ਹੁਣ ਤਕ 6 ਵਾਰ ਫਾਈਨਲ 'ਚ ਪੁੱਜੀ ਤੇ ਸਾਰਿਆਂ ਮੁਕਾਬਲਿਆਂ 'ਚ ਜਿੱਤ ਦਰਜ ਕਰਨ 'ਚ ਸਫਲ ਰਹੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।