MI vs RCB: ਨੇਹਾਲ ਵਢੇਰਾ ਨੇ ਜੜਿਆ ਛੱਕਾ, ਬਾਊਂਡਰੀ ਦੇ ਬਾਹਰ ਖੜ੍ਹੀ ਕਾਰ 'ਤੇ ਪਿਆ ਡੈਂਟ (ਵੀਡੀਓ)
Thursday, May 11, 2023 - 01:57 PM (IST)
ਮੁੰਬਈ : ਆਈ.ਪੀ.ਐੱਲ. ਦੇ 16ਵੇਂ ਸੀਜ਼ਨ ਵਿੱਚ 9 ਮਈ ਦੀ ਰਾਤ ਨੂੰ ਰਾਇਲ ਚੈਂਲੇਜ਼ਰਜ਼ ਬੈਂਗਲੁਰੂ ਖ਼ਿਲਾਫ਼ ਖੇਡੇ ਗਏ ਮੈਚ ਵਿੱਚ ਮੁੰਬਈ ਇੰਡੀਅਨਜ਼ ਨੇ ਸੂਰਿਆਕੁਮਾਰ ਯਾਦਵ (35 ਗੇਂਦਾਂ 'ਤੇ 83 ਦੌੜਾਂ) ਅਤੇ ਨੇਹਾਲ ਵਢੇਰਾ (34 ਗੇਂਦਾਂ 'ਤੇ 52 ਦੌੜਾਂ) ਦੀ ਧਮਾਕੇਦਾਰ ਅਰਧ ਸੈਂਕੜਿਆਂ ਦੀ ਪਾਰੀ ਨਾਲ ਆਰ.ਸੀ.ਬੀ. ਨੂੰ 6 ਵਿਕਟਾਂ ਨਾਲ ਹਰਾਇਆ। ਇਸ ਦੌਰਾਨ ਵਢੇਰਾ ਦੇ ਬੱਲੇ 'ਚੋਂ ਨਿਕਲੇ ਛੱਕੇ ਨੇ ਸਟੇਡੀਅਮ ਦੀ ਬਾਊਂਡਰੀ ਲਾਈਨ ਦੇ ਬਾਹਰ ਖੜ੍ਹੀ ਇਕ ਕਾਰ ਨੂੰ ਡੈਂਟ ਪਾ ਦਿੱਤਾ। ਹਾਲਾਂਕਿ ਇਸ ਨਾਲ ਨੁਕਸਾਨ ਨਹੀਂ ਹੋਇਆ ਸਗੋਂ ਫਾਇਦਾ ਹੀ ਹੋਇਆ।
Nehal wadhera ne to nuksan kara dia #MIvRCB #SuryakumarYadav #ViratKohli #MumbaiIndinas #RCBvMI #viralvideo #IPL2023 pic.twitter.com/ZQVhB3Ay4T
— Ankit tiwari (@HrishabhTiwari7) May 9, 2023
ਦਰਅਸਲ ਮੁੰਬਈ ਨੇ 11ਵੇਂ ਓਵਰ ਵਿਚ ਗੇਂਦਬਾਜ਼ੀ ਲਈ ਵਨਿੰਦੂ ਹਸਾਰੰਗਾ ਨੂੰ ਮੈਦਾਨ 'ਤੇ ਉਤਾਰਿਆ। ਇਸ ਦੌਰਾਨ 22 ਸਾਲਾ ਵਢੇਰਾ ਨੇ ਪਹਿਲੀ ਹੀ ਗੇਂਦ 'ਤੇ ਸਿੰਗਲ ਲੈ ਕੇ ਸੂਰਿਆ ਨੂੰ ਸਟ੍ਰਾਈਕ ਦਿੱਤੀ। ਸੂਰਿਆਕੁਮਾਰ ਯਾਦਵ ਨੇ ਛੱਕਾ ਲਗਾ ਕੇ ਅਰਧ ਸੈਂਕੜੇ ਦੀ ਸਾਂਝੇਦਾਰੀ ਪੂਰੀ ਕੀਤੀ ਅਤੇ ਫਿਰ ਨੇਹਾਲ ਨੂੰ ਸਟ੍ਰਾਈਕ ਸੌਂਪੀ, ਜਿਸ 'ਤੇ ਨੇਹਾਲ ਨੇ ਇੱਕ ਛੱਕਾ ਜੜਿਆ ਜੋ ਬਾਊਂਡਰੀ ਦੇ ਬਾਹਰ ਖੜ੍ਹੀ ਕਾਰ 'ਤੇ ਵੱਜਾ। ਇਹ ਸ਼ਾਟ ਇੰਨੀ ਜ਼ਬਰਦਸਤ ਸੀ ਕਿ ਕਾਰ 'ਤੇ ਡੈਂਟ ਪੈ ਗਿਆ। ਨੇਹਲ ਦਾ ਸ਼ਾਟ ਲੱਗਣ ਕਾਰਨ ਕਾਰ 'ਤੇ ਡੈਂਟ ਪੈਣ ਮਗਰੋਂ ਟਾਟਾ ਹੁਣ 5 ਲੱਖ ਰੁਪਏ ਦਾਨ ਕਰੇਗਾ। ਇਸ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਮੁੱਖ ਸਪਾਂਸਰ ਟਾਟਾ ਟਿਆਗੋ ਈਵੀ ਨੇ ਐਲਾਨ ਕੀਤਾ ਸੀ ਕਿ ਜੇਕਰ ਗੇਂਦ ਕਾਰ ਨਾਲ ਲੱਗਦੀ ਹੈ ਤਾਂ ਉਹ 5 ਲੱਖ ਰੁਪਏ ਦਾਨ ਦੇਵੇਗਾ ਅਤੇ ਇਨ੍ਹਾਂ ਪੈਸਿਆਂ ਦੀ ਵਰਤੋਂ ਕਰਨਾਟਕ ਵਿੱਚ ਕੌਫੀ ਦੇ ਬਾਗਾਂ ਦੀ ਜੈਵ ਵਿਭਿੰਨਤਾ ਨੂੰ ਵਧਾਉਣ ਵਿੱਚ ਮਦਦ ਲਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਪਹਿਲਵਾਨਾਂ ਦੀ ਬ੍ਰਿਜ ਭੂਸ਼ਣ ਨੂੰ ਚੁਣੌਤੀ, ਜੇਕਰ ਬੇਕਸੂਰ ਹੋ ਤਾਂ ਨਾਰਕੋ ਟੈਸਟ ਕਰਵਾਓ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।