ਮੈਕਸੀਕੋ ਨੇ ਓਲੰਪਿਕ ਫੁੱਟਬਾਲ ਕੁਆਲੀਫਾਇੰਗ ਮੈਚ 'ਚ ਅਮਰੀਕਾ ਨੂੰ ਹਰਾਇਆ

Thursday, Mar 25, 2021 - 09:00 PM (IST)

ਗੁਆਦਲਾਜਾਰਾ (ਮੈਕਸੀਕੋ)– ਯੂਰੀਯੇਲ ਏਂਟੂਨਾ ਦੇ 45ਵੇਂ ਮਿੰਟ ਵਿਚ ਕੀਤੇ ਗੋਲ ਦੀ ਮਦਦ ਨਾਲ ਮੈਕਸੀਕੋ ਨੇ ਓਲੰਪਿਕ ਪੁਰਸ਼ ਫੁੱਟਬਾਲ ਕੁਆਲੀਫਾਇੰਗ ਟੂਰਨਾਮੈਂਟ ਵਿਚ ਅਮਰੀਕਾ ਨੂੰ 1-0 ਨਾਲ ਹਰਾ ਦਿੱਤਾ। ਦੋਵੇਂ ਟੀਮਾਂ ਗਰੁੱਪ-ਏ ਤੋਂ ਸੈਮੀਫਾਈਨਲ ਵਿਚ ਜਗ੍ਹਾ ਬਣਾ ਚੁੱਕੀ ਹੈ। ਅਮਰੀਕਾ ਦੂਜੇ ਸਥਾਨ ’ਤੇ ਰਿਹਾ ਤੇ ਉਸਦਾ ਸਾਹਮਣਾ ਹੋਂਡੂਰਾਸ ਨਾਲ ਹੋਵੇਗਾ।

PunjabKesari

ਇਹ ਖ਼ਬਰ ਪੜ੍ਹੋ- ਜ਼ਖਮੀ ਅਈਅਰ ਨੇ ਨਹੀਂ ਹਾਰੀ ਹਿੰਮਤ, ਆਪਣੀ ਵਾਪਸੀ 'ਤੇ ਦਿੱਤਾ ਵੱਡਾ ਬਿਆਨ


ਉਥੇ ਹੀ ਮੈਕਸੀਕੋ ਲਗਾਤਾਰ 14ਵੀਂ ਵਾਰ ਓਲੰਪਿਕ ਕੁਆਲੀਫਾਇਰ ਜਿੱਤਿਆ ਹੈ ਤੇ ਗਰੁੱਪ-ਏ ਤੋਂ ਚੋਟੀ ’ਤੇ ਰਿਹਾ। ਉੱਤਰ ਤੇ ਮੱਧ ਅਮਰੀਕਾ ਤੇ ਕੈਰੇਬੀਆਈ ਖੇਤਰ ਤੋਂ ਸਮੀਫਾਈਨਲ ਜਿੱਤਣ ਵਾਲੀਆਂ ਟੀਮਾਂ ਓਲੰਪਿਕ ਲਈ 16 ਟੀਮਾਂ ਵਿਚ ਜਗ੍ਹਾ ਬਣਾਉਣਗੀਆਂ। ਓਲੰਪਿਕ ਦੀ ਫੁੱਟਬਾਲ ਪ੍ਰਤੀਯੋਗਿਤਾ 21 ਜੁਲਾਈ ਤੋਂ 7 ਅਗਸਤ ਤਕ ਟੋਕੀਓ, ਕਾਸ਼ਿਮਾ, ਮਿਆਗੀ, ਸੌਤਾਮਾ, ਸਾਪੋਰੋ ਤੇ ਯਾਕੋਹਾਮਾ ਵਿਚ ਹੋਵੇਗੀ।

ਇਹ ਖ਼ਬਰ ਪੜ੍ਹੋ- ਯਕੀਨ ਸੀ ਕਿ ਕਰਨਾਟਕ ਤੋਂ ਅਗਲਾ ਖਿਡਾਰੀ ਪ੍ਰਸਿੱਧ ਹੀ ਹੋਵੇਗਾ : ਰਾਹੁਲ

PunjabKesari

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News