ਮੈਸੀ ਨੇ ਕਿਹਾ, ਕੋਪਾ ਅਮਰੀਕਾ ਤੋ ਬਾਅਦ ਵੀ ਅਰਜਨਟੀਨਾ ਵਲੋਂ ਖੇਡਦਾ ਰਹਾਂਗਾ

Wednesday, Jul 10, 2024 - 02:47 PM (IST)

ਮੈਸੀ ਨੇ ਕਿਹਾ, ਕੋਪਾ ਅਮਰੀਕਾ ਤੋ ਬਾਅਦ ਵੀ ਅਰਜਨਟੀਨਾ ਵਲੋਂ ਖੇਡਦਾ ਰਹਾਂਗਾ

ਈਸਟ ਰਦਰਫੋਰਡ (ਨਿਊ ਜਰਸੀ) : ਦਿੱਗਜ ਫੁੱਟਬਾਲਰ ਲਿਓਨਲ ਮੈਸੀ ਨੇ ਕਿਹਾ ਕਿ ਉਨ੍ਹਾਂ ਦਾ ਫਿਲਹਾਲ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਕੋਈ ਇਰਾਦਾ ਨਹੀਂ ਹੈ ਅਤੇ ਉਹ ਕੋਪਾ ਅਮਰੀਕਾ ਫਾਈਨਲ ਤੋਂ ਬਾਅਦ ਵੀ ਅਰਜਨਟੀਨਾ ਲਈ ਖੇਡਣਾ ਜਾਰੀ ਰੱਖੇਗਾ। ਮੈਸੀ ਦੇ 109ਵੇਂ ਅੰਤਰਰਾਸ਼ਟਰੀ ਗੋਲ ਦੀ ਮਦਦ ਨਾਲ ਅਰਜਨਟੀਨਾ ਸੈਮੀਫਾਈਨਲ 'ਚ ਕੈਨੇਡਾ ਨੂੰ 2-0 ਨਾਲ ਹਰਾ ਕੇ ਕੋਪਾ ਅਮਰੀਕਾ ਦੇ ਫਾਈਨਲ 'ਚ ਜਗ੍ਹਾ ਬਣਾਈ।
ਮੈਸੀ ਨੇ ਮੈਚ ਤੋਂ ਬਾਅਦ ਕਿਹਾ, ''ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀ, ਮੈਂ ਅੱਗੇ ਵੀ ਖੇਡਣ ਦਾ ਇਰਾਦਾ ਰੱਖਦਾ ਹਾਂ। ਮੈਂ ਭਵਿੱਖ ਬਾਰੇ ਸੋਚਣ ਦੀ ਬਜਾਏ ਹਰ ਦਿਨ ਜਿਉਣਾ ਚਾਹੁੰਦਾ ਹਾਂ। ਮੈਂ ਹੁਣ 37 ਸਾਲਾਂ ਦਾ ਹਾਂ ਅਤੇ ਸਿਰਫ਼ ਰੱਬ ਹੀ ਜਾਣਦਾ ਹੈ ਕਿ ਮੈਂ ਕਦੋਂ ਖੇਡ ਨੂੰ ਅਲਵਿਦਾ ਕਹਿ ਦੇਵਾਂਗਾ।
ਅਰਜਨਟੀਨਾ ਦੇ ਇਕ ਹੋਰ ਖਿਡਾਰੀ ਏਂਜਲ ਡੀ ਮਾਰੀਆ ਨੇ ਹਾਲਾਂਕਿ ਕਿਹਾ ਕਿ ਕੋਪਾ ਅਮਰੀਕਾ ਦਾ ਫਾਈਨਲ ਰਾਸ਼ਟਰੀ ਟੀਮ ਲਈ ਉਨ੍ਹਾਂ ਦਾ ਆਖਰੀ ਮੈਚ ਹੋਵੇਗਾ। ਉਨ੍ਹਾਂ ਨੇ 2008 ਵਿੱਚ ਅਰਜਨਟੀਨਾ ਲਈ ਆਪਣਾ ਪਹਿਲਾ ਮੈਚ ਖੇਡਿਆ ਸੀ। ਉਨ੍ਹਾਂ ਨੇ 144 ਮੈਚਾਂ ਵਿੱਚ 31 ਗੋਲ ਕੀਤੇ। ਡੀ ਮਾਰੀਆ ਨੇ ਕਿਹਾ, ''ਇਹ ਮੇਰਾ ਆਖਰੀ ਮੈਚ ਹੋਵੇਗਾ। ਮੈਨੂੰ ਇੰਨੀਆਂ ਟਰਾਫੀਆਂ ਜਿੱਤਣ ਦਾ ਮੌਕਾ ਦੇਣ ਲਈ ਮੈਂ ਅਰਜਨਟੀਨਾ ਦੇ ਸਾਰੇ ਲੋਕਾਂ ਅਤੇ ਆਪਣੇ ਸਾਥੀਆਂ ਦਾ ਧੰਨਵਾਦ ਕਰਦਾ ਹਾਂ।''


author

Aarti dhillon

Content Editor

Related News