ਮੇਸੀ ਨੇ ਚੇਲਸੀ ਵਿਰੁੱਧ 9ਵੇਂ ਮੈਚ ''ਚ ਕੀਤਾ ਪਹਿਲਾ ਗੋਲ

02/22/2018 1:51:29 AM

ਲੰਡਨ— ਲਿਓਨਲ ਮੇਸੀ ਆਖਿਰਕਾਰ 9ਵੇਂ ਮੈਚ 'ਚ ਚੇਲਸੀ ਵਿਰੁੱਧ ਆਪਣਾ ਪਹਿਲਾ ਗੋਲ ਕਰਨ 'ਚ ਸਫਲ ਰਿਹਾ, ਜਿਸ ਨਾਲ ਉਸ ਦੀ ਟੀਮ ਬਾਰਸੀਲੋਨਾ ਨੇ ਇਹ ਮੈਚ 1-1 ਨਾਲ ਡਰਾਅ ਕਰਵਾਇਆ। 5 ਵਾਰ ਦੁਨੀਆ 'ਚ ਚੋਟੀ ਦਾ ਫੁੱਟਬਾਲਰ ਚੁਣਿਆ ਗਿਆ ਮੇਸੀ ਇਸ ਤੋਂ ਪਹਿਲਾਂ 8 ਮੈਚਾਂ ਵਿਚ ਚੇਲਸੀ ਖਿਲਾਫ ਗੋਲ ਕਰਨ ਵਿਚ ਨਾਕਾਮ ਰਿਹਾ ਸੀ। ਉਸ ਨੇ ਅਖੀਰ ਚੇਲਸੀ ਵਿਰੁੱਧ 730 ਮਿੰਟ ਖੇਡਣ ਤੋਂ ਬਾਅਦ ਆਪਣਾ ਪਹਿਲਾ ਗੋਲ ਕੀਤਾ। ਇਹ ਕਿਸੇ ਵਿਰੋਧੀ ਖਿਲਾਫ ਗੋਲ ਕਰਨ ਲਈ ਉਸ ਦਾ ਸਭ ਤੋਂ ਲੰਮਾ ਇੰਤਜ਼ਾਰ ਹੈ।
ਚੇਲਸੀ ਨੂੰ ਵਿਲੀਅਨ ਨੇ ਸ਼ੁਰੂਆਤੀ ਬੜ੍ਹਤ ਦੁਆਈ ਸੀ। ਮੇਸੀ ਨੇ ਬਾਰਸੀਲੋਨਾ ਵੱਲੋਂ ਨਾ ਸਿਰਫ ਬਰਾਬਰੀ ਦਾ ਗੋਲ ਕੀਤਾ ਬਲਕਿ ਉਸ ਨੂੰ ਚੈਂਪੀਅਨਸ ਲੀਗ ਰਾਊਂਡ-16 ਦੇ ਮੁਕਾਬਲੇ ਵਿਚ ਥੋੜ੍ਹੀ ਵਧੀਆ ਪੁਜ਼ੀਸ਼ਨ ਵਿਚ ਪਹੁੰਚਾ ਦਿੱਤਾ। ਇਕ ਹੋਰ ਮੈਚ 'ਚ ਥਾਮਸ ਮੁਲੇਰ ਅਤੇ ਰਾਬਰਟ ਲੇਵਾਨਡੋਵਸਕੀ ਦੇ ਗੋਲ ਦੀ ਮਦਦ ਨਾਲ ਬਾਇਰਨ ਮਿਊਨਿਖ ਨੇ 10 ਖਿਡਾਰੀਆਂ ਨਾਲ ਖੇਡ ਰਹੇ ਬੇਸਿਕਤਾਸ ਨੂੰ 5-0 ਨਾਲ ਕਰਾਰੀ ਹਾਰ ਦਿੱਤੀ।


Related News