MI vs CSK : ਪੋਲਾਰਡ ਦੀ ਸ਼ਾਨਦਾਰ ਪਾਰੀ, ਮੁੰਬਈ ਨੇ ਚੇਨਈ ਨੂੰ 4 ਵਿਕਟਾਂ ਨਾਲ ਹਰਾਇਆ

Saturday, May 01, 2021 - 11:51 PM (IST)

MI vs CSK : ਪੋਲਾਰਡ ਦੀ ਸ਼ਾਨਦਾਰ ਪਾਰੀ, ਮੁੰਬਈ ਨੇ ਚੇਨਈ ਨੂੰ 4 ਵਿਕਟਾਂ ਨਾਲ ਹਰਾਇਆ

ਸਪੋਰਟਸ ਡੈਸਕ-ਆਈ.ਪੀ.ਐੱਲ. ਦਾ 27ਵਾਂ ਮੁਕਾਬਲਾ ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਜ਼ ਦਰਮਿਆਨ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਖੇਡਿਆ ਗਿਆ । ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਮੁੰਬਈ ਇੰਡੀਅਨਜ਼ ਨੇ ਟਾਸ ਜਿੱਤੀ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਦੀ ਟੀਮ ਨੇ ਡੂਪਲੇਸਿਸ, ਮੋਇਨ ਅਲੀ ਅਤੇ ਅੰਤ 'ਚ ਰਾਇਡੂ ਦੇ ਤੇਜ਼ ਅਰਧਸੈਂਕੜੇ ਦੀ ਬਦੌਲਤ ਮੁੰਬਈ ਦੇ ਸਾਹਮਣੇ ਜਿੱਤ ਲਈ 219 ਦੌੜਾਂ ਦਾ ਟੀਚਾ ਦਿੱਤਾ। ਜਿਸ ਨੂੰ ਮੁੰਬਈ ਦੀ ਟੀਮ ਨੇ ਪੋਲਾਰਡ ਦੀ ਸ਼ਾਨਦਾਰ 87 ਦੌੜਾਂ ਦੀ ਪਾਰੀ ਦੀ ਬਦੌਲਤ ਹਾਸਲ ਕਰ ਲਿਆ ਅਤੇ ਇਸ ਮੈਚ ਨੂੰ 4 ਵਿਕਟਾਂ ਨਾਲ ਆਪਣੇ ਨਾਂ ਕਰ ਲਿਆ।

PunjabKesari
ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਚੇਨਈ ਦੀ ਟੀਮ ਦੀ ਸ਼ੁਰੂਆਤ ਖਰਾਬ ਰਹੀ। ਟੀਮ ਨੂੰ ਪਹਿਲਾਂ ਝਟਕਾ ਟ੍ਰੇਂਟ ਬੋਲਟ ਨੇ ਰਿਤੂਰਾਜ ਗਾਇਕਵਾੜ ਨੂੰ 4 ਦੌੜਾਂ 'ਤੇ ਆਊਟ ਕਰ ਕੇ ਦਿੱਤਾ ਪਰ ਤੀਸਰੇ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਮੋਇਨ ਅਲੀ ਨੇ ਫਾਫ ਡੂ ਪਲੇਸਿਸ ਨਾਲ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ। ਮੋਇਨ ਅਤੇ ਪਲੇਸਿਸ ਨੇ ਪਾਵਰ ਪਲੇਅ 'ਚ 1 ਵਿਕਟ ਦੇ ਨੁਕਸਾਨ 'ਤੇ ਚੇਨਈ ਨੂੰ 49 ਦੌੜਾਂ 'ਤੇ ਪਹੁੰਚਾਇਆ। ਦੋਵਾਂ ਵਿਚਾਲੇ ਸੈਂਕੜੇ ਵਾਲੀ ਸਾਂਝੇਦਾਰੀ ਨੂੰ ਜਸਪ੍ਰਸੀ ਬੁਮਰਾਹ ਨੇ ਤੋੜਿਆ ਜਦੋਂ ਮੋਇਨ ਅਲੀ 58 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਿਆ। ਮੋਇਨ ਅਲੀ ਨੇ ਆਪਣੀ ਪਾਰੀ 'ਚ 5 ਚੌਕੇ ਅਤੇ 5 ਸ਼ਾਨਦਾਰ ਛੱਕੇ ਲਾਏ। ਇਸ ਤੋਂ ਬਾਅਦ ਰਾਇਡੂ ਨੇ ਧਮਾਕੇਦਾਰ ਬੱਲੇਬਾਜ਼ੀ ਕਰਦੇ ਹੋਏ ਅਜੇਤੂ 72 ਦੌੜਾਂ 'ਚ 7 ਸ਼ਾਨਦਾਰ ਛੱਕੇ ਅਤੇ 4 ਚੌਕੇ ਲਾ ਕੇ ਚੇਨਈ ਨੂੰ 200 ਦੇ ਪਾਰ ਪਹੁੰਚਾਇਆ। ਇਸ ਦਰਮਿਆਨ ਰਵਿੰਦਰ ਜਡੇਜਾ ਹਾਲਾਂਕਿ 22 ਗੇਂਦਾਂ 'ਤੇ 22 ਦੌੜਾਂ ਹੀ ਬਣਾ ਸਕਿਆ ਪਰ ਉਸ ਨੇ ਰਾਇਡੂ ਦਾ ਚੰਗਾ ਸਾਥ ਦਿੱਤਾ ਅਤੇ ਸ਼ਾਨਦਾਰ ਸਾਂਝੇਦਾਰੀ ਕੀਤੀ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਮੁੰਬਈ ਨੇ ਚੇਨਈ ਨੂੰ 4 ਵਿਕਟਾਂ ਨਾਲ ਹਰਾ ਦਿੱਤਾ ਹੈ।

PunjabKesari

ਟੀਚੇ ਦਾ ਪਿੱਛਾ ਕਰਨ ਆਈ ਮੁੰਬਈ ਦੀ ਟੀਮ ਨੂੰ ਕਪਤਾਨ ਰੋਹਿਤ ਸ਼ਰਮਾ ਅਤੇ ਕਵਿੰਟਨ ਡੀਕਾਕ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਦੋਵਾਂ ਹੀ ਖਿਡਾਰੀਆਂ ਨੇ ਪਾਵਰ ਪਲੇਅ ਦਾ ਫਾਇਦਾ ਚੁੱਕਦੇ ਹੋਏ ਬਿਨਾਂ ਕੋਈ ਵਿਕਟ ਗੁਆਂਏ 58 ਦੌੜਾਂ ਬਣਾਈਆਂ। ਟੀਮ ਨੂੰ ਪਹਿਲਾਂ ਝਟਕਾ ਰੋਹਿਤ ਸ਼ਰਮਾ ਵਜੋਂ ਲੱਗਿਆ। ਰੋਹਿਤ ਸ਼ਰਮਾ ਨੇ 24 ਗੇਂਦਾਂ 'ਤੇ 4 ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 36 ਦੌੜਾਂ ਬਣਾਈਆਂ। ਇਸ ਤੋਂ ਬਾਅਦ ਦੂਜਾ ਝਟਕਾ ਡੀਕਾਕ ਵਜੋਂ ਲੱਗਿਆ। ਡੀਕਾਕ ਵੀ 38 ਦੌੜਾਂ ਬਣਾ ਕੇ ਆਊਟ ਹੋ ਗਏ। ਟੀਮ ਨੂੰ ਤੀਸਰਾ ਝਟਕਾ ਸੂਰਯ ਕੁਮਾਰ ਯਾਦਵ ਵਜੋਂ ਲੱਗਿਆ। ਇਸ ਤੋਂ ਬਾਅਦ ਪੋਲਾਰਡ ਨੇ ਕਰੁਣਾਲ ਪੰਡਯ ਨਾਲ ਮਿਲ ਕੇ ਮੁੰਬਈ ਦੀ ਪਾਰੀ ਨੂੰ ਅਗੇ ਵਧਾਇਆ। 

PunjabKesari

ਵੈਦਰ ਅਤੇ ਪਿੱਚ ਰਿਪੋਰਟ
ਦਿੱਲੀ ਦਾ ਜ਼ਿਆਦਾਤਰ ਤਾਪਮਾਨ 41 ਡਿਗਰੀ ਤੱਕ ਰਹੇਗਾ। ਉਥੇ ਘਟੋ-ਘੱਟ ਤਾਪਮਾਨ 27 ਡਿਗਰੀ ਤੱਕ ਰਹੇਗਾ। ਦਿੱਲੀ ਦੀ ਪਿੱਚ ਹੌਲੀ ਖੇਡਦੀ ਹੈ ਅਤੇ ਬੱਲੇਬਾਜ਼ਾਂ ਨੂੰ ਇਸ 'ਤੇ ਦੌੜਾਂ ਬਣਾਉਣ ਲਈ ਸੰਘਰਸ਼ ਕਰਨਾ ਪੈ ਸਕਦਾ ਹੈ। ਇਸ ਪਿੱਚ 'ਤੇ ਸਪਿਨਰਸ ਨੂੰ ਚੰਗੀ ਮਦਦ ਮਿਲਦੀ ਹੈ।

ਪਲੇਇੰਗ 11
ਮੁੰਬਈ ਇੰਡੀਅਨਜ਼ : ਕਵਿੰਟਨ ਡੀਕਾਕ (ਵਿਕਟਕੀਪਰ), ਰੋਹਿਤ ਸ਼ਰਮਾ (ਕਪਤਾਨ) ਸੂਰਯਕੁਮਾਰ ਯਾਦਵ, ਕੀਰੋਨ ਪੋਲਾਰਡ, ਹਾਰਦਿਕ ਪੰਡਯਾ, ਕਰੁਣਾਲ ਪੰਡਯ, ਜੈਮਸ ਨੀਸ਼ਮ, ਰਾਹੁਲ ਚਾਹਰ, ਧਵਲ ਕੁਲਕਰਣੀ, ਜਸਪ੍ਰੀਤ ਬੁਮਰਾਹ, ਟ੍ਰੇਂਟ ਬੋਲਟ।
ਚੇਨਈ ਸੁਪਰ ਕਿੰਗਜ਼ : ਫਾਫ ਡੂ ਪਲੇਸਿਸ, ਰੂਤੁਰਾਜ ਗਾਇਕਵਾੜ, ਮੋਇਨ ਅਲੀ, ਸੁਰੇਸ਼ ਰੈਨਾ, ਅੰਬਾਤੀ ਰਾਇਡੂ, ਰਵਿੰਦਰ ਜਡੇਜਾ, ਐੱਮ.ਐੱਸ. ਧੋਨੀ (ਕਪਤਾਨ/ਵਿਕਟਕੀਪਰ), ਸੈਮ ਕਰਨ, ਸ਼ਾਰਦੁਲ ਠਾਕੁਰ, ਦੀਪਕ ਚਾਹਰ, ਲੁੰਗੀ ਐਨਗਿਡੀ।


author

Karan Kumar

Content Editor

Related News