MI vs KKR : ਆਖ਼ਰ ਹੈਟ੍ਰਿਕ ਤੋਂ ਕਿਵੇਂ ਖੁੰਝ ਗਏ ਜਸਪ੍ਰੀਤ ਬੁਮਰਾਹ, ਖ਼ੁਦ ਦੱਸੀ ਵਜ੍ਹਾ
Tuesday, May 10, 2022 - 05:16 PM (IST)
ਸਪੋਰਟਸ ਡੈਸਕ- ਮੁੰਬਈ ਇੰਡੀਅਨਜ਼ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਲਈ ਸੋਮਵਾਰ ਦਾ ਦਿਨ ਮੁੰਬਈ ਦੇ ਡੀ. ਵਾਈ. ਪਾਟਿਲ ਸਟੇਡੀਅਮ 'ਚ ਕਾਫ਼ੀ ਚੰਗਾ ਗਿਆ। ਬੁਮਰਾਹ ਨੇ ਸਿਰਫ਼ 10 ਦੌੜਾਂ ਦੇ ਕੇ 5 ਵਿਕਟਾਂ ਲਈਆਂ ਜਿਸ ਕਰਕੇ ਕੋਲਕਾਤਾ ਦੀ ਟੀਮ ਵੱਡੇ ਸਕੋਰ ਤਕ ਪਹੁੰਚ ਨਹੀਂ ਸਕੀ।
ਇਹ ਵੀ ਪੜ੍ਹੋ : ਗਾਵਸਕਰ ਨੇ ਦੱਸਿਆ ਗੁਜਰਾਤ ਦੀ ਸਫ਼ਲਤਾ ਦਾ ਰਾਜ਼, ਕਿਹਾ- ਟੀਮ ਇਸ ਲਈ ਕਰ ਰਹੀ ਹੈ ਬਿਹਤਰੀਨ ਪ੍ਰਦਰਸ਼ਨ
ਮੈਚ ਦੌਰਾਨ ਬੁਮਰਾਹ ਦੇ ਕੋਲ ਇਕ ਸਮੇਂ ਹੈਟ੍ਰਿਕ ਲੈਣ ਦਾ ਮੌਕਾ ਸੀ ਪਰ ਉਹ ਇਸ ਨੂੰ ਪੂਰਾ ਨਹੀਂ ਕਰ ਸਕੇ। ਪਹਿਲੀ ਪਾਰੀ ਖ਼ਤਮ ਹੋਣ ਦੇ ਬਾਅਦ ਬੁਮਰਾਹ ਨੇ ਇਸ 'ਤੇ ਗੱਲ ਕੀਤੀ। ਉਨ੍ਹਾਂ ਨੇ ਆਪਣੀ ਹੈਟ੍ਰਿਕ ਤੋਂ ਖੁੰਝਣ 'ਤੇ ਕਿਹਾ ਕਿ ਉਸ ਸਮੇਂ ਮੈਦਾਨ 'ਤੇ ਟਿਮ ਸਾਊਥੀ ਸਨ। ਜ਼ਾਹਰ ਹੈ ਕਿ ਉਹ ਗੇਂਦਬਾਜ਼ ਹੈ ਤੇ ਉਨ੍ਹਾਂ ਨੂੰ ਪਤਾ ਹੈ ਕਿ ਅਜਿਹੇ ਹਾਲਾਤ 'ਚ ਗੇਂਦਬਾਜ਼ ਕਿਵੇਂ ਗੇਂਦ ਸੁੱਟਦਾ ਹੈ। ਉਨ੍ਹਾਂ ਨੇ ਇਸ ਨੂੰ ਰੋਕ ਲਿਆ।
ਇਹ ਵੀ ਪੜ੍ਹੋ : ਖੇਡਾਂ ਤੇ ਯੂਥ ਸੇਵਾਵਾਂ ਵਿਭਾਗ ਦੇ ਬਜਟ ਲਈ ਜ਼ਰੂਰੀ ਸੁਝਾਅ
ਬੁਮਰਾਹ ਨੇ ਇਸ ਦੌਰਾਨ ਆਪਣੀ ਮਾਨਸਿਕਤਾ 'ਤੇ ਵੀ ਗੱਲ ਕੀਤ। ਉਨ੍ਹਾਂ ਕਿਹਾ ਕਿ ਅਕਸਰ ਮੈਦਾਨ 'ਤੇ ਮੈਂ ਯਕੀਨੀ ਮਾਨਸਿਕਤਾ ਦੇ ਨਾਲ ਨਹੀਂ ਜਾਂਦਾ। ਮੈਂ ਹਾਲਾਤ ਲਈ ਟ੍ਰੇਨਿੰਗ ਲੈਂਦਾ ਹਾਂ ਤੇ ਮੈਂ ਸਮਝਦਾ ਹਾਂ, ਕਦੀ-ਕਦੀ ਮੈਨੂੰ ਸ਼ੁਰੂਆਤ 'ਚ ਗੇਂਦਬਾਜ਼ੀ ਕਰਨੀ ਹੁੰਦੀ ਹੈ ਤਾਂ ਕਦੀ ਅੰਤ 'ਚ। ਅਜਿਹੇ 'ਚ ਮੈਨੂੰ ਲਚੀਲਾ ਹੋਣਾ ਬੇਹੱਦ ਜ਼ਰੂਰੀ ਹੈ। ਤੁਹਾਡੇ ਲਈ ਪਿੱਚ ਦੀ ਵਰਤੋਂ ਕਰਨਾ ਮਹੱਤਵਪੂਰਨ ਹੁੰਦਾ ਹੈ। ਅੱਜ ਮੈਂ ਵੱਡੀਆਂ ਬਾਊਂਡਰੀਆਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਅਕਸਰ ਇਸੇ ਤਰ੍ਹਾਂ ਦੇ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਨ੍ਹਾਂ ਨੇ ਟੀਮ ਲਈ ਕੀਤੇ ਪ੍ਰਦਰਸ਼ਨ 'ਤੇ ਆਪਣੀ ਖ਼ੁਸ਼ੀ ਵੀ ਪ੍ਰਗਟਾਈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।