ਮੈਕਸੀਕੋ ਨੇ ਕੋਰੀਆਈ ਦੂਤਘਰ ਦੇ ਬਾਹਰ ਮਨਾਇਆ ਜਸ਼ਨ
Thursday, Jun 28, 2018 - 10:33 PM (IST)
ਜਲੰਧਰ— ਮੈਕਸੀਕੋ ਦੇ ਸੈਂਕੜੇ ਪ੍ਰਸ਼ੰਸਕਾਂ ਨੇ ਮੈਕਸੀਕੋ ਸਿਟੀ ਵਿਚ ਕੋਰੀਆਈ ਦੂਤਘਰ ਦੇ ਬਾਹਰ ਜਸ਼ਨ ਮਨਾਇਆ ਤੇ ਏਸ਼ੀਆਈ ਦੇਸ਼ ਕੋਰੀਆ ਨੂੰ ਉਸੀਦ ਵਿਸ਼ਵ ਚੈਂਪੀਅਨ ਜਰਮਨੀ ਵਿਰੁੱਧ 2-0 ਦੀ ਜਿੱਤ ਲਈ ਧੰਨਵਾਦ ਕੀਤਾ। ਕੋਰੀਆ ਦੀ ਜਿੱਤ ਕਾਰਨ ਮੈਕਸੀਕੋ ਦਾ ਵਿਸ਼ਵ ਕੱਪ ਦੇ ਨਾਕਆਊਟ ਦੌਰ ਲਈ ਸਥਾਨ ਪੱਕਾ ਹੋ ਗਿਆ। ਆਪਣੀ ਰਾਸ਼ਟਰੀ ਟੀਮ ਦੇ ਨਾਕਆਊਟ ਦੌਰ ਵਿਚ ਪਹੁੰਚਦੇ ਹੀ ਮੈਕਸੋਕੀ ਦੇ ਸੈਂਕੜੇ ਫੁੱਟਬਾਲ ਪ੍ਰਸ਼ੰਸਕ ਬੁੱਧਵਾਰ ਨੂੰ ਕੋਰੀਆਈ ਦੂਤਘਰ ਦੇ ਬਾਹਰ ਜਸ਼ਨ ਮਨਾਉਣ ਲਈ ਇਕੱਠੇ ਹੋ ਗਏ।
